ਸ਼ਿਵ ਨੂੰ ਦੇਸ਼ ਦਾ ਸਰਵੋਤਮ ਸਾਹਿੱਤ ਅਕੈਡਮੀ ਐਵਾਰਡ ਮਿਲ ਚੁੱਕਿਆ ਸੀ..
ਬਟਾਲੇ ਸ਼ਹਿਰ ਵਿਚ ਮੇਲੇ ਵਰਗਾ ਮਾਹੌਲ ਸੀ..ਉਸਦੇ ਚੰਗੇ ਮਾੜੇ ਟਾਈਮ ਦੇ ਕਿੰਨੇ ਸਾਰੇ ਮਿੱਤਰ ਪਿਆਰੇ ਪੱਬਾਂ ਭਾਰ ਸਨ..
ਇੱਕ ਦਿਨ ਬਟਾਲੇ ਬੱਸ ਸਟੈਂਡ ਤੋਂ ਮਿੱਤਰ ਮੰਡਲੀ ਨਾਲ ਪੈਦਲ ਹੀ ਸਿੰਬਲ ਚੋਂਕ ਵੱਲ ਨੂੰ ਤੁਰੀ ਜਾ ਰਿਹਾ ਸੀ..!
ਅਚਾਨਕ ਕਿਸੇ ਨੇ ਪਿੱਛੋਂ ਹੁੱਜ ਮਾਰੀ..ਪਿਛਾਂਹ ਭੋਂ ਕੇ ਵੇਖਿਆ..ਇੱਕ ਮੋਚੀ ਸੀ..ਬੱਸ ਅੱਡੇ ਤੇ ਜੁੱਤੀਆਂ ਗੰਢਦਾ ਹੁੰਦਾ ਸੀ..
ਸ਼ਿਵ ਨੂੰ ਆਖਣ ਲੱਗਾ “ਓਏ ਪੰਡਤਾ ਮੇਰੇ ਪੈਸੇ ਕਦੋਂ ਦੇਣੇ ਈ..”
ਨਾਲ ਤੁਰੇ ਜਾਂਦੇ ਬੇਲੀਆਂ ਨੇ ਕਮੀਜ਼ਾਂ ਦੇ ਕਫ ਉਤਾਂਹ ਕਰ ਲਏ..ਮੁੱਠੀਆਂ ਮੀਚ ਲਈਆਂ..ਕਹਿਰ ਭਰੀਆਂ ਨਜਰਾਂ ਨਾਲ ਉਸ ਵੱਲ ਤੱਕਦੇ ਹੋਏ ਆਖਣ ਲੱਗੇ ਓਏ ਜਾਣਦਾ ਨੀ..ਤੂੰ ਕਿਸ ਨਾਲ ਗੱਲ ਕਰ ਰਿਹਾ ਏ..ਇਹ ਸ਼ਿਵ ਹੈ ਸ਼ਿਵ..ਨਿੱਕੀ ਉਮਰ ਦਾ ਦੇਸ਼ ਦਾ ਸਰਵੋਤਮ ਕਵੀ..ਸ਼ਾਇਰ..ਗਜ਼ਲਗੋ..ਤੇਰੀ ਜੁਰੱਰਤ ਕਿਵੇਂ ਹੋਈ ਇਸਨੂੰ ਇੰਝ ਮੁਖਾਤਿਬ ਹੋਣ ਦੀ..!
ਇਸਤੋਂ ਪਹਿਲਾਂ ਕੇ ਗੱਲ ਅਗਾਂਹ ਵਧਦੀ..ਸ਼ਿਵ ਨੇ ਉਸ ਮੋਚੀ ਨੂੰ ਕਲਾਵੇ ਵਿਚ ਲੈਂ ਲਿਆ ਤੇ ਆਖਣ ਲੱਗਾ ਓਏ ਕੁਝ ਨਾ ਆਖਿਓ ਜੇ ਇਸ ਨੂੰ..ਇਹ ਮੇਰਾ ਪੂਰਾਣਾ ਬੇਲੀ ਏ..ਇਹ ਮੈਨੂੰ ਆਪਣੇ ਕੋਲ ਬਿਠਾਉਂਦਾ ਹੁੰਦਾ ਸੀ..ਇਸਨੂੰ ਵੇਖ ਮੈਂ ਕਿੰਨਾ ਕੁਝ ਸਿਰਜਿਆ..ਕਿੰਨਾ ਕੁਝ ਲਿਖਿਆ..ਇਹ ਆਮ ਬੰਦਾ ਨਹੀਂ ਇਸਦੀ ਜੁੱਤੀਆਂ ਗੰਢਣ ਦੀ ਕਲਾ ਨੇ ਹੀ ਸ਼ਾਇਦ ਮੈਨੂੰ ਇਸੇ ਰਾਹੇ ਪਾਇਆ..!
ਲੋਹੇ ਦੇ ਸ਼ਹਿਰ ਦੀ ਅਜੀਬ ਜਿਹੀ ਕੈਫ਼ੀਅਤ ਸੀ..ਸੱਚੀ ਦੋਸਤੀ ਦੇ ਚਾਸ਼ਨੀ ਵਿਚ ਲਬਰੇਜ..ਫਰਸ਼ੋਂ ਅਰਸ਼ ਤੇ ਅੱਪੜਿਆਂ ਦੇਵ-ਪੁਰਸ਼ ਅਜੇ ਵੀ ਭੋਏਂ ਤੇ ਪੈਰ ਟਿਕਾਈ ਆਪਣਿਆਂ ਵਿਚ ਵਿੱਚਰ ਰਿਹਾ ਸੀ..ਉਂਝ ਹੀ..ਬਿਨਾ ਕਿਸੇ ਬੋ ਮਿਜਾਜ ਦੇ..ਖੁਦਾ ਜੱਬ ਹੁਸਨ ਦੇਤਾ ਹੈ ਤੋਂ ਨਖਰਾ ਆ ਹੀ ਜਾਤਾ ਹੈ ਵਾਲੀ ਜਹਿਨੀਅਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ