ਅੰਬਰਸਰ ਤੋਂ ਗੰਗਾ-ਨਗਰ ਜਾਣ ਵਾਲੀ ਆਖਰੀ ਬਸ ਵਿਚ ਦੋ ਸਵਾਰੀਆਂ ਵਾਲੀ ਸੀਟ ਤੇ ਇੱਕ ਬਾਬਾ ਜੀ ਆਣ ਬੈਠੇ ਤੇ ਬਾਰੀ ਵਾਲੇ ਪਾਸੇ ਇੱਕ ਗਠੜੀ ਟਿਕਾ ਦਿੱਤੀ!
ਕੰਡਕਟਰ ਆਖਣ ਲੱਗਾ ਕੇ ਬਾਪੂ ਜੀ ਗਠੜੀ ਆਪਣੇ ਪੈਰਾਂ ਵਿਚ ਰੱਖ ਲਵੋ ਤੇ ਨਾਲਦੀ ਸੀਟ ਤੇ ਕਿਸੇ ਹੋਰ ਸਵਾਰੀ ਨੂੰ ਬਹਿਣ ਦੇਵੋ!
ਅੱਗੋਂ ਬੋਲੇ ਕੇ ਪੁੱਤਰ ਟਿਕਟਾਂ ਭਾਵੇਂ ਦੋ ਕਟਦੇ ਪਰ ਇਹ ਗਠੜੀ ਬਾਰੀ ਵਾਲੇ ਪਾਸੇ ਸੀਟ ਤੇ ਮੇਰੇ ਬਰਾਬਰ ਹੀ ਰਹੂ !
ਹੈਰਾਨ ਹੁੰਦਾ ਹੋਇਆ ਕੰਡਕਟਰ ਦੋ ਟਿਕਟਾਂ ਕੱਟ ਅਗਾਂਹ ਨੂੰ ਤੁਰ ਪਿਆ ਪਰ ਬਾਕੀ ਦੀਆਂ ਟਿਕਟਾਂ ਕੱਟਦੇ ਹੋਏ ਦਾ ਧਿਆਨ ਵੀ ਬਾਪੂ ਦੇ ਨਾਲ ਰੱਖੀ ਗਠੜੀ ਵੱਲ ਹੀ ਰਿਹਾ !
ਘੰਟੇ ਬਾਅਦ ਵਿਹਲਾ ਹੋ ਕੇ ਮੁੜ ਬਾਪੂ ਜੀ ਕੋਲ ਆ ਗਿਆ ਤੇ ਪੁੱਛਣ ਲੱਗਾ ਕੇ ਬਾਪੂ ਜੀ ਇੱਕ ਗੱਲ ਤੇ ਦੱਸ..ਇਸ ਗਠੜੀ ਵਿਚ ਐਸਾ ਕੀ ਹੈ ਕੇ ਜੋ ਤੂੰ ਇਸਦੀ ਵੀ ਟਿਕਟ ਕਟਵਾਈ?
ਬਾਪੂ ਜੀ ਨੇ ਗਠੜੀ ਆਪਣੇ ਵੱਲ ਖਿੱਚ ਲਈ ਤੇ ਆਖਣ ਲੱਗਾ ਕੇ ਪੁੱਤ ਇਸ ਵਿਚ ਮੇਰੀ ਨਾਲਦੀ “ਪਿਆਰ ਕੌਰ” ਦੀਆਂ ਅਸਥੀਆਂ ਨੇ…ਦੋਨੋਂ ਬੇਔਲਾਦੇ ਸਾਂ..ਪਰ ਰੈ ਵਾਹਵਾ ਰਲਦੀ ਸੀ ਇੱਕ-ਦੂਜੇ ਨਾਲ..ਹਮੇਸ਼ਾਂ ਇੱਕ ਗੱਲੋਂ ਡਰਦੇ ਹੁੰਦੇ ਸਾਂ ਕੇ ਜੇ ਕਿਤੇ ਦੋਹਾਂ ਚੋਂ ਇੱਕ ਪਹਿਲਾਂ ਤੁਰ ਗਿਆ ਤਾਂ ਮਗਰੋਂ ਦੂਜੇ ਕੱਲੇ ਕਾਰੇ ਰਹਿ ਗਏ ਦਾ ਕੀ ਬਣੂ?
ਸੋ ਇੱਕ ਦਿਨ ਅਸਾਂ ਦੋਨਾਂ ਨੇ ਮਤਾ ਪਕਾਇਆ ਕੇ ਜਿਹੜਾ ਵੀ ਮਗਰ ਰਹਿ ਜਾਊ ਉਹ ਪਹਿਲਾਂ ਤੁਰ ਗਏ ਨੂੰ ਰਹਿੰਦੇ ਸਾਹਵਾਂ ਤੀਕ ਆਪਣੇ ਨਾਲ ਰੱਖੂ…ਸੋ ਪੁੱਤ ਪਿਛਲੇ ਵਰੇ ਚੜਦੇ ਸਿਆਲ ਪਿਆਰ ਕੌਰ ਫਤਹਿ ਬੁਲਾ ਗਈ ਤੇ ਮੈਂ ਬੱਸ ਹੁਣ ਤੱਕ ਵੀ ਉਂਦੇ ਨਾਲ ਕੀਤੇ “ਕੌਲ ਕਰਾਰ” ਨਿਭਾਹ ਰਿਹਾ ਹਾਂ..ਗੱਲਾਂ ਕਰਦੇ ਕਰਦੇ ਬਾਬਾ ਜੀ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ