ਦੇਸ਼ ਵੰਡ ਦਾ ਦਰਦ
ਅਸੀ ਖ਼ਾਲਸਾ ਕਾਲਜ ਚੰਡੀਗੜ੍ਹ ਪੜ੍ਹਦੇ ਸੀ ।ਬਾਦਸ਼ਾਹੀ ਉਮਰ ਸੀ ਬੇਫ਼ਿਕਰੀ ਵਾਲੀ ….ਸਾਡੇ ਦੋ ਤਿੰਨ ਜਮਾਤੀ ਬੜਾ ਸੋਹਣਾ ਗਾਉਂਦੇ ਸੀ …ਹਰ ਰੋਜ਼ ਹੀ ਮਹਿਫ਼ਲ ਸਜ ਜਾਣੀ …ਗੀਤਾਂ ਦਾ ਸਿਲਸਿਲਾ ਸੁਰੂ ਹੋ ਜਾਣਾ …ਸਾਡੇ ਪ੍ਰੋਫੈਸਰ ਸਾਹਿਬਾਨ ਨੇ ਵੀ ਕਈ ਵਾਰ ਆ ਕੇ ਬਹਿ ਜਾਣਾ ਸਾਡੇ ਵਿੱਚ …ਹੌਸਲਾ ਅਫ਼ਜਾਈ ਕਰਨੀ ਕੇ ਵਧੀਆ ਗਾਉਂਦੇ ਹੋ ।
ਜਿਵੇਂ ਜਿਵੇਂ ਕਲਾਸ ਵੱਡੀ ਹੁੰਦੀ ਜਾਂਦੀ ਹੈ ਉਵੇਂ ਉਵੇਂ ਅਧਿਆਪਕ ਵੀ ਨਰਮ ਹੁੰਦੇ ਜਾਂਦੇ ਨੇ ..ਯੂਨੀਵਰਸਿਟੀ ਵਿੱਚ ਤਾਂ ਜਦੋਂ ਅਧਿਆਪਕ “ਤੁਸੀਂ “ ਕਹਿ ਕੇ ਬੁਲਾਉਂਦੇ ਨੇ ਤਾਂ ਬੜਾ ਵਧੀਆ ਜਿਹਾ ਲੱਗਦਾ ।
ਸਾਡਾ ਜਮਾਤੀ ਸੀ ਇੱਕ ਮੁੰਡਾ ਗੁਰਮੁੱਖ… ਬੜਾ ਸੋਹਣਾ ਗਾਉਂਦਾ ਸੀ …ਉੱਚੀ ਹੇਕ ਲਾ ਕੇ ਗਾਉਂਦਾ ਸੀ …ਅਵਾਜ਼ ਨਹੀ ਪਾਟ ਦੀ ਸੀ ਬਿਲਕੁਲ ਉਹਦੀ …ਵਾਰ ਗਾਇਨ ਵਿੱਚ ਕਈ ਵਾਰ ਯੂਨੀਵਰਸਿਟੀ ਗੋਲਡ ਮੈਡਲ ਹਾਸਿਲ ਕਰ ਚੁੱਕਾ ਸੀ ।
ਇੱਕ ਦਿਨ ਦੁਪਹਿਰੇ ਅਸੀਂ ਉਸ ਨੂੰ ਕਿਹਾ ਚੱਲ ਅੱਜ ਹੀਰ ਸੁਣਾ ..ਉਹ ਉੱਚੀ ਅਵਾਜ਼ ਵਿੱਚ ਹੀਰ ਗਾਉਣ ਲੱਗਾ …
ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ ਮੈਨੂੰ ਲੈ ਚੱਲੇ ਬਾਬਲਾਂ ਲੈ ਚੱਲੇ ਵੇ
ਮੈਨੂੰ ਰੱਖ ਲਾ ਬਾਬਲਾ ਹੀਰ ਆਖੇ ਡੋਲੀ ਘੱਤ ਕਹਾਰ ਨੀ ਚੱਲੇ ਵੇ।
………………………
ਜਿੱਥੇ ਅਸੀ ਮਹਿਫ਼ਲ ਲਾਈ ਹੋਈ ਸੀ ਉੱਥੇ ਨੇੜੇ ਹੀ ਕਾਲਜ ਦੀ ਮੈਨਜਮੈਂਟ (ਸਿੱਖ ਐਜੂਕੇਸ਼ਨਲ ਸੁਸਾਇਟੀ) ਦਾ ਦਫ਼ਤਰ ਵੀ ਸੀ ..ਜਿਆਦਾ ਕਰਕੇ ਮੈਨਜਮੈਂਟ ਵਾਲੇ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਨਾਲ ਵਾਲੇ ਦਫ਼ਤਰ ਵਿੱਚ ਹੀ ਬਹਿੰਦੇ ਸਨ ..ਇੱਥੇ ਘੱਟ ਹੀ ਆਉਂਦੇ ਸਨ ..ਸ.ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸਨ ਤੇ ਸਾਬਕਾ ਪ੍ਰਿੰਸੀਪਲ ਭਰਪੂਰ ਸਿੰਘ ਜਨਰਲ ਸੈਕਟਰੀ ਸੀ ।
ਅਸੀ ਜਦੋਂ ਦੇਖਿਆ ਕਿ ਹੱਥ ਵਿੱਚ ਖੂੰਡੀ ਫੜੀ ਪ੍ਰਿੰਸੀਪਲ ਭਰਪੂਰ ਸਿੰਘ ਜੀ ਹੋਲੀ ਹੋਲੀ ਸਾਡੇ ਕਮਰੇ ਵੱਲ ਆ ਰਹੇ ਹਨ ਤਾਂ ਅਸੀ ਗਾਉਣ ਵਾਲੇ ਸਾਥੀ ਨੂੰ ਚੁੱਪ ਕਰਾ ਦਿੱਤਾ ।ਅਸੀ ਸਾਰੇ ਡਰ ਗਏ ਕਿ ਅੱਜ ਸਰ ਘੂਰਨਗੇ ਕਿ ਤੁਸੀ ਇੱਥੇ ਪੜ੍ਹਨ ਆਉਂਦੇ ਹੋ ਜਾਂ ਗੀਤ ਗਾਉਣ ।
ਜਦੋਂ ਪ੍ਰਿੰਸੀਪਲ ਸਾਹਿਬ ਕਮਰੇ ਵਿੱਚ ਆ ਗਏ ਤਾਂ ਉਹਨਾਂ ਪੁੱਛਿਆ ਕਿ ਪੁੱਤ ਕੌਣ ਗਾਉਂਦਾ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ