(ਆਂਦਰਾਂ ਦਾ ਸੇਕ)
ਰਾਤ ਦੇ 9:30 ਵਜੇ ਦੇ ਕਰੀਬ ਮੇਰੇ ਪਤੀ ਨੂੰ ਫ਼ੋਨ ਕਾਲ ਆਈ। ਮੈਂ ਅਜੇ ਕੰਮ-ਕਾਰ ਕਰਕੇ ਵਿਹਲੀ ਹੀ ਹੋਈ ਸੀ। ਮੈਨੂੰ ਕਹਿੰਦੇ ਤਿਆਰ ਹੋ ਜਾ ਜ਼ਰਾ ਕੁ ਬਾਹਰ ਜਾਣਾ ਹੈ। ਮੇਰੇ ਪੁੱਛਣ ਤੇ ਵੀ ਕੋਈ ਜਵਾਬ ਨਾ ਦਿੱਤਾ। ਮੈਨੂੰ ਅੰਦਰੋਂ ਚਿੰਤਾ ਹੋ ਰਹੀ ਸੀ, ਪਰ ਮੈਂ ਜਾਣਾ ਬੇਹਤਰ ਸਮਝਿਆ ਅਤੇ ਸੋਚਿਆ ਰਸਤੇ ਵਿੱਚ ਪੁੱਛ ਲਵਾਂਗੀ।
ਬੱਚੇ ਛੋਟੇ ਸਨ ਘਰੋਂ ਬਾਹਰ ਜਾਣ ਸਮੇਂ ਉਹਨਾਂ ਨੂੰ ਇਹ ਹਦਾਇਤ ਦਿੱਤੀ ਹੁੰਦੀ ਸੀ ਕਿ ਕੁੰਡੀ ਲਗਾ ਕੇ ਰੱਖਣਾ। ਸਿਰਫ਼ ਉਦੋਂ ਹੀ ਦਰਵਾਜ਼ਾ ਖੋਲ੍ਹਣਾ ਜਦੋਂ ਸਾਡੇ ਦੋਹਾਂ ਵਿੱਚੋਂ ਕੋਈ ਆਵੇ, ਪਰ ਜਾਂਦੇ ਸਮੇਂ ਮੇਰੇ ਪਤੀ ਨੇ ਬੇਟੀ ਨੂੰ ਅੰਦਰੋਂ ਤਾਲਾ ਲਾਉਣ ਲਈ ਕਿਹਾ ਤਾਂ ਮੇਰੀ ਘਬਰਾਹਟ ਵਿੱਚ ਵਾਧਾ ਹੋ ਗਿਆ।
ਮੇਰੇ ਪੁੱਛਣ ਤੇ ਦੱਸਿਆ ਕਿ ਤੇਰੇ ਡੈਡੀ ਠੀਕ ਨਹੀਂ ਹਨ। ਉਹਨਾਂ ਨੂੰ ਥੋੜ੍ਹੀ ਦਿਲ ‘ਚ ਦਰਦ ਹੋ ਰਹੀ ਹੈ। ਡਾਕਟਰ ਨੂੰ ਵਿਖਾਉਣਾ ਹੈ। ਤੇਰੇ ਵੀਰ ਦਾ ਫ਼ੋਨ ਆਇਆ ਸੀ ਕਿ ਸਾਡੇ ਪਹੁੰਚਣ ਤੋਂ ਪਹਿਲਾਂ ਜਾ ਕੇ ਡਾਕਟਰ ਨਾਲ਼ ਗੱਲ ਕਰੋ ਅਤੇ ਦੇਖੋ ਕਿ ਡਾਕਟਰ ਮਿਲ ਜਾਵੇਗਾ।
ਇਹ ਸੁਣਦਿਆਂ ਹੀ ਇੱਕ ਅਜੀਬ ਜਿਹੀ ਕਿਸਮ ਦੀ ਪੀੜ੍ਹ ਉੱਠੀ ਅਤੇ ਮੈਨੂੰ ਆਪਣਾ ਹਾਲ ਬੁਰਾ ਲੱਗਣ ਲੱਗ ਪਿਆ। ਇਸ ਤਰ੍ਹਾਂ ਦੀ ਤਕਲੀਫ਼ ਮੈਂ ਪਹਿਲੀ ਵਾਰ ਮਹਿਸੂਸ ਕਰ ਰਹੀ ਸੀ। ਸ਼ਾਇਦ ਇਸੇ ਨੂੰ ਹੀ ‘ਆਦਰਾਂ ਦਾ ਸੇਕ’ ਕਹਿੰਦੇ ਹਨ।
ਅਜੇ ਅਸੀਂ ਹਸਪਤਾਲ ਪਹੁੰਚੇ ਹੀ ਸੀ ਕਿ ਡੈਡੀ ਜੀ ਨੂੰ ਲੈ ਕੇ ਆ ਗਏ। ਡੈਡੀ ਜੀ ਦੀ ਹਾਲਤ ਕਾਫ਼ੀ ਨਾਜ਼ੁਕ ਲੱਗ ਰਹੀ ਸੀ। ਉਧਰੋਂ ਵੀਰੇ ਦੀ ਹਾਲਤ ਵੀ ਮੈਨੂੰ ਮਾੜੀ ਦਿਸ ਰਹੀ ਸੀ, ਇਸੇ ਕਰਕੇ ਗੱਡੀ ਉਹ ਆਪ ਨਹੀਂ ਸੀ ਚਲਾ ਰਿਹਾ। ਉਸ ਦਾ ਦੋਸਤ ਚਲਾ ਰਿਹਾ ਸੀ।
ਡਾਕਟਰ ਨੇ ਗੱਡੀ ਵਿੱਚੋਂ ਉਤਰਨ ਨਹੀਂ ਦਿੱਤਾ। ਇੱਕ-ਦੋ ਟੀਕੇ ਲਗਾ ਕੇ ਕਿਹਾ ਕਿ ਜੇ ਰਿਸਕ ਲੈਣਾ ਚਾਹੁੰਦੇ ਹੋ, ਤਾਂ ਅੰਦਰ ਲੈ ਆਉ ਅਤੇ ਜੇ ਪੈਸੇ ਲਗਾ ਸਕਦੇ ਹੋ ਤਾਂ ਕਿਤੇ ਹੋਰ ਸ਼ਹਿਰ ਲੈ ਜਾਉ। ਇਹ ਸੁਣਦਿਆ ਹੀ ਸਭ ਦੀ ਹਾਲਤ ਹੋਰ ਪਤਲੀ ਹੋ ਗਈ।
ਦੋ-ਤਿੰਨ ਮਿੰਟ ਦੀ ਗੱਲ ਤੋਂ ਬਾਅਦ ਫ਼ੈਸਲਾ ਹੋਇਆ ਕਿ ਜਲੰਧਰ ਜਾਣ ਵਿੱਚ ਸਮਾਂ ਵੱਧ ਲੱਗ ਸਕਦਾ ਹੈ, ਇਸ ਕਰਕੇ ਅੰਮ੍ਰਿਤਸਰ ਜਾਣਾ ਚਾਹੀਦਾ ਹੈ। ਵੀਰੇ ਦੇ ਦੋਸਤ ਨੇ ਛੇਤੀ ਨਾਲ ਗੱਡੀ ਘੁੰਮਾਈ ਅਤੇ ਪੂਰੀ ਸਪੀਡ ਨਾਲ ਲੈ ਤੁਰਿਆ। ਸਾਡੀ ਗੱਡੀ ਪਿੱਛੇ ਰਹਿ ਗਈ। ਉਦੋਂ ਅਜੇ ਹਾਈਵੇ ਸ਼ੁਰੂ ਹੀ ਹੋਇਆ ਸੀ। ਦੂਜਾ ਰਾਤ ਦਾ ਸਮਾਂ ਸੀ। ਅਸੀਂ ਬੜ੍ਹੀ ਮੁਸ਼ਕਲ ਨਾਲ ਗੱਡੀ ਦਾ ਪਿੱਛਾ ਕਰਦੇ ਗਏ, ਕਿਉਂਕਿ ਵੱਖਰੇ ਹੋਣ ਕਰਕੇ ਇਹ ਪਤਾ ਨਹੀਂ ਸੀ ਕਿ ਲਿਜਾਣਾ ਕਿਸ ਹਸਪਤਾਲ ਵਿੱਚ ਹੈ ?
ਥੋੜੀ ਬਹੁਤ ਵਾਕਫ਼ੀ ਹੋਣ ਕਾਰਨ ਉਹਨਾਂ ਫੋਨ ‘ਤੇ ਰਸਤੇ ਵਿੱਚ ਹੀ ਕੱਕੜ ਹਸਪਤਾਲ ਗੱਲ ਕਰ ਲਈ ਸੀ ਕਿ ਸੀਰੀਅਸ ਮਰੀਜ਼ ਲਿਆ ਰਹੇ ਹਾਂ ਅਤੇ ਇਸ ਦਾ ਇਲਾਜ ਤੁਰੰਤ ਕਰਨਾ ਹੈ। ਚੰਗੀ ਕਿਸਮਤ ਅਤੇ ਰੱਬ ਦੀ ਮਿਹਰ ਸਦਕਾ ਮੁੱਖ ਡਾਕਟਰ ਅਜੇ ਹਸਪਤਾਲ ਵਿੱਚ ਹੀ ਸੀ।
ਰਾਤ ਦੇ 11:35 ਦੇ ਕਰੀਬ ਹਸਪਤਾਲ ਪਹੁੰਚੇ ਅਸੀਂ ਵੀਹ ਕੁ ਮਿੰਟ ਲੇਟ ਹੋ ਗਏ। ਸਾਡੇ ਪਹੁੰਚਣ ਤੱਕ ਡੈਡੀ ਜੀ ਨੂੰ ਅੰਦਰ ਲਿਜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ