ਇਕ ਰਚਨਾ
ਸ਼ਮਸ਼ੇਰ ਦੀ ਮਾਂ
**********
ਅੱਜ ਸਵੇਰ ਤੋਂ ਸ਼ਮਸ਼ੇਰ ਦੀ ਮਾਂ ਕਮਰੇ ਵਿੱਚੋਂ ਬਾਹਰ ਨਹੀਂ ਆਈ।ਸਾਰੇ ਵੇਹੜੇ ਵਾਲਿਆਂ ਨੂੰ ਹੈਰਾਨੀ ਹੋਈ ਕਿ ਅੱਜ ਛਨਿਛੱਰੀ ਨੇ ਵੇਹੜੇ ਵਿੱਚ ਚਾਦਰ ਵੀ ਨਹੀਂ ਵਿੱਛਾਈ ਜਿਸ ਤੇ ਰਜਾਈਆਂ ਛੰਡ ਕੇ ਉਹ ਨਗੰਦਦੀ ਹੁੰਦੀ ਸੀ। ਉਸਨੇ ਹਾਲਚਾਲ ਪੁੱਛਣ ਗਈ ਮੇਰੀ ਸੱਸ ਮਾਂ ਨੂੰ ਇੱਕ ਫੋਨ ਨੰਬਰ ਵਾਲੀ ਪਰਚੀ ਦਿੱਤੀ ਕਿ ਮੈਂ ਉਸਦੇ ਪੁੱਤ ਨੂੰ ਦਿਲੀ ਫੋਨ ਕਰ ਦੇਵਾਂ । ਉਸਦਾ ਅਸਲੀ ਨਾਂ ਸੁਲੱਖਣੀ ਕੋਈ ਨਹੀਂ ਸੀ ਲੈਂਦਾ। ਸ਼ਮਸ਼ੇਰ ਦੀ ਮਾਂ ਕਹਿੰਦੇ ਕਹਿੰਦੇ ਸਾਰੇ ਉਸਨੂੰ ਸ਼ਮਸ਼ੇਰੀ ਤੇ ਫੇਰ ਸ਼ਨਿੱਚਰੀ ਤੇ ਫੇਰ ਪਿਠ ਪਿੱਛੇ ਛਨਿਛੱਰੀ ਕਹਿਣ ਲੱਗ ਪਏ।ਕਹਿੰਦੇ ਹੈ ਨਾ, ਮਾੜੇ ਬੰਦੇ ਦਾ ਲੋਕੀ ਨਾਂ ਵੀ ਇੱਜਤ ਨਾਲ ਨਹੀਂ ਲੈੰਦੇ।ਕਈ ਬਾਰ ਖਿੱਝ ਕੇ ਉਹ ਵੀ ਗਾਲਾ ਗੂਲਾਂ ਕੱਢ ਦਿੰਦੀ ਸੀ।ਪਰ ਮੇਰੀ ਬਹੁਤ ਇੱਜਤ ਕਰਦੀ ਸੀ।ਇੱਕ ਬਾਰ ਉਸਨੇ ਮੈਨੂੰ ਘਰ ਵਿੱਚ ਰਜਾਈ ਨਗੰਦਦੀ ਨੂੰ ਦੇਖ ਲਿਆ ਤਾਂ ਹੈਰਾਨ ਹੋਕੇ ਬੋਲੀ ਧੀਏ ਆਹ ਕੀ ,ਮੇਰੇ ਹੁੰਦਿਆ ਆਪੇ ਲੱਗੀ ਹੋਈ। ਮੇਰੀ ਸੱਸ ਮਾਂ ਨੇ ਕਿਹਾ ਕੋਈ ਨਹੀਂ ਭੈਣ ਇਹ ਇਹੋ ਜਿਹੇ ਸਾਰੇ ਕੰਮ ਜਾਣਦੀ ਹੈ।ਉਸ ਤੋਂ ਬਾਦ ਉਸਦਾ ਹਰ ਰੋਜ ਮੇਰੇ ਘਰ ਦਾ ਇੱਕ ਚੱਕਰ ਜਰੂਰ ਲੱਗਦਾ। ਕਹਿੰਦੀ ਭੈਣੇ ਤੇਰੀ ਨੂੰਹ ਕੋਲ ਬਹਿ ਕੇ ਦਿਲ ਨੂੰ ਬੜੀ ਧਰਵਾਸ ਜਿਹੀ ਮਿਲਦੀ ਹੈ।ਗੱਲੀ ਬਾਤੀ ਪਤਾ ਲੱਗਿਆ ਕਿ ਸ਼ਮਸ਼ੇਰ ਨੂੰ ਇਸਨੇ ਬੜੀ ਮੁਸ਼ਕਿਲ ਨਾਲ ਮਿਹਨਤਾਂ ਕਰਕੇ ਪੜਾਇਆ ਸੀ। ਸ਼ਮਸ਼ੇਰ ਦਾ ਬਾਪ ਕਿਸੇ ਹੋਰ ਨਾਲ ਵਿਆਹ ਕਰਾਕੇ ਦਿੱਲੀ ਚਲਾ ਗਿਆ ਸੀ।ਉਸਦੇ ਔਲਾਦ ਨਾਂ ਹੋਈ ਤਾ ਪੜੇ ਲਿਖੇ ਸ਼ਮਸ਼ੇਰ ਨੂੰ ਵਰਗਲਾ ਕੇ ਲੈ ਗਿਆ ਸੀ।ਸ਼ਮਸ਼ੇਰ ਪਹਿਲਾਂ ਪਹਿਲ ਇੱਕ ਦੋ ਬਾਰ ਆਇਆ, ਬਾਅਦ ਵਿੱਚ ਵਿਆਹ ਵੀ ਕਰਵਾ ਲਿਆ ਪਰ ਮੁੜਕੇ ਮਾਂ ਨੂੰ ਮਿਲਣ ਨਹੀਂ ਆਇਆ। ਕਈ ਬਾਰ ਬਿਚਾਰੀ ਕੋਲੋਂ ਕਮਰੇ ਦਾ ਕਿਰਾਇਆ ਨਹੀਂ ਦੇ ਹੁੰਦਾ ਸੀ।ਖਰਚੇ ਤੋਂ ਤੰਗ ਆਕੇ ਉਸਨੇ ਅਪਣੇ ਗਹਿਣੇ ਵੇਚ ਕੇ ਪੈਸੇ ਬੈੰਕ ਵਿੱਚ ਜਮਾ ਕਰਵਾ ਦਿੱਤੇ ਸੀ ਤੇ ਜਦ ਲੋੜ ਪੈਣੀ ਤਾਂ ਕੱਢਵਾ ਕੇ ਖਰਚ ਲੈਂਦੀ ਸੀ।ਮੈਂ ਇੱਕ ਦਿਨ ਪੁੱਛ ਲਿਆ,ਆਂਟੀ ਕੀ ਖਾਸ ਵਜ਼ਾਹ ਸੀ ਕਿ ਸ਼ਮਸ਼ੇਰ ਦਾ ਬਾਪੂ ਤੁਹਾਨੂੰ ਛੱਡ ਗਿਆ। ਰੋਂਦੀ ਰੋਂਦੀ ਕਹਿੰਦੀ ਜਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ