ਜਿਵੇਂ ਜਿਵੇਂ ਘੱਟਾ ਉਡਾਉਂਦੀ ਹੋਈ ਕਾਰ ਸਹੁਰਿਆਂ ਦੇ ਪਿੰਡ ਵੱਲ ਨੂੰ ਵੱਧ ਰਹੀ ਸੀ ਮੈਨੂੰ ਪਿੱਛੇ ਰਹਿ ਗਿਆ ਆਪਣੇ ਪੇਕੇ ਘਰ ਦਾ ਧਰੇਕਾਂ ਵਾਲਾ ਵੇਹੜਾ ਯਾਦ ਆਈ ਜਾ ਰਿਹਾ ਸੀ ਤੇ ਮੱਲੋ-ਮੱਲੀ ਹੀ ਮੇਰੀਆਂ ਅੱਖੀਆਂ ਗਿੱਲੀਆਂ ਹੋਈ ਜਾ ਰਹੀਆਂ ਸਨ..ਇੰਝ ਲੱਗ ਰਿਹਾ ਸੀ ਜਿੱਦਾਂ ਕਿਸੇ ਜਾਨ ਕੱਢ ਲਈ ਹੋਵੇ ਤੇ ਨਿਰਜੀਵ ਵਜੂਦ ਕਿਸੇ ਹੋਰ ਨਾਲ ਤੋਰ ਦਿੱਤਾ ਹੋਵੇ..!
ਮੇਰੀਆਂ ਅੱਖਾਂ ਵਿਚ ਅਥਰੂ ਦੇਖ ਇਹਨਾਂ ਮੇਰੇ ਸਿਰ ਤੇ ਹੱਥ ਫੇਰਿਆ ਤੇ ਮੁੜ ਮੈਨੂੰ ਆਪਣੇ ਮੋਢੇ ਨਾਲ ਲਾ ਲਿਆ..
ਮੈਨੂੰ ਗੱਲ ਗੱਲ ਤੇ ਰੋ ਪੈਂਦੀ ਦੇ ਸਿਰ ਤੇ ਹੱਥ ਫੇਰਦਾ ਮੇਰਾ ਡੈਡ ਚੇਤੇ ਆ ਗਿਆ ਤੇ ਮੈਂ ਆਪਣੇ ਹੱਥ ਵਿਚ ਫੜੀ ਬੁਗਨੀ ਹੋਰ ਜ਼ੋਰ ਨਾਲ ਘੁੱਟ ਕੇ ਫੜ ਲਈ..ਅਜੇ ਹੁਣੇ ਹੀ ਤਾਂ ਤੋਰਿਆ ਸੀ ਮੈਨੂੰ ਉਸਨੇ..ਪਰ ਪਤਾ ਨਹੀਂ ਕਿਓਂ ਕਿੰਨਾ ਪਿੱਛੇ ਰਹਿ ਗਿਆ ਜਾਪਦਾ ਸੀ!
ਇਹਨਾਂ ਇੱਕ ਦੋ ਵਾਰ ਦੇਖਿਆ ਤੇ ਫੇਰ ਅਖੀਰ ਹੌਲੀ ਜਿਹੀ ਪੁੱਛ ਹੀ ਲਿਆ ਕੇ ਕੀ ਖਾਸ ਏ ਇਸ ਪੋਟਲੀ ਵਿਚ?
“ਭਾਨ ਏ..ਪੰਜੀਆਂ..ਦਸੀਆਂ..ਚੁਵਾਨੀਆਂ ਅਤੇ ਅਠੱਨੀਆਂ ਅਤੇ ਕਿੰਨੇ ਸਾਰੇ ਰੁਪਈਆਂ ਦੇ ਸਿੱਕੇ ਨੇ..ਜਦੋਂ ਨਿੱਕੀ ਹੁੰਦੀ ਕਦੇ ਕਦਾਈਂ ਬਿਮਾਰ ਹੋ ਜਾਂਦੀ ਤਾਂ ਡੈਡ ਕੋਲ ਆ ਕੇ ਪਹਿਲਾਂ ਕਿੰਨੀ ਕਿੰਨੀ ਦੇਰ ਮੇਰੇ ਵਾਲਾਂ ਵਿਚ ਹੱਥ ਫੇਰਦਾ ਰਹਿੰਦਾ ਤੇ ਮੁੜ ਮੇਰੇ ਸਿਰਹਾਣੇ ਥੱਲੇ ਕਿੰਨਾ ਸਾਰਾ ਭਾਨ ਰੱਖ ਨਾਲ ਹੀ ਮੇਰਾ ਮੱਥਾ ਚੁੰਮ ਆਖ਼ ਦਿੰਦਾ ਛੇਤੀ ਠੀਕ ਹੋ ਜਾ ਮੇਰੀ ਲਾਡੋ..ਤੇਰੇ ਬਗੈਰ ਮੇਰਾ ਜੀ ਨੀ ਲੱਗਦਾ..ਤੇ ਫੇਰ ਮੈਂ ਓਹਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ