7 ਅਗਸਤ 23 ਸਾਉਣ 1706
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਤੇ ਦਮਦਮੀ ਟਕਸਾਲ ਦਾ ਆਰੰਭ ਦਿਵਸ
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਕਤਸਰ ਤੋਂ ਅੱਗੇ ਚੱਲਦਿਆਂ ਸਾਬੋ ਕੀ ਤਲਵੰਡੀ ਰੁਕੇ। ਸਤਿਗੁਰਾਂ ਨੇ ਸਿੱਖਾਂ ਨੂੰ ਧੀਰ ਮੱਲ ਕੋਲ ਭੇਜਿਆ ਕਿ ਜੋ ਪੰਜਵੇਂ ਪਾਤਸ਼ਾਹ ਜੀ ਨੇ ਪਾਵਨ ਸਰੂਪ ਲਿਖਵਾਇਆ ਸੀ ਉਹ ਲੈ ਕੇ ਆਉ। ਧੀਰ ਮੱਲ ਨੇ ਅੱਗੋਂ ਜਵਾਬ ਦਿੱਤਾ ਤੁਸੀ ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹੋ ਖ਼ੁਦ ਕਿਉ ਨੀ ਲਿਖ ਲੈਦੇ …? ਸਾਡੇ ਕੋਲੋਂ ਵੱਡਿਆਂ ਦੀ ਦਾਤ ਕਿਉਂ ਮੰਗਦੇ ਆਂ ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ।
ਮਹਾਰਾਜ ਨੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਨੂੰ ਤਿਆਰੀ ਕਰਨ ਲਈ ਹੁਕਮ ਕੀਤੀ। ਤਿਆਰੀ ਤੋ ਬਾਦ ਸਤਿਗੁਰਾਂ ਨੇ ਅਗਲੇ ਦਿਨ ਆਪ ” ੴ ” ਤੋਂ ਗੁਰਬਾਣੀ ਆਰੰਭ ਕੀਤੀ। ਭਾਈ ਮਨੀ ਸਿੰਘ ਜੀ ਲਿਖਦੇ ਆ , ਕਲਗੀਧਰ ਪਿਤਾ ਕੰਠ ਤੋ ਉਚਾਰਨ ਕਰਦੇ ਆ , ਨਾਲ ਸੇਵਾ ਕਰਵਾਉਂਦੇ ਨੇ , ਬਾਬਾ ਦੀਪ ਸਿੰਘ ਜੀ ਤੇ ਇੱਕ ਦੋ ਸਿੱਖ ਹੋਰ ਜਿਨ੍ਹਾਂ ਦਾ ਬੰਸਾਵਲੀਨਾਮੇ ਚ ਜਿਕਰ ਹੈ।
ਜਿਤਨੀ ਬਾਣੀ ਸਵੇਰੇ ਉਚਾਰਨ ਕਰਕੇ ਲਿਖੀ ਜਾਂਦੀ। ਸ਼ਾਮ ਦੇ ਦੀਵਾਨ ਚ ਸਾਰੀ ਬਾਣੀ ਦੀ ਸਤਿਗੁਰੂ ਆਪ ਕਥਾ ਕਰਦੇ। ਏਦਾ ਸੰਪੂਰਨ ਬਾਣੀ ਸਮੇਤ ਰਾਗਮਾਲਾ ਲਿਖੀ ਗਈ , ਨਾਲ ਸੰਪੂਰਨ ਕਥਾ ਹੋਈ। ਜਿਨ੍ਹਾਂ 48 ਸਿੰਘਾਂ ਨੇ ਸੰਪੂਰਨ ਕਥਾ ਸੁਣੀ ਉਹ ਬਿਦੇਹ ਮੁਕਤ ਹੋਏ ਹੋਰ ਵੀ ਬਹੁਤ ਸਾਰੀ ਸੰਗਤ ਨੇ ਕਥਾ ਸੁਣੀ।
ਅਜ ਦੇ ਦਿਨ 23 ਸਉਣ (ਸੰਮਤ 1763) 1706 ਨੂੰ ਸਮਾਪਤੀ ਹੋਈ।
ਕਲਗੀਧਰ ਜੀ ਨੇ ਬਚਨ ਕੀਤੇ ਜਿਵੇਂ ਸ਼ਿਵ ਦੀ ਵਸਾਈ ਹੋਈ ਕਾਂਸ਼ੀ ਬਨਾਰਸ ਹੈ , ਜਿਥੋਂ ਦੇ ਪੰਡਿਤ ਵਿਦਵਾਨ ਮਸ਼ਹੂਰ ਨੇ ਇਸੇ ਤਰ੍ਹਾਂ ਏ ਅਸਥਾਨ ਗੁਰੂ ਕੀ ਕਾਸ਼ੀ ਹੈ। ਇਥੇ ਮੂਰਖ ਤੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ