ਬਦਲਦੀਆਂ ਰੀਤਾਂ——-
ਮੀਤਾਂ 4 ਸਾਲਾਂ ਬਾਅਦ ਇੰਡੀਆ ਆਈ ਕੈਨੇਡਾ ਦੀ ਪੀ ਆਰ ( PR) ਲੈਕੇ। ਹੁਸ਼ਿਆਰ ਸੀ ਪੜ੍ਹਾਈ ਚ। ਪਹਿਲੀ ਤੋਂ 12ਵੀਂ ਤਕ ਕਿਸੇ ਨੂੰ ਆਗਾਹਂ ਨੀ ਲੰਘਣ ਦਿੱਤਾ। ਸੁਪਨੇ ਵੱਡੇ ਸੀ ਬਚਪਨ ਤੋਂ। ਪੁਲਿਸ ਅਫਸਰ ਜਾਂ IAS ਅਫਸਰ ਬਣਨ ਦੇ ਤਾਕਿ ਇਨਸਾਫ ਦੀ ਤਕੜੀ ਹੱਥ ਚ ਫੜ ਸਕੇ ਤੇ ਦੇਸ਼ ਚ ਵਧ ਰਹੀਆਂ ਕੁਰੀਤੀਆਂ ਨੂੰ ਠੱਲ ਪਾ ਸਕੇ।
12ਵੀਂ ਦੇ ਰਿਜ਼ਲਟ ਤੋਂ ਬਾਅਦ ਆਪਣੀ ਖਾਹਿਸ਼ ਜਤਾਇਣ ਤੋਂ ਪਹਿਲਾਂ ਈ ਬਾਪੂ ਨੇ ਆਪਣੇ ਦਿਲ ਦੀ ਕਹਿ ਛੱਡੀ
” ਪੁੱਤਰਾ!ਤੇਰੇ ਲਈ ਆਈਲੈਟਸ ਦਾ ਇਮਤਿਹਾਨ ਤਾਂ ਖੱਬੇ ਹੱਥ ਦੀ ਮਾਰ ਆ। ਕਈ ਵੱਡੇ ਵੱਡੇ ਘਰਾਂ ਦੇ ਰਿਸ਼ਤੇ ਆ ਰਹੇ। ਤੈਨੂੰ ਕਨੇਡਾ ਭੇਜਣਗੇ ਆਪਣੇ ਖਰਚੇ ਤੇ।ਸਾਰੀ ਗਰੀਬੀ ਧੋਤੀ ਜਾਏਗੀ ਤੇ ਅਸੀਂ ਵੀ ਸੋਹਣੇ ਦਿਨ ਵੇਖ ਲਾਂਗੇ”
ਬੇਬਸੀ ਦੇ ਅੱਥਰੂ ਰੋਕਦਿਆਂ ਉਹਨੇ ਕਿਹਾ
” ਬਾਪੂ! ਮੈ ਕੈਨੇਡਾ ਜਾਊਂਗੀ ਪਰ ਵਿਆਹ ਕਰਾਕੇ ਤੇ ਕਿਸੇ ਦਾ ਅਹਿਸਾਨ ਲੈਕੇ ਨਹੀਂ। ਤੂੰ ਕਰਜਾ ਚੁੱਕ ਲਾ ਜਾਂ ਟੋਟਾ ਜਮੀਨ ਦਾ ਬੇਚ ਦੇ। ਤਾਰ ਦੇਊਂਗੀ ਸਾਰਾ”
ਧੀਅ ਦੇ ਦਿੱਤੇ ਭਰੋਸੇ ਤੇ ਹਿੱਸੇ ਆਂਦੀ ਜਮੀਨ ਵੇਚ ਕੈਨੇਡਾ ਭੇਜ ਦਿਤਾ ਸੀ ਮੀਤਾਂ ਨੂੰ।
ਦਿਲ ਲਾ ਆਪਣਾ ਕੋਰਸ ਵਕਤ ਸਿਰ ਪੂਰਾ ਕਰ, ਵਰਕ ਪਰਮਿਟ ਚ ਕੰਮ ਕਰਦਿਆਂ ਛੋਟੇ ਭਰਾ ਤੇ ਭੈਣ ਦੀ ਪੜ੍ਹਾਈ ਚ ਪੂਰੀ ਮਦਦ ਕੀਤੀ। ਪ੍ਰੇਰਨਾ ਸਰੋਤ ਬਣਕੇ ਰਹੀ ਉਹਨਾਂ ਲਈ ਤੇ ਹਰ ਵਾਰ ਹੱਲਾ ਸ਼ੇਰੀ ਦੇਂਦੀ।
” ਬਹੁਤ ਹੁਸ਼ਿਆਰ ਓ ਤੁਸੀਂ। ਆਪਣੇ ਦੇਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ