ਹਫ਼ਤਾਵਾਰੀ PHD 🔎: ਵਿਚਾਰਿਆਂ ਦੀਆਂ ਕਿਸਮਾਂ ।
ਸਾਰੀ ਉਮਰ ਹਮਦਰਦੀ ਦੀ ਰੋਟੀ ਖਾਣ ਵਾਲਿਆਂ ਨੂੰ ਵਿਚਾਰੇ ਕਿਹਾ ਜਾਂਦਾ ਹੈ। ਇਹ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ ਪਰ ਅੱਜਕਲ੍ਹ ਟਰੈਂਡਿੰਗ ਕਿਸਮਾਂ ਪੰਜ ਹਨ ।
ਮੀਣੇ ਵਿਚਾਰੇ: – ਇਹ ਵਿਚਾਰਿਆਂ ਦੀ ਸਭ ਤੋਂ ਖਤਰਨਾਕ ਕਿਸਮ ਹੁੰਦੀ ਹੈ । ਇਹਨਾਂ ਦਾ ਆਪਣਾ ਇੱਕ ਵੱਖਰਾ ਪੈਰਾਮੀਟਰ ਹੁੰਦਾ ਹੈ ਤੇ ਉਸੇ ਮੁਤਾਬਿਕ ਇਹਨਾਂ ਕਿਸੇ ਨੂੰ “ਵੱਢਣਾ” ਹੁੰਦਾ ਹੈ । ਇਹਨਾਂ ਕੋਲੋਂ ਐਕਸੀਡੈਂਟਲੀ ਹੀ ਭਾਂਵੇ ਕਿਸੇ ਦਾ ਭਲਾ ਭਾਂਵੇ ਹੋ ਜਾਵੇ ਪਰ ਇਹ ਹਮੇਸ਼ਾ ਆਪਣਾ ਫਾਇਦਾ ਤੇ ਨੁਕਸਾਨ ਝਾਕ ਕੇ ਹੀ ਕੋਈ ਕੰਮ ਕਰਦੇ ਹਨ । ਇਹਨਾਂ ਕੋਲ ਕੋਈ ਹੁਨਰ ਨਹੀਂ ਹੁੰਦਾ ਇਹ ਕਿਸੇ ਦੇ ਹੁਨਰ ਨੂੰ ਯੂਜ ਕਰਦੇ ਹੋਏ ਕੰਮ ਚਲਾਈ ਜਾਂਦੇ ਹਨ । ਇਹ ਸਲਾਹ ਹਰ ਇੱਕ ਦੀ ਲੈਂਦੇ ਹਨ ਪਰ ਕਰਦੇ ਉਹ ਹਨ ਜਿਸ ਚੀਜ ਵਿੱਚ ਜੁਗਾੜ ਹੋਵੇ । ਇਹਨਾਂ ਦੇ ਦਿਲ ਦੀ ਗੱਲ ਤੁਸੀਂ ਨਹੀਂ ਕਢਵਾ ਸਕਦੇ ਪਰ ਇਹ ਤੁਹਾਡੀ ਹਰ ਗੱਲ ਵਾਇਰਲ ਕਰਨ ਵੇਲੇ ਇਹ ਜਰੂਰ ਕਹਿੰਦੇ ਹਨ ਕਿ ਤੈਨੂੰ ਮੈਂ ਦੱਸ ਦੇਂਦਾਂ ਪਰ ਮੇਰਾ ਨਾਮ ਨਾ ਲਵੀਂ ।99% ਕੁੜੀਆਂ ਦੇ ਠੇਕੇਦਾਰ ਏਸੇ ਕੈਟੇਗਿਰੀ ਵਿੱਚ ਫਾਲ ਕਰਦੇ ਹਨ ।ਇਹ ਘਰਵਾਲਿਆਂ ਨੂੰ ਮਰਨ ਦੀਆਂ ਧਮਕੀਆਂ ਵੀ ਬਹੁਤ ਦੇਂਦੇ ਹਨ । ਇਹ ਜੇਬ ਵਿੱਚੋ ਇੱਕ ਪੈਸਾ ਨਹੀਂ ਕੱਢਦੇ । ਸਾਰਾ ਕੁੱਝ ਸਟੈਲਡਾਉਨ ਹੋਣ ਤੱਕ ਵਿਚਾਰੇ ਬਣੇ ਰਹਿੰਦੇ ਹਨ । ਤੇ ਜਦੋਂ ਇਹਨਾਂ ਦੇ ਇਹਨਾਂ ਦੀ ਸੋਚ ਮੁਤਾਬਿਕ ਕੰਮ ਲੋਟ ਹੋ ਜਾਵੇ ਤਾਂ ਕਹਿਣਗੇ ਮੈਂ ਕੀ ਲੈ ਲਿਆ ਤੁਹਾਡਾ ਤੇ ਤਸਬੀਹ ਦੇਣ ਵੇਲੇ ਪਿੰਡ ਜਾਂ ਸ਼ਹਿਰ ਦੇ ਕਿਸੇ ਗਲੇ ਮਰੂਦ ਬੰਦੇ ਦੀ ਐਕਜੈਂਪਲ ਜਰੂਰ ਦੇਣਗੇ ।ਮਾਂ ਦੇ ਗਹਿਣੇ ਤੇ ਪਿਓ ਦਾ ਜੀ ਪੀ ਫੰਡ ,ਪੁਰਖਿਆ ਦੀ ਜਾਇਦਾਦ ਇਹਨਾਂ ਉਂਗਲਾਂ ਤੇ ਗਿਣੀ ਹੁੰਦੀ ਹੈ ।
ਆਸ਼ਕ ਵਿਚਾਰੇ : ਇਹਨਾਂ ਨੂੰ ਪਤਾ ਵੀ ਹੁੰਦਾ ਕਿ ਕੁੜੀ ਸਾਨੂੰ ਲਾਇਕ ਨਹੀਂ ਕਰਦੀ ਪਰ ਫਿਰ ਵੀ ਇਹ ਉਮਰਾਂ ਕੱਢ ਦੇਂਦੇ ਹਨ । ਇਹ ਐਸੀ ਜਜ਼ਬਾਤੀ ਪਾਗਲ ਨਸਲ ਹੁੰਦੀ ਜਿਹੜੀ ਸਾਰੀ ਉਮਰ ਵਿਚਾਰੇ ਜਿਹੇ ਬਣਕੇ ਭੈਣਾਂ ਹੀ ਬਣਾਈ ਜਾਂਦੇ ਹਨ । ਇਹ ਕੋਈ ਕੰਮ ਕਾਰ ਨਹੀਂ ਕਰਦੇ ਪੱਠੇ ਵੱਢਣ ਵੀ ਭੇਜੋ ਤਾਂ ਦਾਤਰੀ ਮਰਾਕੇ ਘਰੇ ,ਇਹ ਰੋਟੀਆਂ ਬਹੁਤ ਖਾਂਦੇ ਹਨ । ਮਾਵਾਂ ਦੇ ਲਾਡਲੇ ਤੇ ਪਿਓ ਨੂੰ ਮੂਰਖ ਬਣਾਉਣ ਦੇ ਮਾਹਰ ਹੁੰਦੇ ਹਨ ।ਇਹਨਾਂ ਨੂੰ ਕੋਈ ਨਿੱਕੀ ਮੋਟੀ ਬਿਮਾਰੀ ਵੀ ਜਰੂਰ ਹੁੰਦੀ ਹੈ ।ਇਹ ਤੁਹਾਨੂੰ ਹਰ ਵਿਆਹ ,ਹਰ ਮੇਲੇ ਤੇ, ਇਹ ਜਾਗੋ ਦੇ ਬਹੁਤ ਸ਼ੌਕੀਨ ਹੁੰਦੇ ਹਨ । ਇਹ ਸ਼ਕਲੋਂ ਸ਼ਰੀਫ ਲੱਗਦੇ ਹਨ । ਬੋਲੀ ਮਿੱਠੀ ਕਰਕੇ ਵਿਚਾਰਾਪਣ ਭੰਗ ਨਹੀਂ ਹੋਣ ਦਿੰਦੇ ।
ਕੁੰਢੀ ਗਰੀਬ ਵਿਚਾਰੇ : ਇਹ ਉਹ ਵਿਚਾਰੇ ਹੁੰਦੇ ਹਨ ਜਿਹੜੇ ਨੀਤ ਦੇ ਗਰੀਬ ਹੁੰਦੇ ਹਨ । ਕਿਸੇ ਤੋਂ ਲੈਣ ਵੇਲੇ ਵੀ ਗਰੀਬ ਤੇ ਦੇਣ ਵੇਲੇ ਵੀ ਗਰੀਬ। ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ