ਮਿੰਨੀ ਕਹਾਣੀ:: ਅਸਲੀ ਹੱਕਦਾਰ
ਹਸਪਤਾਲ ਬੈੱਡ ਤੇ ਪਿਆ ਅਮਰ ਸਿੰਘ ਬੜਾ ਖੁਸ਼ ਸੀ।ਉਸਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਰੱਖੜੀ,ਮਠਿਆਈ,ਸੋਹਣਾ ਜਿਹਾ ਸੂਟ ਤੇ ਸੋਨੇ ਦੀ ਚੇਨ ਸਮੇਤ ਸਭ ਕੁਝ ਲੈ ਕੇ ਹਸਪਤਾਲ ਪਹੁੰਚਣ ਲਈ ਕਿਹਾ । ਉਸਦੀ ਪਤਨੀ ਨੇ ਉਸਦੇ ਕਹੇ ਅਨੁਸਾਰ ਸਾਰਾ ਪਰਬੰਧ ਕੀਤਾ ।ਉਹ ਬੜੀ ਬੇਸਬਰੀ ਨਾਲ ਭੈਣ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ ।ਸਵੇਰੇ ਨੌਂ ਕੁ ਵਜੇ ਦੇ ਕਰੀਬ ਉਸਦੇ ਭੈਣ- ਭਣੋਈਆ ਹਸਪਤਾਲ ਪਹੁੰਚ ਗਏ ।ਕੁਝ ਸਮਾਂ ਗੱਲਾਬਾਤਾਂ ਕਰਨ ਉਪਰੰਤ ਜਦ ਸਿਮਰ ਆਵਦੇ ਭਰਾ ਦੇ ਰੱਖੜੀ ਬੰਨਣ ਲਈ ਕਾਰ ਚੋਂ ਸਮਾਨ ਕੱਢਣ ਲਈ ਗਈ ਤਾਂ ਉਸਦੇ ਵਾਪਸ ਆਉਣ ਤਕ ਸਮੇਤ ਰੱਖੜੀ ਤੇ ਕਾਫੀ ਸਾਰਾ ਸਮਾਨ ਭਰਾ ਕੋਲ ਬੈੱਡ ਤੇ ਪਿਆ ਦੇਖ ਹੈਰਾਨ ਹੋ ਗਈ।ਕਹਿਣ ਲੱਗੀ ਕਿ ,”ਹਰ ਵਾਰ ਦੀ ਤਰ੍ਹਾਂ ਮੈਂ ਰੱਖੜੀ ਦਾ ਸਾਰਾ ਸਮਾਨ ਘਰੋਂ ਲੈ ਕੇ ਆਈ ਆ ,ਤੁਸੀਂ ਆਹ ਖੇਚਲ ਕਿਉਂ ਕੀਤੀ।”ਉਸਦੇ ਭਰਾ ਨੇ ਕਿਹਾ,”ਬਿਲਕੁਲ ਭੈਣੇ,ਪਰ ਇਸ ਵਾਰ ਮੈਂ ਤੇਰੇ ਰੱਖੜੀ ਬੰਨਾਂਗਾ ।ਰੱਖੜੀ ਦਾ ਭਾਵ ਰੱਖੜੀ ਬੰਨਣ ਵਾਲੇ ਦੀ ਰੱਖਿਆ ਕਰਨੀ ਹੁੰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ