ਵਧੀਆ ਗੱਲ ਸੰਤਾਲੀ ਵੇਲੇ ਤਾਰੇ ਵੱਡੇ ਮੁੱਲ ਦੀ ਗੱਲ ਹੋਣੀ ਸ਼ੁਰੂ ਹੋ ਗਈ..!
ਸਿਆਲਕੋਟ ਅਤੇ ਨਾਰੋਵਾਲ ਦਾ ਓਦੋਂ ਦਾ ਵਿਓਪਾਰੀ ਤਬਕਾ..ਆਪਣਾ ਸਾਰਾ ਕੁਝ ਪਹਿਲੋਂ ਹੀ ਏਧਰ ਘੱਲ ਦਿੱਤਾ..ਪਿੰਡਾਂ ਦੇ ਹਮਾਤੜਾਂ ਨੂੰ ਆਖੀ ਗਏ..ਇਥੇ ਟਿਕੇ ਰਹੋ ਕੁਝ ਨੀ ਹੁੰਦਾ..ਵਕਤੀ ਰੌਲੇ ਨੇ..ਠੰਡ-ਥੰਡੋਲਾ ਹੋ ਜਾਣਾ..ਅਵੇਸਲੇ ਹੋਇਆਂ ਨੂੰ ਓਦੋਂ ਪਤਾ ਲੱਗਾ ਜਦੋਂ ਧਾੜਵੀ ਆਣ ਪਏ!
ਨਾਨਕੇ ਕਰਤਾਰਪੁਰ ਤੋਂ ਅਤੇ ਦਾਦਕੇ ਨਾਰੋਵਾਲ ਕੋਲ ਡੁਮਾਲੇ..ਦਾਦੀ ਜੋਗਿੰਦਰ ਕੌਰ ਪੇਕਾ ਪਿੰਡ ਉੱਗੋਕੇ..ਸਿਆਲਕੋਟ ਤੋਂ ਐਨ ਬਾਹਰਵਾਰ ਵਗਦੀ ਨਹਿਰ ਕੰਢੇ ਵੱਸਿਆ..!
ਦਾਦਾ ਸ੍ਰ ਮੱਖਣ ਸਿੰਘ ਮਲਾਇਆ ਅੰਗਰੇਜਾਂ ਵੱਲੋਂ ਜੰਗ ਲੜ ਰਹੇ ਸਨ..ਦੱਸਦੇ ਉੱਜੜ ਕੇ ਏਧਰ ਆਏ ਤਾਂ ਸਿਆਲ ਆ ਗਿਆ..ਪਿਤਾ ਜੀ ਕਾਦੀਆਂ ਕਿਸੇ ਘਰੋਂ ਰਜਾਈ ਮੰਗਣ ਗਏ ਤਾਂ ਅੱਗਿਓਂ ਪਨਾਹੀ ਭੁੱਖੇ ਆਖ ਦੁਤਕਾਰ ਦਿੱਤਾ..ਲੱਖਾਂ ਵਿੱਚ ਖੇਡਦੇ ਕੱਖ ਪਤੀ ਬਣ ਗਏ..!
ਬੀਜੀ ਇੱਕ ਕਹਾਣੀ ਦਸਿਆ ਕਰਦੀ..ਉੱਗੋਕੇ ਰੌਲਾ ਪੈ ਗਿਆ..ਸੁਵੇਰੇ ਧਾੜਵੀਆਂ ਨੇ ਪੈਣਾ..ਇੱਕ ਜਿੰਮੀਦਾਰ ਨੇ ਆਪਣੀਆਂ ਤਿੰਨ ਧੀਆਂ ਵੱਢ ਦਿੱਤੀਆਂ..ਉੱਤੋਂ ਤ੍ਰਾਸਦੀ ਇਹ ਹੋਈ ਅਗਲੇ ਦਿਨ ਜਥਾ ਪਿਆ ਵੀ ਨਹੀਂ..ਲੋਥਾਂ ਕੋਲ ਬੈਠਾ ਸੁੰਨ ਹੋ ਗਿਆ..!
ਬਾਪੂ ਜੀ ਅਟਾਰੀ ਟੇਸ਼ਨ ਤੇ ਸਟੇਸ਼ਨ ਮਾਸਟਰ ਲੱਗੇ ਸਨ..ਵਾਹਗਿਓਂ ਪਾਕਿਸਤਾਨੀ ਡਰਾਈਵਰ ਆਉਂਦਾ..ਆਖਦਾ ਸਰਦਾਰਾ ਕੀ ਲਿਆਵਾਂ ਤੇਰੇ ਜੋਗਾ?
ਅੱਗੋਂ ਆਖਣਾ ਨਾਰੋਵਾਲ ਦੀ ਮਿੱਟੀ ਲਿਆ ਸਕਦਾ?
ਇੱਕ ਵੇਰ ਉਸਨੇ ਸੱਚੀ-ਮੁੱਚੀ ਹੀ ਲਿਆ ਦਿੱਤੀ..ਘਰੇ ਲਿਆ ਕੇ ਪੋਟਲੀ ਸਾਮਣੇ ਟੰਗ ਦਿੱਤੀ..ਨਾਲੇ ਰੋਈ ਜਾਵਣ ਤੇ ਨਾਲ ਭਾਪਾ ਜੀ ਨੂੰ ਯਾਦ ਕਰੀ ਜਾਵਣ!
ਦੋਸਤੋ ਜਿਸ ਦੇ ਦਿਲ ਤੇ ਆਰੀ ਚੱਲੀ ਹੋਵੇ..ਓਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ