ਤੇਰਾ ਮੇਰਾ ਕੀ ਰਿਸ਼ਤਾ?
=============
(ਰੱਖੜੀ ‘ਤੇ ਵਿਸ਼ੇਸ਼)
ਬਚਪਨ ਤੋਂ ਹੀ ਮੇਰੀ ਮਾਂ ਰੱਖੜੀ ਵਾਲੇ ਦਿਨ ਮੇਰੇ ਗੁੱਟ ਤੇ ਰੱਖੜੀ ਬੰਨ੍ਹਦੀ ਆਈ ਹੈ। ਜਦ ਮੈਂ ਛੋਟਾ ਸੀ, ਤਾਂ ਮੈਨੂੰ ਇਸ ਗੱਲ ਦੀ ਕਦੇ ਸਮਝ ਨਹੀਂ ਸੀ ਆਈ। ਪਰ ਜਦ ਵੱਡਾ ਹੋਇਆ ਤਾਂ ਇਸ ਗੱਲ ਨੇ ਮੇਰੇ ਮਨ ਵਿੱਚ ਇੱਕ ਵੱਡੇ ਸਵਾਲ ਦਾ ਰੂਪ ਧਾਰ ਲਿਆ। ਜਦ ਵੀ ਰੱਖੜੀ ਵਾਲਾ ਦਿਨ ਆਉਣਾ, ਮੇਰੀ ਮਾਂ ਨੇ ਬਹਾਨੇ ਨਾਲ ਮੇਰੇ ਰੱਖੜੀ ਬੰਨ੍ਹ ਦੇਣੀ। ਭਾਵੇਂ ਮੇਰੇ ਮਨ ਵਿੱਚ ਸਵਾਲਾਂ ਦੀ ਸੁਨਾਮੀ ਆਈ ਹੁੰਦੀ, ਪਰ ਮੈਂ ਕਦੇ ਆਪਣੀ ਮਾਂ ਨੂੰ ਅੱਗੋਂ ਸਵਾਲ ਨਾ ਕਰਦਾ ਕਿ ਉਹ ਮੇਰੇ ਰੱਖੜੀ ਕਿਉਂ ਬੰਨ੍ਹਦੀ ਹੈ। ਮੇਰੀ ਮਾਂ ਨੇ ਮੇਰੇ ਮਾਮੇ ਦੇ ਵੀ ਰੱਖੜੀ ਬੰਨ੍ਹਣ ਜਾਣਾ। ਮੈਂ ਹਮੇਸ਼ਾ ਨਾਲ ਜਾਣਾ ਅਤੇ ਜਦ ਮਾਂ ਮੇਰੇ ਮਾਮੇ ਨੂੰ ਰੱਖੜੀ ਬੰਨ੍ਹ ਰਹੀ ਹੁੰਦੀ ਤਾਂ ਮੇਰੇ ਮਨ ਵਿੱਚ ਫਿਰ ਉਹੀ ਸਵਾਲ ਕਿ ਜਦ ਮਾਂ ਦਾ ਆਪਣਾ ਭਰਾ ਹੈ ਤਾਂ ਮਾਂ ਮੇਰੇ ਰੱਖੜੀ ਕਿਉਂ ਬੰਨ੍ਹਦੀ ਹੈ? ਕਾਲਜ ਪੜ੍ਹਦੇ ਤੋਂ ਜਦ ਮੇਰੇ ਤੋਂ ਨਾ ਰਿਹਾ ਗਿਆ ਤਾਂ ਮੈਂ ਇੱਕ ਦਿਨ ਮਾਂ ਨੂੰ ਇਹ ਸਵਾਲ ਕਰ ਹੀ ਲਿਆ। ਪਹਿਲਾਂ ਤਾਂ ਮਾਂ ਨੇ ਮੇਰੀ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਜਦ ਉਹਨੂੰ ਇਹ ਗੱਲ ਸਮਝ ਆ ਗਈ ਕਿ ਇਹ ਸਵਾਲ ਮੇਰੇ ਮਨ ਵਿੱਚ ਵਾਵਰੋਲੇ ਦਾ ਰੂਪ ਧਾਰਨ ਕਰ ਚੁੱਕਿਆ ਹੈ, ਤਾਂ ਉਹਨੇ ਮੈਨੂੰ ਆਪਣੇ ਕੋਲ ਬਿਠਾ ਕੇ ਭਰੇ ਮਨ ਨਾਲ ਦੱਸਿਆ।
ਉਹਨੇ ਅੱਖਾਂ ਭਰ ਕੇ ਗੱਲ ਦੱਸਣੀ ਸ਼ੁਰੂ ਕੀਤੀ ਕਿ ਮੇਰਾ ਕੋਈ ਸੱਕਾ ਮਾਮਾ ਨਹੀਂ। ਮੇਰੀ ਮਾਂ ਅਤੇ ਮੇਰੀ ਮਾਸੀ ਦੋ ਭੈਣਾਂ ਹੀ ਸਨ। ਮੇਰੇ ਨਾਨਾ-ਨਾਨੀ ਜੀ ਨੇ ਮੇਰੀ ਮਾਸੀ ਤੋਂ ਉਨ੍ਹਾਂ ਦਾ ਵੱਡਾ ਮੁੰਡਾ ਗੋਦ ਲਿਆ, ਜਿਸ ਨੂੰ ਮੈਂ ‘ਮਾਮਾ’ ਕਹਿੰਦਾ ਹਾਂ। ਜਦ ਮੇਰੀ ਵੱਡੀ ਭੈਣ ਦਾ ਜਨਮ ਹੋਇਆ ਤਾਂ ਕਿਸੇ ਰਿਸ਼ਤੇਦਾਰ ਨੇ ਮੇਰੀ ਮਾਂ ਨੂੰ ਮਿਹਣਾ ਮਾਰ ਦਿੱਤਾ, ”ਤੇਰੇ ਘਰ ਤਾਂ ਕੁੜੀਆਂ ਹੀ ਜੰਮਣਗੀਆਂ। ਨਾ ਤੇਰੇ ਮਾਂ-ਪਿਓ ਕੋਲ ਮੁੰਡਾ ਸੀ ਤੇ ਨਾ ਤੇਰੇ ਮੁੰਡਾ ਹੋਣਾ।” ਮੇਰੇ ਨਾਨਾ ਜੀ ਇਹ ਦੁੱਖ ਨਾ ਸਹਾਰ ਸਕੇ ਤੇ ਸੁਰਗ ਸਿਧਾਰ ਗਏ। ਮੇਰੇ ਨਾਨੀ ਜੀ ਤੋਂ ਪਹਿਲਾਂ ਹੀ ਮੇਰੀ ਮਾਸੀ ਜੀ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ