ਸ਼ੀਂਹਣੀ ਮਾਂ ਜੈਸਿਕਾ ਕੈਂਟ❤️
ਕਹਿੰਦੀ ਮੇਰੀ ਧੀ ਦਾ ਜਨਮ ਜੇਲ ਚ ਹੋਇਆ ਪਰ ਮੈ ਤਾਂ ਸਿਰਫ ਜਨਮ ਹੀ ਦਿੱਤਾ ਸੀ ਕਿ ਨਵਜੰਮੀ ਕੁੜੀ ਨੁੰ ,ਪਰਸ਼ਾਸ਼ਨ ਮੇਰੇ ਕੋਲੋਂ ਲੈ ਗਿਆ ,ਮੈ ਚੱਜ ਨਾਲ ਲਾਡ ਵੀ ਨਹੀਂ ਸੀ ਲੜਾਏ ਅਜੇ ।ਪੰਜ ਸਾਲ ਦੀ ਸਜ਼ਾ ਘੱਟ ਕੇ ਢਾਈ ਸਾਲ ਰਹਿ ਗਈ ਜਦ ਮੈ ਸਜ਼ਾ ਕੱਟ ਕੇ ਬਾਹਰ ਆਈ ।ਪਰ ਜਿਸ ਦਿਨ ਕੁੜੀ ਜੰਮੀ ਓਦਣ ਮੇਰੇ ਅੰਦਰ ਵੀ ਇਕ ਬਾਗ਼ੀ ਜੈਸੀਕਾ ਕੈਂਟ ਵੀ ਜਨਮ ਲੈ ਚੁੱਕੀ ਸੀ ਜੋ ਮੈਨੁ ਇਸ ਨਸ਼ਿਆ ਦੀ ਦਲਦਲ ਚੋ ਬਾਹਰ ਕੱਢ ਲਿਆਈ ।
ਜੈਸਿਕਾ ਕੈਂਟ ਅੱਜ ਇਕ ਮਸ਼ਹੂਰ ਨਾਂਓ ਆ ।ਇਹ ਨੌਜਵਾਨ ਸੁਨੱਖੀ ਮੁਟਿਆਰ ਮੌਟੀਵੇਸ਼ਨ ਦੀ ਤਕਰੀਰਾਂ ਕਰਦੀ ਨਹੀਂ ਥੱਕਦੀ ।ਪਰ ਇਹ ਅਮਰੀਕਣ ਕੁੜੀ,ਮਸਾਂ ਚੌਦਾਂ ਪੰਦਰਾਂ ਦੀ ਸੀ ਜਦ ਨਸ਼ੇ ਦੀ ਲੱਤ ਲੱਗ ਗਈ ,ਕਹਿੰਦੀ ਨਾਂ ਕੇਵਲ ਰੱਜ ਰੱਜ ਨਸ਼ਾ ਕੀਤਾ ਸਗੋਂ ਰੱਜ ਰੱਜ ਵੇਚਿਆ ਵੀ ਡਰੱਗ ਡੀਲਰ ਬਣ ਕੇ ,ਓਹ ਵੀ ਅਮਰੀਕਾ ਦੇ ਨਿਉਯਾਰਕ ਸ਼ਹਿਰ ਚ ।ਬਹੁਤ ਐਸ਼ ਕੀਤੀ ਜੋ ਚਿੱਤ ਕੀਤਾ ਓਹ ਖ਼ਰੀਦਿਆ ।
ਜੇਲ ਚ ਆਣ ਕੇ ਹੀ ਜੈਸਿਕਾ ਨੁ ਅਚਾਨਕ ਪਤਾ ਲਗਾ ਓਹ ਗਰਭਵਤੀ ਆ ;ਉਸੇ ਵਕਤ ਤਾਰ ਵਾਂਗ ,ਇਕ ਦਮ ਸੁਭਾਅ ਚ ਨਸ਼ੇ ਪ੍ਰਤਿ ਘਿਰਣਾ ਹੋਈ ਤੇ ਸਾਰਾ ਧਿਆਨ ਓਸ ਪੇਟ ਚ ਪਲ ਰਹੇ ਬੱਚੇ ਦੇ ਲੇਖੇ ਲੱਗ ਗਿਆ ।ਬੇਸ਼ਕ ਨਸ਼ੇ ਇਕਦਮ ਛੱਡਣ ਨਾਲ ਲੱਤਾਂ ਬਾਹਾਂ ਟੁੱਟਿਆਂ ਪਰ ਕਹਿੰਦੀ ਫਿਰ ਨਸ਼ਾ ਜੀਭ ਨੁ ਨਹੀਂ ਲਾ ਕੇ ਦੇਖਿਆਂ ਜੇਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ