ਸੈਂਸਜ (senses)..15 August
ਬੰਦ ਹੋ ਚੁਕੇ ਮਾਡਲ ਦੀ ਕਾਰ ਦਾ ਇਕ ਪੁਰਜਾ ਲੱਭਦਿਆਂ ਆਖਰ ਨੂੰ ਲੁਧਿਆਣੇ ਗਿੱਲ ਰੋਡ ‘ਤੇ ਜਾਣਾ ਹੀ ਪਿਆ । ਕਿਸੇ ਨੇ ਦੱਸ ਪਾਈ ਕਿ ਸੇਖੂਪੁਰੀਏ ਖਰਾਦੀਆਂ ਦੀ ਦੁਕਾਨ ਆ, ਜਿਦਾਂ ਦਾ ਪੁਰਜਾ ਚਾਹੀਦਾ ਉਦਾਂ ਦਾ ਬਣਾ ਦੇਣਗੇ । ਦੁਕਾਨ ‘ਤੇ ਬੈਠੇ ਖੁਸ਼ਕ ਮਿਜਾਜ ਜਿਹੇ ਸਰਦਾਰ ਨੇ ਮੁੰਡੇ ਨੂੰ ਅਵਾਜ ਮਾਰ ਕੇ ਕਾਰ ਦਾ ਕੰਡਮ ਹੋਇਆ ਪੁਰਜਾ ਮੇਰੇ ਹੱਥੋਂ ਫੜ੍ਹ ਉਸ ਨੂੰ ਫੜਾ ਦਿਤਾ । ਮੁੰਡਾ ਦੁਕਾਨ ਦੇ ਅੰਦਰ ਲੱਗੀ ਪੌੜੀ ਚੜ੍ਹ ਗਿਆ।
ਕਾਉਂਟਰ ਦੇ ਸਾਹਮਣੇ ਫੱਟੇ ‘ਤੇ ਬੈਠਿਆਂ ਧਿਆਨ ਸਰਦਾਰ ਦੇ ਪਿਛੇ ਲੱਗੀ ਫੋਟੋ ਨੇ ਖਿਚਿਆ : ਪਾਸਪੋਰਟ ਸਾਇਜ ਤੋਂ ਵੱਡੀ ਕੀਤੀ ਤਸਵੀਰ ਵਿੱਚ ਇਕ ਦਰਸਨੀ ਸਿੱਖ ਦਾ ਗੰਭੀਰ ਚਿਹਰਾ । ਥੱਲੇ ਲਿਖਿਆ 1/1/1930 ਤੋਂ 10/12/2010 । ਉਝ ਮੇਰਾ ਹਿਸਾਬ ਕਿਤਾਬ ਬਹੁਤ ਕੰਮਜੋਰ ਏ ਪਰ ਪੁਰਜੇ ਦੀ ਉਡੀਕ ‘ਚ ਬੈਠਿਆਂ ਦੁਵੱਲੀ ਚੁੱਪ ਤੋਂੜਨ ਲਈ ਮੈਂ ਤਰੀਕ ਦਾ ਮੋਟਾ ਜਿਹਾ ਹਿਸਾਬ ਲਾ ਕੇ ਕਿਹਾ ਕਿ “ਜੇ ਤਾਡੇ ਬਜੁਰਗ 20 ਦਿਨ ਹੋਰ ਜਿਉਂਦੇ ਰਹਿੰਦੇ ਤੇ ਏਨਾ ਪੂਰੇ 80 ਸਾਲਾਂ ਦੇ ਹੋ ਜਾਣਾਂ ਸੀ”।
ਮੇਰੀ ਆਸ ਦੇ ਉਲਟ ਚੁੱਪ ਹੋਰ ਡੂੰਘੀ ਹੋ ਗਈ । ਜਦੋਂ ਮੈਂ ਸਰਦਾਰ ਦੇ ਬੋਲਣ ਦੀ ਆਸ ਲਾਹ ਕੇ ਜੇਬ ਚੋਂ ਮੋਬਾਇਲ ਕੱਢ ਕੇ ਸਕਰੀਨ ਤੇ ਹੱਥ ਮਾਰਨੇ ਸੁਰੂ ਕੀਤੇ ਤਾਂ ਸਾਰਦਾਰ ਹੁਰੀਂ ਹੌਕਾ ਲੈ ਕੇ ਬੋਲੇ, “ ਕੀ ਕਰਦੇ 20 ਦਿਨ ਹੋਰ ਅਣਕੀਤੇ ਗੁਨਾਹ ਦੀ ਸਜਾ ਭੁਗਤ ਕੇ”।
ਤਸਵੀਰ ਤੋਂ ਉਹ ਬਿਮਾਰ ਨਹੀਂ ਲੱਗਦੇ ਸੀ, ਸੋ ਮੈਂ ਪੁਛਿਆਂ ਕਿ ਬਿਮਾਰ ਤਾਂ ਨਹੀਂ ਲਗਦੇ ਕੀ ਪ੍ਰੌਬਲਮ ਸੀ ? ਸਰਦਾਰ ਨੇ ਕੁਰਸੀ ਨਾਲੋਂ ਢੋਹ ਲਾਹ ਲਈ, ਕਾਉਂਟਰ ‘ਤੇ ਉਲਰ ਗਿਆ ਤੇ ਅੱਖਾਂ ਮੀਚ ਪੌਣੀ ਸਦੀ ਪਿਛੇ ਜਾ ਪਹੁੰਚਿਆ ।
ਬਾਪੂ ਸਨਮੁਖ ਸਿੰਘ, ਵੰਡ ਵੇਲੇ 17 ਸਾਲਾਂ ਦਾ ਸੀ। ਇਹ ਬਾਰ ‘ਚ ਈ ਜੰਮੇ ਸੀ, ਖਾਣ ਪੀਣ ਹੰਢਾਉਂਣ ਨੂੰ ਖੁਲਾ । ਕੱਦ ਸਵਾ ਛੇ ਫੁੱਟ। ਕੰਮ ਕਾਰ ਨੂੰ ਮਰਦੇ ਦਮ ਤਕ ਬਹੁਤ ਉਦਮੀ ਸੀ । ਮੇਰੇ ਦਾਦੇ ਦੀ ਪਹਿਲੀ ਔਲਾਦ ਸੀ ਬਾਪੂ ਤੋਂ ਦੋ ਸਾਲ ਪਿਛੋਂ ਇਕ ਕੁੜੀ ਹੋਈ, ਉਹਦੇ ਜਮਾਂਦਰੂ ਹੱਥ ਪੈਰ ਵਿੰਗੇ ਸੀ ਤੁਰਨ ਫਿਰਨ ਤੋਂ ਆਰੀ ਸੀ। ਦਾਦਾ ਜੀ ਦਸਦੇ ਹੁੰਦੇ ਸੀ ਕਿ ਇਹਨੇ ਨਿਕੇ ਜਿਹੇ ਨੇ ਉਸ ਨੂੰ ਆਪਣੀ ਕੰਢ ‘ਤੇ ਚੁੱਕ ਅੰਦਰ ਬਾਹਰ ਲਈ ਫਿਰਨਾ । ਕਦੇ ਲੈ ਕੇ ਚਬਾਰੇ ਚੜ੍ਹ ਗਿਆ ਕਦੇ ਮੋਢੇ ਲਾ ਖੇਤਾਂ ਨੂੰ ਲੈ ਗਿਆ। ਖਵਨੀ ਮਾਂ ਜਾਈ ਦਾ ਉਂਝ ਮੋਹ ਸੀ ਜਾਂ ਉਹਦੇ ਆਰੀ ਹੋਣ ਕਰਕੇ ਉਹਦਾ ਬਹੁਤਾ ਕਰਦਾ ਸੀ । ਪਰ ਜਿਵੇਂ ਦੱਸਦੇ ਸੀ, ਟੱਬਰ ਵਿਚ ਕਿਸੇ ਨੂੰ ਕਦੇ ਮਹਿਸੂਸ ਨਹੀਂ ਹੋਇਆ ਸੀ ਕਿ ਕੁੜੀ ਅਪਾਹਜ ਆ । ਦੋਵੇਂ ਭੈਣ ਭਰਾ ਇਕ ਦੂਜੇ ਤੋਂ ਵਿਹਾ ਵਿਹਾ ਜਾਂਦੇ, ਹੱਸਦੇ ਖੇਡਦੇ, ਰੌਣਕ ਲੱਗੀ ਰਹਿੰਦੀ ।
ਸਾਡਾ ਪਿੰਡ ਜੰਡਿਆਲਾ ਸੇਰ ਖਾਂ ਦੇ ਕੋਲ ਸੀ, ਸਿਖਾਂ ਦੇ ਥੋੜੇ ਘਰ ਸੀ ਪਰ ਜਿਨੇ ਸੀ, ਉਨ੍ਹੇ ਤਕੜੇ, ਚੰਗੀਆਂ ਜਮੀਨਾਂ ਵਾਲੇ । ਸੁਣਦੇ ਸੀ ਕਿ ਇਹਨ੍ਹਾਂ ਨੂੰ ਨਹਿਰੂ ਹੁਰਾਂ ਯਕੀਨ ਦਵਾਇਆ ਸੀ ਕਿ ਲਕੀਰ ਖਿੱਚਣ ਵਾਲਾ ਕਮੀਸ਼ਨ ਨਨਕਾਣਾ ਸਾਹਿਬ ਤੋਂ ਸੇਖੂਪੁਰਾ ਜਿਲ੍ਹਾ ਤੇ ਪਰੇ ਸਾਂਗਲਾ ਹਿਲ ਤੱਕ ਸਿੱਖਾਂ ਨੂੰ ਨਹੀਂ ਉਠਾਲੇਗਾ।
ਕਮੀਸ਼ਨ ਦਾ ਫੈਸਲਾ ਉਡੀਕਦੇ 15 ਅਗਸਤ ਤਕ ਪਿੰਡ ਹੀ ਬੈਠੇ ਰਹੇ ਫੇਰ ਹੱਲੇ ਹੋਣ ਲੱਗੇ । ਕੁਝ ਹੱਲਿਆਂ ਦਾ ਮੋੜਵਾ ਜੁਆਬ ਵੀ ਦਿੱਤਾ ਤੇ ਕਹਿੰਦੇ ਇਲਾਕੇ ਦੇ ਮੁਸਲਮਾਨ ਚੌਧਰੀ ਦੇ ਪੁੱਤ ਦੀ ਲਾਸ਼ ਵੀ ਸਾਡੇ ਪਿੰਡੋਂ ਲੱਭੀ । ਚੌਧਰੀ ਨੇ ਸਾਰੇ ਲਾਕੇ ਦੇ ਮੁਸਲਮਾਨ, ਫੌਜੀਆਂ ਤੇ ਗੁੰਡਿਆਂ ਨੂੰ ਆਪਣੇ ਪੁੱਤ ਦਾ ਵਾਸਤਾ ਪਾ ਕੇ ਕਿਹਾ ਕੋਈ ਸਿੱਖ ਬਚਕੇ ਨਾ ਜਾਵੇ। ਸਾਡੇ ਬਜੁਰਗਾਂ ਨੂੰ ਹਮਲੇ ਦੀ ਖਬਰ ਮਿਲ ਗਈ । ਪਰ ਬਚ ਨਿਕਲਣ ਦਾ ਕੋਈ ਹੀਲਾ ਨਾ ਬਣੇ । ਬਹੁਤਿਆਂ ਘਰਾਂ ਨੇ ਆਪਣੇ ਬੱਚੇ ਤੇ ਜਨਾਨੀਆਂ ਪਹਿਲਾਂ ਈ ਰਿਸ਼ਤੇਦਾਰੀਆਂ ‘ਚ ਭੇਜ ਦਿਤੀਆਂ ਸੀ ਪਰ ਅਜੇ ਵੀ ਪਿੰਡ ‘ਚ ਕਈ ਜਵਾਨ ਨੁੰਹਾਂ ਤੇ ਧੀਆਂ ਸਨ । ਸਾਡਾ ਦਾਦਾ ਸੇਵਾ ਸਿੰਘ ਵੀ ਗੁਰਦਵਾਰੇ ਹੋਏ ਉਸ ਇਕੱਠ ‘ਚ ਸੀ ਜਿਥੇ ਇਹ ਫੈਸਲਾ ਹੋਇਆ ਕਿ ਹੋਰਨਾਂ ਪਿੰਡਾਂ ਵਾਂਗ ਜਵਾਨ ਨੁੰਹਾਂ ਧੀਆਂ ਆਪਣੀ ਪੱਤ ਬਚਾਉਂਣ ਲਈ ਖੂਹੀਂ ਛਾਲਾਂ ਮਾਰ ਡੁੱਬ ਮਰਨ ਤੇ ਬੰਦੇ ਕਾਫਲਾ ਬਣਾ ਕੇ ਬਿਨ੍ਹਾਂ ਦੇਰੀ ਪਿੰਡ ਛੱਡਣ।
ਸੁਨੇਹਾ ਮਿਲਣ ਤੇ ਪਿੰਡ ਦੀਆਂ ਬੀਬੀਆਂ ਆਪ ਚੱਲ ਕੇ ਗੁਰਦਵਾਰੇ ਕੋਲ ਖੂਹੀ ‘ਤੇ ਪਹੁੰਚੀਆਂ ਤੇ ਗੁਰਾਂ ਨੂੰ ਧਿਆ ਕੇ ਆਪਣੇ ਕੋੜਮੇ ਦੀ ਸੁੱਖ ਮੰਗਦੀਆਂ ਨੇ ਖੂਹਾਂ ‘ਚ ਛਾਲਾਂ ਮਾਰ ਦਿਤੀਆਂ। ਬਾਬਾ ਸੇਵਾ ਸਿੰਘ ਜਦੋਂ ਘਰ ਆਇਆ ਤਾਂ ਅੰਗਾਂ ਪੈਰਾਂ ਤੋਂ ਆਰੀ ਆਪਣੀ ਧੀ ਵੇਖ ਗੁੰਮ ਹੋ ਗਿਆ। ਬੀਬੀ ਨੇ ਪੁਛਿਆ ਤਾਂ ਗੁਰਦਵਾਰੇ ਹੋਏ ਫੈਸਲੇ ਦੀ ਗੱਲ ਦੱਸੀ ਤੇ ਨਾਲੇ ਕੀਮਤੀ ਸਮਾਨ ਪੱਲੇ ਲਈ ਕਿਹਾ ।
ਸਨਮੁਖ ਸਿੰਘ ਨੇ ਵੀ ਸੁਣ ਲਿਆ ‘ਤੇ ਵਿਹੜੇ ‘ਚ ਡਿੱਠੇ ਮੰਜੇ ਤੇ ਪਈ ਆਪਣੀ ਸਭ ਤੋਂ ਕੀਮਤੀ ਸ਼ੈਅ ਨੂੰ ਝੋਲੀ ‘ਚ ਪਾ ਕੰਧੇੜੇ ਚੁਕਣ ਲੱਗਾ । ਬਾਪ ਨੇ ਭਾਰੇ ਮਨ ਨਾਲ ਜਵਾਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ