ਗਲ ਕੋਈ 15 ਸਾਲ ਪੁਰਾਣੀ ਹੈ। ਮੈਂ ਛੁੱਟੀ ਤੇ ਸੀ।ਬੱਚਿਆਂ ਨੂੰ 15 ਅਗੱਸਤ ਦੀ ਛੁੱਟੀ ਸੀ।ਬੱਚੇ ਕਹਿਣ ਆਪਣੀ ਮਾਂ ਨੂੰ ਕਿ ਮਾਸੀ ਪਿੰਡ ਚੱਲੀਏ , ਸੋ ਝਟਪਟ ਤਿਆਰ ਹੋ ਵਾਂਢੇ ਚਲੇ ਗਏ। ਮੇਰਾ ਸਾਂਢੂ ਮੇਰੀ ਗੋਤ ਦਾ(ਕਾਹਲੋਂ)ਸੀ। ਸਾਡਾ ਭਰਾਵਾਂ ਵਰਗਾ ਪਿਆਰ ਸੀ, ਮੈਂ ਉਸ ਦੀ ਮਾਤਾ ਨੂੰ ਬੀਬੀ ਹੀ ਕਹਿੰਦਾ ਹੁੰਦਾ ਸੀ। ਉਹ ਵੀ ਮੇਰਾ ਬੜਾ ਤਿਹੁ ਕਰਦੀ ਸੀ। ਅਤੇ ਬੜੇ ਪਿਆਰ ਅਤੇ ਅਪਣੱਤ ਨਾਲ ਮੇਰਾ ਸਿਰ ਪਲੋਸਦੀ ਸੀ “ਆ ਜੋਗਿੰਦਰ ਸਿੰਘਾ” ਸਵੇਰ ਦਾ ਕਾਂ “ਲਾਉਣ” ਡਿਆ ਸੀ। ਮੈਂ ਤਈਨੂੰ ਈ ‘ਡੀਕਦੀ ਸੀ”। ਮੈਂ ਉਚੇਚ ਨਾਲ ਬੀਬੀ ਨੂੰ ਮਿਲਦਾ ਸੀ।
ਬੜਾ ਡੀਲ ਡੌਲ ਵਾਲਾ ਬੰਦਿਆਂ ਵਰਗਾ ਜੁੱਸਾ ਸੀ ਲਗਪਗ75-80 ਸਾਲ ਦੀ ਸੀ ਬੀਬੀ ਉਦੋਂ ।ਜਦੋਂ ਅਸੀਂ ਉਥੇ ਪਹੁੰਚੇਤਾਂ ਬੀਬੀ ਨਹੀ ਦਿਸੀ ਮੈਂ ਆਪਣੀ ਸਾਲੀ ਨੂੰ ਪੁਛਿਆ “ਭੈਣ ਬੀਬੀ ਕਿੱਥੇ ਆ, ਦਿਸੀ ਨਹੀ ਕਿਤੇ।”
ਉਹ ਅਜ ਸਵੇਰ ਦੇ ਅੰਦਰ ਪਏ ਨੇ ਤੇ ਅਜ ਦੇ ਦਿਨ ਉਦਾਸ ਹੀ ਰਹਿੰਦੇ ਨੇ, ਹੁਣ ਹੋ ਸਕਦਾ ਤੈਨੂੰ ਵੇਖ ਕੇ ਦੀਵੇ ‘ਚ ਤੇਲ ਪੈ ਜਾਏ ”
ਮੈਂ ਅੰਦਰ ਜਾ ਕੇ ਸਾਸਰੀ ਕਾਲ ਬੁਲਾਈ ਪਰ ਕੋਈ ਜਵਾਬ ਨਾ ਮਿਲਿਆ। “ਬੀ…ਅ..ਬੀ ਸਤਿ ਸ੍ਰੀ ਅਕਾਲ ” ਕੀ ਗਲ ਅਜ ਚੁਪਚਾਪ ਅੰਦਰ ਪਏ ਓ”
” ਬਸ ਕੁਛ ਨ੍ਹੀ ਐਵੇਂ ਚਿਤ ਜਿਹਾ ਠੀਕ ਨ੍ਹੀ। “ਮੈਂ ਥੋੜਾ ਜਿਹਾ ਆਸਰਾ ਦੇ ਕੇ ਉਠਾਇਆ। ਤੇ ਬਾਹਰ ਖੁਲ੍ਹੇ ਥਾਂ ਵਿਹੜੇ ਵਿੱਚ ਧਰੇਕਾਂ ਹੇਠਾਂ ਲੈ ਆਇਆ। ਉਥੇ ਹੀ ਕੁਰਸੀਆਂ ਆ ਗਈਆਂ ਬੀਬੀ ਮੰਜੇ ਤੇ ਬਹਿ ਗਈ। ਮੇਰੇ ਬੱਚਿਆਂ ਅਤੇ ਨਾਲ ਦੀ ਨੂੰ ਮਿਲ ਕੇ ਖੁਸ਼ ਹੋ ਗਏ। ਮਨ ਹੋਰ ਹੋ ਗਿਆ। ਬੱਦਲਵਾਈ ਸੀ ਹਵਾ ਵਗ ਰਹੀ ਸੀ।ਮੌਸ਼ਮ ਠੰਢਾ ਸੀ।
“ਹੋਰ ਸੁਣਾ ਜੋਗਿੰਦਰ ਸਿੰਘਾ ਕਿਥੇ ਹੁੰਨਾ ਅਜਕਲ੍ਹ ”
“ਦਿੱਲੀ ਹੋਈਦਾ। ਅਜ ਬੱਚਿਆਂ ਨੂੰ ਛੁੱਟੀ ਸੀ 15 ਅਗਸਤ ਦੀ। ਮੈ ਕਿਆ ਬੀਬੀ ਨੂੰ ਮਿਲ ਆਈਏ”
15 ਅਗਸਤ ਦਾ ਸੁਣ ਕੇ ਉਹ ਫਿਰ ਉਦਾਸ ਜਿਹੀ ਹੋ ਗਈ। ਐਨਕ ਲਾਹ ਕੇ ਆਪਣੇ ਲੀੜੇ ਨਾਲ ਮੂੰਹ ਅਤੇ ਅੱਖਾ ਸਾਫ ਕੀਤੀਆਂ।ਤੇ ਹੌਕਾ ਲਿਆ।
“ਬੀਬੀ ਕੁਝ ਦੱਸੋ ਨਾ ,ਪਾਕਿਸਤਾਨੋਂਕਿਵੇਂ ਆਏ ਇੱਧਰ, ਰਾਹ ਚ ਕਿਵੇਂ ਬੀਤੀ ,ਧਾਡਾ ਘਰ ਕਿਵੇਂ ਸੀ ਉਧਰ ?”ਮੈਂ ਕਈ ਸੁਆਲ ਕੱਠੇ ਹੀ ਕਰਤੇ।ਹੌਕਾ ਭਰਕੇ ਕਹਿੰਦੇ, “ਕੀ ਕਰੇਂਗਾ ਸੁਣ ਕੇ”
“ਬੀਬੀ ਮੈਂ ਸੁਣਿਆ ਕਿ ਬਹੁਤ ਬੁਰਾ ਵਤੀਰਾ ਹੋਇਆ ਸੀ ਦੋਵਾਂ ਪਾਸਿਆਂ ਤੋਂ ਹੀ”
ਖੰਘੂਰਾ ਮਾਰ ਕੇ ਗਲਾ ਸਾਫ ਕੀਤਾ ਤੇ ਦੱਸਣ ਲਈ ਰਾਜ਼ੀ ਹੋ ਗਈ। ਮੈ ਆਪਣੇ ਬੇਟੇ ਕੋਲੋਂ ਪਾਣੀ ਮੰਗਵਾ ਕੇ ਪੀਣ ਨੂੰ ਕਿਹਾ
“ਲੈ ਬੀਬੀ, ਪੀ ਲੈ ਗਲਾ ਤਰ ਹੋਜੂ”
“ਤੂੰ ਇਧਰ ਦਾ ਹੀ ਏਂ ਨਾ। ਤੇਰੇ ਵੱਡਿਆਂ ਨੂੰ ਸੇਕ ਜੂ ਨ੍ਹੀ ਲਗਾ ਤਾਹੀਓਂ ਜੁਗਤਾਂ ਕਰਦਾਂ।ਤੈਨੂੰ ਤੇਰੀ ਸੱਸ ਨੇ ਨਹੀ ਦਸਿਆ ਕੁਝ “ਉਹ ਵੀ ਤੇ ਸਾਰੇ ਓਧਰੋਂ ਹੀ ਆਏ ਨੇ।ਤੇਰੇ ਨਾਲ ਦੀ ਦਾ ਦਾਦਾ ਤੇਰੇ ਸਾਂਢੂ ਦਾ ਮਾਮਾ ਲਗਦਾ ਸੀ।”
” ਨਹੀ ਮਾਤਾ “। ਮੈਨੂੰ ਪਹਿਲਾਂ ਕਦੀ ਖਿਆਲ ਹੀ ਨਹੀ ਆਇਆ ”
ਮੈਨੂੰ ਕਈ ਗਲਾਂ ਤਾਂ ਭੁਲ ਗਈਆਂ ਨੇ ।ਜਿਵੇਂ ਉਨਾ ਦਾ ਪਿੰਡ,ਆਦਿ। ਪਰ ਬੀਬੀ ਨੇ ਸਭ ਕੁੱਝ ਦੱਸਿਆ ਸੀ।
ਕਹਿੰਦੀ “ਇਹ ਪੰਜ ਭਰਾ ਸਨ ਸਾਰੇ ਹੀ ਭਲਵਾਨ ਸਾਡੇ ਪਿੰਡ ਵਿੱਚ ਸਾਰੇ ਲੋਕ ਰਲਮਿਲ ਕੇ ਰਹਿੰਦੇ ਸਨ । ਹੋਲੀ, ਦੀਵਾਲੀ ਈਦ ਅਸੀਂ ਸਾਰੇ ਰਲਮਿਲ ਕੇ ਮਨਾਉਂਦੇ ਸੀ। ਮੇਲੇ ਮਸਾਧੇ ਵੀ ਕੱਠਿਆਂ ਮਨਾਉਣੇ ਇਕ ਦੂਜੇ ਦੀ ਇਜ਼ੱਤ ਦੇ ਰਾਖੇ ਸਨ । ਕੁੜੀਆਂ ਨੇ ਸਾਡੀ ਹਵੇਲੀ ਵਿੱਚ ਸਾਰੀ ਸਾਰੀ ਰਾਤ ਚਰਖੇ ਕੱਤਣੇ, ‘ਸ਼ੋਪ ‘ਪਾਉਣੇ।ਪਿੰਡ ਵਿੱਚ ਸਾਡੀ ਇਜ਼ੱਤ ਬਹੁਤ ਕਰਦੇ ਸਨ।ਪਰ ਪਤਾ ਨ੍ਹੀ ਕੀ ਸੱਪ ਸੁੰਘ ਗਿਆ। ਚੰਦਰੇ ਲੀਡਰਾਂ ਨੇ
ਆਪੋ ਆਪਣੀ ਚੌਧਰ ਖਾਤਰ, ਪੰਜਾਬ ਦੇ ਟੋਟੇ ਕਰਵਾ ਤੇ।ਸਿਰਫ ਪੰਜਾਬ ਹੀ ਲਹੂ ਲੁਹਾਨ ਹੋਇਆ। ਜਦੋਂ ‘ਰੌਲਾ’ ਪਿਆ ਤਾ ਉਸ ਪਿੰਡ ਦਾ ਚੌਧਰੀ। ਤੁਹਾਡੇ ਦਾਦੇ ਦਾ ਪੱਗ ਵਟ ਭਰਾ ਬਣਿਆ ਹੋਇਆ ਸੀ ਕੁੱਝ ਹੋਰ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਆਇਆ ਤੇ ਕਹਿੰਦਾ। “ਸਰਦਾਰ ਜੀ ਗਲ ਨਹੀ ਆਹੁੜਦੀ ਕੀ ਕਹਾਂ ਮੈਂ ।ਨਾਲੇ ਰੋਈ ਜਾਵੇ ਤੇ ਹਟਕੋਰੇ ਲੈ ਲੈ ਕਹਿੰਦਾ ਕੁੱਝ ਦਿਨਾਂ ਦੀ ਗਲ ਹੈ ਠੰਢ ਠੰਢੋਲਾ ਹੋਊ ਤਾ ਆਪਣੀ ਜਮੀਨ ਜੈਦਾਤ ਆਕੇ ਫਿਰ ਸੰਭਾਲ ਲਿਓ। ਲਾਗਲੇ ਪਿੰਡਾਂ ਵਿੱਚ ਬਹੁਤ ਵੱਢ ਟੁਕ ਹੋਈ ਆ ਰਾਤ ਦੀ ਗੁਰਮੁੱਖ ਸਿੰਘ ਦਾ ਸਾਰਾ ਟੱਬਰ ਮਾਰ ਮੁਕਾਇਆ ਭੂਤਰੇ ਹੋਇਆਂ ਨੇ ਅਸੀਂ ਆਪਣੇ ਪਿੰਡ ਪਹਿਰਾ ਲਾਇਆ ਹੋਇਆ। ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ