ਡਾਊਨ ਟਾਊਨ ਬਹੁ-ਮੰਜਿਲ ਇਮਾਰਤ ਦੇ ਥੱਲੇ ਓਹਨਾ ਦਾ ਪੀਜਾ ਹੋਇਆ ਕਰਦਾ..!
ਕੋਈ ਪੰਝਤਾਲੀ ਕੂ ਸਾਲ ਪਰ ਪੂਰੀ ਦਾਹੜੀ ਚਿੱਟੀ..ਕਈ ਵੇਰ ਗੁੱਸੇ ਹੋ ਜਾਇਆ ਕਰਦੇ..ਤੁਸੀਂ ਲੋਕ ਪੀਜੇ ਵਿਚ ਵਰਤੀ ਜਾਂਦੀ ਸੌਸ ਅਤੇ ਹੋਰ ਚੀਜਾਂ ਲਫਾਫਿਆਂ ਵਿਚੋਂ ਚੰਗੀ ਤਰਾਂ ਨਿਚੋੜਦੇ ਨਹੀਂ..ਮਹਿੰਗੀਆਂ ਆਉਂਦੀਆਂ..ਅਕਸਰ ਸੋਚਦੀ..ਏਨੀ ਕੰਜੂਸੀ..ਆਖਰੀ ਕਤਰੇ ਤੱਕ ਸਭ ਕੁਝ ਨਿਚੋੜ ਲੈਣਾ ਅੰਕਲ ਨੇ ਪਤਾ ਨੀ ਕਿਥੋਂ ਸਿਖਿਆ?
ਕਈ ਵੇਰ ਸੋਚਦੀ ਨੌਕਰੀ ਛੱਡ ਦੇਵਾਂ..ਟੋਕਾ ਟੁਕਾਈ ਬਹੁਤ ਹੁੰਦੀ..ਕਈ ਵੇਰ ਤਰਸ ਵੀ ਆਉਂਦਾ..ਹਮੇਸ਼ਾਂ ਕੱਲੇ ਹੀ ਲੱਗੇ ਰਹਿੰਦੇ..ਇਥੋਂ ਤੱਕ ਕੇ ਡਿਲੀਵਰੀ ਵੀ ਆਪ ਹੀ ਕਰਦੇ..ਓਹਨਾ ਦੀ ਗੈਰ ਹਾਜਰੀ ਵਿਚ ਇੱਕ ਫੋਨ ਆਉਂਦਾ ਪਾਪਾ ਕਿਥੇ?
ਆਖਦੀ ਡਿਲੀਵਰੀ ਕਰਨ ਗਏ ਤਾਂ ਅੱਗੋਂ ਹਾਸਾ ਪੈ ਜਾਂਦਾ..!
ਅੰਕਲ ਨੇ ਓਥੇ ਸੋਫੇ ਤੇ ਇੱਕ ਸਿਰਹਾਣਾ ਲਗਾਇਆ ਹੁੰਦਾ..ਕਈ ਵੇਰ ਢਿੱਲੇ ਹੁੰਦੇ ਤਾਂ ਓਥੇ ਹੀ ਲੰਮੇ ਪੈ ਜਾਂਦੇ..!
ਇੱਕ ਵੇਰ ਨਿੱਕੇ ਦਾ ਫੋਨ ਆਇਆ.ਫਲਾਣਾ ਪੀਜਾ ਬਣਾ ਦਿਓ..ਫਲਾਣੀ ਟੋਪਿੰਗ ਵਾਲਾ..ਦੋਸਤ ਨਾਲ ਨੇ..ਅੰਕਲ ਨੇ ਘੜੀ ਲਾ ਬੜਾ ਬਣਾ ਸਵਾਰ ਕੇ ਬਣਾਇਆ..ਉਹ ਹਵਾ ਵਾਂਙ ਆਏ ਤੇ ਪੀਜਾ ਚੁੱਕ ਹਨੇਰੀ ਵਾਂਙ ਗਾਇਬ ਹੋ ਗਏ..ਅੰਕਲ ਮਗਰੋਂ ਵਾਜਾਂ ਹੀ ਮਾਰਦੇ ਰਹਿ ਗਏ..ਯਾਰ ਜਾਂਦਾ ਜਾਂਦਾ ਇੱਕ ਦੋ ਡਿਲਿਵਰੀਆਂ ਹੀ ਕਰੀ ਜਾ..ਅੱਗੋਂ ਆਖਦਾ ਮੈਂ ਹੁਣੇ ਆਇਆ..ਪਰ ਫੇਰ ਉਹ ਕਦੇ ਵੀ ਨਾ ਆਇਆ..!
ਇੱਕ ਦੋ ਵੇਰ ਅੰਕਲ ਦੀ ਨਾਲਦੀ ਵੀ ਆਈ..ਮੇਕਅੱਪ ਵਿਚ ਗੜੁੱਚ ਨਾਲਦੀ ਘੱਟ ਧੀ ਜਿਆਦਾ ਲਗਦੀ..!
ਉਸਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ