ਕਈ ਦਿਨਾਂ ਬਾਅਦ ਅੱਜ ਸੂਰਜ ਨਿਕਲਿਆ ਸੀ ।ਨਹੀਂ ਤਾਂ ਸੰਘਣੀ ਧੁੰਦ ਪੂਰਾ ਦਿਨ ਛਾਈ ਰਹਿੰਦੀ।ਐਂਤਵਾਰ ਦਾ ਦਿਨ ਸੀ ।ਕੋਸੀ ਧੁੱਪ ਦਾ ਅਨੰਦ ਮਾਣਦੇ ਹੋਏ ਅੱਜ ਦੀ ਅਖਬਾਰ ਦੇ ਪੰਨੇ ਪਲਟ ਰਿਹਾ ਸੀ ।ਛੋਟੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਖਬਰਾਂ ਪੜ੍ਹਦਿਆਂ ਮਨ ਅੰਦਰ ਕਾਫੀ ਉਥਲ ਪੁਥਲ ਹੋ ਰਹੀ ਸੀ ।ਰਾਜਨੀਤਕ ਤੇ ਸਮਾਜਿਕ ਪ੍ਰਬੰਧ ਦੇ ਨਾਲ ਚਿੜ੍ਹ ਹੋ ਰਹੀ ਸੀ ।ਅਚਾਨਕ ਮੋਬਾਇਲ ਦੀ ਰਿੰਗ ਟੋਨ ਵੱਜੀ ।ਸੋਚਿਆ ਕਿਸੇ ਕਸਟਮਰ ਦਾ ਫੋਨ ਹੋਵੇਗਾ ।ਇਹ ਲੋਕ ਐਂਤਵਾਰ ਨੂੰ ਵੀ ਚੈਨ ਨਹੀਂ ਲੈਣ ਦਿੰਦੇ ।ਫੋਨ ਚੁੱਕਿਆ ਤੇ ਲੜਕੀ ਦੀ ਹੈਲੋ ਕਰਦੀਂ ਮਿੱਠੀ ਅਵਾਜ ਕੰਨਾ ਵਿੱਚ ਰਸ ਘੋਲ ਗਈ।ਮੈਂ ਕਿਹਾ ਕੌਣ ? ਤੁਸੀਂ ਕਿੱਥੋਂ ਬੋਲ ਰਹੇ ਹੋ ,ਅਗਿਉਂ ਅਵਾਜ ਆਈ।ਮੈਂ ਕਿਹਾ ਜੀ ਤੁਸੀਂ ਕੌਣ ।ਕੁੱਝ ਝਿਜਕ ਤੋਂ ਬਾਅਦ ਉੱਤਰ ਆਇਆ ਜੀ ਸੌਰੀ ਗਲਤ ਨੰਬਰ ਡਾਇਲ ਹੋ ਗਿਆ।ਕੋਈ ਗੱਲ ਨਹੀਂ ਕਈ ਵਾਰ ਹੋ ਜਾਂਦੈ।ਮੈਂ ਇਹ ਕਹਿ ਕੇ ਫੋਨ ਕੱਟ ਦਿੱਤਾ।ਅਜੇ ਇੱਕ ਮਿੰਟ ਹੀ ਹੋਇਆ ਸੀ ਦੁਬਾਰਾ ਕਾਲ ਆਈ ।ਮੈਂ ਫੋਨ ਫਿਰ ਚੁੱਕਿਆ ਤੇ ਕਿਹਾ ਮੈਡਮ ਤੁਸੀਂ ਦੁਬਾਰਾ ਉਸੇ ਨੰਬਰ ਤੇ ਕਾਲ ਕੀਤੀ ਹੈ ।ਅਗੋਂ
ਉੱਤਰ ਆਇਆ ,ਫਿਰ ਕਿਹੜਾ ਗੱਲ ਨੀ ਹੋ ਸਕਦੀ,
ਮੈਂ ਕਿਹਾ ਹੋ ਸਕਦੀ ਹੈ ਬੋਲੋ ।ਉਸਨੇ ਕਿਹਾ ਤੁਹਾਡੀ ਅਵਾਜ਼ ਬਹੁਤ ਖੂਬਸੂਰਤ ਹੈ ।ਮੈਂ ਕਿਹਾ ਸ਼ੁਕਰੀਆ।। ਅਵਾਜ ਆਈ
ਕੀ ਤੁਸੀਂ ਮੈਨੂੰ ਮਿਲ ਸਕਦੇ ਹੋ ।
ਕੰਮ ਦਸੋ।ਉਸ ਨੇ ਕਿਹਾ ਕੰਮ ਤਾਂ ਕੋਈ ਨਹੀਂ ਮੈਨੂੰ ਤੁਹਾਨੂੰ ਮਿਲ ਕੇ ਖੁਸ਼ੀ ਹੋਵੇਗੀ।
ਪ੍ਰੰਤੂ ਮੈਨੂੰ ਤੁਹਾਡੇ ਵਿਚ ਕੋਈ ਦਿਲਚਸਪੀ ਨਹੀਂ ।ਮੈਂ ਇਹ ਕਹਿ ਕੇ ਫੋਨ ਕੱਟ ਦਿੱਤਾ ।ਤੇ ਸੋਚਣ ਲੱਗ ਪਿਆ ਕਿ ਇਹ ਕੀ ਨਵਾਂ ਪੁਆੜਾ ਹੈ ।ਕੁੱਝ ਦਿਨ ਗੁਜਰੇ ਉਸੇ ਨੰਬਰ ਤੋਂ ਫਿਰ ਕਾਲ ਆਈ ।ਪਹਿਲਾਂ ਤਾਂ ਸੋਚਿਆ ਕੱਟ ਦਿਆਂ ਪਰ ਫਿਰ ਹਿਚਕਚਾਹਟ ਵਿਚ ਚੁੱਕ ਲਿਆ ।ਅਵਾਜ਼ ਆਈ ਮੈਂ ਇੱਕ ਵਾਰ ਤੁਹਾਨੂੰ ਮਿਲਣਾ ਚਾਹੁੰਦੀ ਹਾਂ।ਕੁੱਝ ਸੋਚਣ ਤੋਂ ਬਾਅਦ ਮੈਂ ਉਸ ਨੂੰ ਮਿਲਣ ਲਈ ਕਹਿ ਦਿੱਤਾ।ਦੂਸਰੇ ਦਿਨ ਸ਼ਹਿਰ ਦੀ ਦਾਣਾ ਮੰਡੀ ਵਿੱਚ ਖੜ੍ਹਾ ਮੈਂ ਉਸ ਦੀ ਇੰਤਜ਼ਾਰ ਕਰ ਰਿਹਾ ਸੀ ।ਮੰਡੀ ਵਿੱਚ ਟਾਵੀਂ ਟਾਵੀਂ ਬਾਸਮਤੀ ਆ ਰਹੀ ਸੀ ਤੇ ਝਾਰ ਖਰੀਦਣ ਵਾਲੀਆਂ ਮਜਦੂਰ ਔਰਤਾਂ ਝਾਰ ਲੈਣ ਲਈ ਕਿਸਾਨਾਂ ਨਾਲ ਸੌਦੇ ਬਾਜੀ ਕਰ ਰਹੀਆਂ ਸੀ ।ਅਚਾਨਕ ਫੋਨ ਦੀ ਰਿੰਗ ਵੱਜੀ।ਮੇਰੇ ਸਾਹਮਣੇ ਮੋਢੇ ਤੇ ਪਰਸ ਪਾਈ ਇੱਕ ਖੂਬਸੂਰਤ ਮੁਟਿਆਰ ਖੜ੍ਹੀ ਸੀ ।ਉਸ ਦੇ ਗੋਦੀ ਇੱਕ ਛੋਟਾ ਬੱਚਾ ਚੁੱਕਿਆ ਹੋਇਆ ਸੀ ।ਉਸ ਨੇ ਮੈਨੂੰ ਸਾਸਰੀ ਕਾਲ ਬੁਲਾਈ ਤੇ ਮੈਂ ਵੀ ਉਸ ਦਾ ਉੱਤਰ ਦਿੱਤਾ । ਮੈਂ ਉਸ ਨੂੰ ਮੇਰੇ ਨਾਲ ਮਿਲਣ ਦਾ ਕਾਰਨ ਪੁੱਛਿਆ ।ਉਹ ਥੋੜ੍ਹਾ ਮੁਸਕਰਾਈ।ਤੇ ਫਿਰ ਬੋਲੀ ਤੁਸੀਂ ਕਿੰਨੇ ਭੋਲੇ ਹੋ।ਕੁੱਝ ਵੀ ਨਹੀਂ ਸਮਝੇ।ਭਾਵੇਂ ਮੈਂ ਬਹੁਤ ਕੁੱਝ ਸਮਝ ਗਿਆ ਸੀ ਪ੍ਰੰਤੂ ਉਸਦੇ ਮੂੰਹੋ ਸੁਣਨਾ ਚਾਹੰਦਾ ਸੀ ।ਮੈਂ ਕਿਹਾ ਨਹੀਂ ਮੈਂ ਕੁੱਝ ਸਮਝਿਆ ਨਹੀਂ ।ਉਹ ਖਿੜਖਿੜਾ ਕੇ ਹੱਸੀ ਤੇ ਬੋਲੀ ਕੋਈ ਜਗ੍ਹਾ ਲੱਭੋ ਤੇ ਮੈਨੂੰ ਆਪਣੇ ਮੋਟਰ ਸਾਈਕਲ ਪਿੱਛੇ ਬਿਠਾ ਕੇ ਲੈ ਚੱਲੋ।ਮੈਂ ਕਿਹਾ ਇਹ ਸਭ ਕਿਉਂ।ਤਾਂ ਉਹ ਬੋਲੀ ਇਹ ਮੇਰੀ ਮਜਬੂਰੀ ਹੈ ।ਮੈਨੂੰ ਕੁੱਝ ਪੈਸੇ ਚਾਹੀਦੇ ਨੇ ।ਪਰ ਮੈਂ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੁੰਦਾ ਤੇ ਨਾ ਹੀ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣਾ ਚਾਹੁੰਦਾ ਹਾਂ ਪਰ ਤੂੰ ਇਸ ਦਲਦਲ ਵਿੱਚ ਕਿੰਝ ਫਸੀ ਮੈਨੂੰ ਇਸ ਘਟਨਾਕ੍ਰਮ ਬਾਰੇ ਦੱਸ ।ਉਹ ਕੁੱਝ ਦੇਰ ਚੁੱਪ ਰਹੀ ਤੇ ਫਿਰ ਬੋਲੀ ਪੁੱਛਣਾ ਹੀ ਚਾਹੁੰਦੇ ਹੋ ਤਾਂ ਕਿਤੇ ਬੈਠੀਏ ।ਮੈਂ ਮੰਡੀ ਦੇ ਖਾਲੀ ਕੋਨੇ ਵੱਲ ਇਸ਼ਾਰਾ ਕੀਤਾ ਜਿੱਥੇ ਤਖਤਪੋਸ਼ ਪਿਆ ਸੀ ।ਅਸੀਂ ਉਸ ਉੱਤੇ ਬੈਠ ਗਏ ।ਨੀਲੇ ਅਸਮਾਨ ਉੱਤੇ ਤਿੱਤਰ ਖੰਭੇ ਬੱਦਲ ਉੱਡ ਰਹੇ ਸਨ ਜੋ ਕਦੇ ਕਦੇ ਸੂਰਜ ਨੂੰ ਢਕ ਲੈਂਦੇ ਤੇ ਠੰਡ ਦਾ ਅਹਿਸਾਸ ਹੁੰਦਾ ।ਉਸ ਨੇ ਆਪਣੀ ਵਿਥਿਆ ਸ਼ੁਰੂ ਕੀਤੀ।,ਮੇਰੇ ਮਾਂ ਬਾਪ ਬਚਪਨ ਵਿੱਚ ਚੱਲ ਵਸੇ ਸਨ ।ਭਾਬੀ ਦੇ ਆਖਣ ਤੇ ਭਰਾ ਨੇ ਦਸਵੀਂ ਵਿਚੋਂ ਪੜ੍ਹਨ ਤੋਂ ਹਟਾ ਲਿਆ ਤੇ ਸਿਲਾਈ ਸੈਂਟਰ ਤੇ ਕੱਪੜੇ ਸਿੱਖਣ ਲਾ ਦਿੱਤਾ ।ਵੀਹ ਵਰ੍ਹਿਆਂ ਦੀ ਹੋਈ ਤਾਂ ਭਰਾ ਨੇ ਵਿਆਹ ਕੇ ਫਰਜ ਪੁਰਾ ਕੀਤਾ।।ਘਰ ਵਾਲਾ ਸ਼ਰਾਬੀ ਕਬਾਬੀ ਸੀ ।ਚਾਰ ਕਿਲਿਆਂ ਵਿਚੋਂ ਤਿੰਨ ਕਨਾਲ ਬਾਕੀ ਬਚੀ ਹੈ ।ਉਹ ਵੀ ਗਹਿਣੇ ਪਈ ਹੈ ।ਉਹ ਸ਼ਹਿਰ ਮਿਸਤਰੀ ਨਾਲ ਦਿਹਾੜੀ ਜਾਂਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ