ਕੱਚੇ ਘਰ ਤੇ ਪੱਕੇ ਰਿਸ਼ਤੇ
ਮੇਰੇ ਬਚਪਨ ਦੇ ਪਹਿਲੇ ਪੰਦਰਾਂ ਸਾਲ ਪਿੰਡ ਵਿੱਚ ਹੀ ਗੁਜਰੇ ਹਨ। ਉੱਨੀ ਸੋ ਸੱਠ ਤੋ ਲੈ ਕੇ ਉੱਨੀ ਸੋ ਪੱਝਤਰ ਤੱਕ ਮੈਂ ਪਿੰਡ ਘੁਮਿਆਰੇ ਹੀ ਰਿਹਾ । ਦੱਸਵੀ ਕਰਨ ਤੋਂ ਬਾਦ ਕਾਲਜ ਦੀ ਪੜਾਈ ਸਮੇਂ ਅਸੀ ਸਹਿਰ ਆ ਗਏ। ਜਿੰਦਗੀ ਦੇ ਪਹਿਲੇ ਛੇ ਕੁ ਸਾਲ ਅਸੀ ਮੇਰੇ ਦਾਦਾ ਜੀ ਨਾਲ ਰਹੇ ਤੇ ਉਨੀ ਸੋ ਛਿਆਹਟ ਵਿੱਚ ਸਾਨੂੰ ਅਲੱਗ ਘਰ ਲੈ ਦਿੱਤਾ। ਜੋ ਉਹਨਾ ਨੇ ਤਿੰਨ ਜਣਿਆ ਤੋ ਖਰੀਦਿਆ ਸੀ ਮਤਲਬ ਤਿੰਨ ਘਰਾਂ ਨੂੰ ਮਿਲਾ ਕੇ ਖਹੀਦਿਆ ਇਹ ਘਰ ਮਸਾ ਤੀਹ ਗੁਣਾ ਛੱਤੀ ਫੁੱਟ ਦਾ ਸੀ। ਤੇ ਸਾਡਾ ਪੁਰਾਣਾ ਘਰ ਸਿਰਫ ਦੱਸ ਗੁਣਾ ਤੀਹ ਫੁੱਟ ਦਾ ਹੀ ਸੀ। ਪੁਰਾਣੇ ਘਰ ਵਿੱਚ ਇੱਕ ਛੋਟੀ ਜਿਹੀ ਹੱਟੀ , ਇੱਕ ਕੱਚੀ ਸਵਾਤ ਦੇ ਇੱਕ ਛੋਟਾ ਜਿਹਾ ਦਰਵਾਜਾ ਸੀ। ਘਰ ਦਾ ਵਿਹੜਾ ਮਸਾਂ ਦਸ ਗੁਣਾ ਦਸ ਦਾ ਹੀ ਸੀ। ਪੁਰਾਣੇ ਘਰ ਦੇ ਮੁਕਾਬਲੇ ਸਾਡਾ ਇਹ ਨਵਾਂ ਘਰ ਬਹੁਤ ਵੱਡਾ ਸੀ।
ਪੁਰਾਣੇ ਘਰ ਵਿੱਚ ਕੋਈ ਗੁਸਲਖਾਨਾ ਜਾ ਪਖਾਨਾ ਨਹੀ ਸੀ। ਰਫਾ ਹਾਜਤ ਲਈ ਬਾਹਰ ਹੀ ਜਾਣਾ ਪੈਂਦਾ ਸੀ। ਸਾਰੀਆਂ ਛੱਤਾਂ ਕੱਚੀਆਂ ਸਨ ਤੇ ਕੋਈ ਪੋੜੀ ਵੀ ਨਹੀ ਸੀ। ਹੋਰ ਤਾਂ ਹੋਰ ਘਰੇ ਲੱਕੜ ਦੀ ਪੋੜੀ ਵੀ ਨਹੀ ਸੀ। ਕੰਧਾਂ ਕੋਲਿਆਂ ਤੋ ਹੀ ਛੱਤ ਤੇ ਚੜ੍ਹਿਆ ਜਾਂਦਾ ਸੀ। ਮੇਰੀ ਮਾਂ ਚੁਲ੍ਹੇ ਉਪੱਰ ਬੱਠਲ ਮੂਧਾ ਮਾਰ ਕੇ ਆਪਣਾ ਮੰਜਾ ਡਾਹੁੰਦੀ ਹੁੰਦੀ ਸੀ। ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਸਨ ਤੇ ਮੇਰੀਆਂ ਦੋ ਭੂਆ ਸਨ। ਘਰ ਆਏ ਮਹਿਮਾਨਾ ਦੇ ਮੰਜੇ ਅਕਸਰ ਛੱਤ ਤੇ ਹੀ ਡਾਹੇ ਜਾਂਦੇ ਸਨ। ਮੇਰੇ ਦਾਦਾ ਜੀ ਗਰਮੀਆਂ ਵਿੱਚ ਹੱਟੀ ਮੂਹਰੇ ਥੜੇ ਤੇ ਹੀ ਸੋਦੇ ਅਤੇ ਸਰਦੀਆਂ ਵਿਚ ਹੱਟੀ ਚ ਹੀ ਥੱਲੇ ਹੀ ਸੋ ਜਾਂਦੇ ।ਉਹ ਅਕਸਰ ਹੱਟੀ ਦੇ ਮੂਹਰੇ ਬਣੇ ਥੜ੍ਹੇ ਤੇ ਲੱਕੜ ਦਾ ਪਟੜਾ ਰੱਖ ਕੇ ਨਹਾਉਂਦੇ ।ਤੇ ਕਈ ਵਾਰੀ ਨਹਾਉਣ ਲੱਗਿਆ ਕੋਈ ਗ੍ਰਾਹਕ ਆ ਜਾਂਦਾ ਤਾਂ ਸਾਨੂੰ ਉਹ ਪਾਣੀ ਦੀ ਰਾਖੀ ਲਈ ਬਿਠਾ ਦਿੰਦੇ ਕਿ ਕੋਈ ਕੁੱਤਾ ਪਾਣੀ ਜੂਠਾ ਨਾ ਕਰ ਦੇਵੇ ਤੇ ਆਪ ਉਹ ਸੋਦਾ ਦੇਣ ਹੱਟੀ ਚ ਚਲੇ ਜਾਂਦੇ। ਘਰ ਦੀਆਂ ਔਰਤਾਂ ਅਕਸਰ ਮੰਜਾ ਟੇਢਾ ਕਰਕੇ ਹੀ ਨਹਾਉਂਦੀਆਂ। ਇਹ ਇੱਕਲੇ ਸਾਡੇ ਘਰ ਦੀ ਕਹਾਣੀ ਨਹੀ ਸੀ ਹਰ ਘਰ ਵਿੱਚ ਐਦਾ ਹੀ ਹੁੰਦਾ ਸੀ।
ਸਾਡੇ ਨਵੇ ਘਰ ਵਿੱਚ ਦਾਦਾ ਜੀ ਨੇ ਸਾਨੂੰ ਇੱਕ ਪੱਕਾ ਕਮਰਾ ਬਣਵਾ ਕੇ ਦਿੱਤਾ। ਬਾਕੀ ਦੋ ਕਮਰੇ ਕੱਚੇ ਹੀ ਸਨ ਜੋ ਅਸੀ ਬਾਦ ਵਿੱਚ ਪੱਕੇ ਬਣਵਾਏ। ਪੱਕੇ ਵੀ ਕਾਹਦੇ ਸਿਰਫ ਪੱਕੀਆਂ ਇੱਟਾ ਨਾਲ ਬਣੇ ਕਮਰਿਆਂ ਦੀਆਂ ਛੱਤਾਂ ਵੱਡੇ ਸ਼ਤੀਰ ਪਾਕੇ ਬੱਤਿਆਂ ਉਪਰ ਟਾਇਲਾਂ ਦੀ ਛੱਤ। ਡਾਟ ਜਾਂ ਲੈਂਟਰ ਦੀ ਤਕਨੀਕ ਨਹੀ ਸੀ ਆਈ ਉਸ ਸਮੇ ਤੱਕ। ਸਾਡੇ ਨਵੇਂ ਘਰ ਵਿੱਚ ਖੂਹ ਵਾਲੀ ਟੱਟੀ ਤੇ ਪੱਕੇ ਫਰਸ਼ ਵਾਲਾ ਗੁਸਲਖਾਨਾ ਸੀ। ਤੇ ਸਾਡੇ ਘਰੇ ਇੱਕ ਹੋਦ ਵੀ ਸੀ ਜਿਸਦੇ ਟੂਟੀ ਲੱਗੀ ਹੋਈ ਸੀ। ਬਾਦ ਵਿੱਚ ਅਸੀ ਫਰਸ਼ ਵੀ ਇੱਟਾਂ ਦਾ ਲਗਵਾ ਲਿਆ ਅਤੇ ਪੱਕੇ ਹਾਰੇ ਵੀ ਬਣਵਾ ਲਏ। ਪੱਕੇ ਹਾਰਿਆਂ ਨੂੰ ਦੇਖਣ ਲਈ ਕਈ ਲੋਕ ਸਾਡੇ ਘਰ ਆਉਂਦੇ। ਟੱਟੀ ਅਤੇ ਗੁਸਲਖਾਨੇ ਦੀ ਸਹੂਲੀਅਤ ਹੋਣ ਕਰਕੇ ਹਰ ਆਇਆ ਗਿਆ ਮਹਿਮਾਨ ਸਾਡੇ ਹੀ ਘਰ ਠਹਿਰਦਾ।
ਬਜੁਰਗ ਰਿਸ਼ਤੇਦਾਰਾ ਲਈ ਸਾਡਾ ਇਹ ਘਰ ਕਿਸੇ ਰੈਸਟ ਹਾਊਸ ਤੋ ਘੱਟ ਨਹੀ ਸੀ। ਦੂਸਰਾ ਸਾਡੇ ਘਰ ਸਾਡੇ ਦੂਜੇ ਘਰ ਦੇ ਮੁਕਾਬਲੇ ਖਾਣ ਪੀਣ ਦਾ ਸਿਸਟਮ ਆਧੁਨਿਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ