“ਇਹ ਸਾਲ਼ੇ ਮੁਸਲੇ ਮੇਰੇ ਹਵਾਲੇ ਕਰ ਦਿਉ, ਮੈਂ ਏਹ ਹੱਦ ‘ਤੇ ਲਜਾਕੇ ਆਪ ਵੱਢਣੇ ਆ ਤਾਂ ਕਿ ਲਹੌਰ ਚੀਕਾਂ ਸੁਣਨ ਇਹਨਾਂ ਦੀਆਂ! ਸਾਡੇ ਭੈਣ-ਭਰਾ ਮਾਰੇ ਆ ਇਹਨਾਂ ਨੇ, ਇਹ ਵੀ ਡੱਕਰੇ ਕਰ-ਕਰ ਕੇ ਨਾ ਮਾਰੇ ਤਾਂ ਮੇਰਾ ਨਾਂ ਵਟਾ ਦਿਉ!” ਜਦੋਂ ਬਿੱਕਰ ਗੱਜਕੇ ਬੋਲਿਆ ਤਾਂ ਤਲਵਾਰਾਂ, ਬਰਛੇ ਚੁੱਕੀ ਫਿਰਦੀ ਭੀੜ ਜਿਹੜੀ ਸਾਨੂੰ ਚਾਰੇ-ਪਾਸਿਉਂ ਘੇਰ ਕੇ ਖੜ੍ਹੀ ਸੀ ‘ਚੋਂ ਇੱਕ ਵੀ ਬੰਦਾ ਨਾ ਕੁਸਕਿਆ। ਕਿਸੇ ਦੀ ਵੀ ਜੁਅਰਤ ਨਾ ਪਈ ਕਿ ਕੋਈ ਉਹਦੀ ਗੱਲ ਰੱਦ ਕਰਦਾ ਤੇ ਸਾਰੇ ਜਣੇ ਇੱਕ ਦੂਜੇ ਦੇ ਮੂੰਹਾਂ ਵੱਲ ਵਿੰਹਦੇ ਪਿੱਛੇ ਹਟ ਗਏ।
ਬਿੱਕਰ ਦਾ ਪਹਿਲਾਂ ਤੋਂ ਈ ਪਿੰਡ ‘ਚ ਬਹੁਤ ਦਾਬਾ ਸੀ। ਆਲ਼ੇ-ਦੁਆਲ਼ੇ ਦੇ ਪਿੰਡਾਂ ‘ਚ ਹੋਏ ਤਿੰਨ-ਚਾਰ ਕਤਲਾਂ ‘ਚ ਉਹਦਾ ਨਾਂ ਸੁਨੀਂਦਾ ਸੀ। ਉਹਦੀ ਗੱਲ ਸੁਣ ਕੇ ਮੇਰੇ ਹੱਡਾਂ ‘ਚ ਝਰਨਾਟ ਛਿੜ ਗਈ ਤੇ ਉਹ ਆਪਣੇ ਜੁੰਡਲੀਦਾਰਾਂ ਸੰਗ ਹੁੱਝਾਂ, ਲੱਤਾਂ ਤੇ ਧੱਕੇ ਮਾਰਦਾ ਸਾਨੂੰ ਹੱਕ ਤੁਰਿਆ। ਹੱਦ ਸਾਡੇ ਪਿੰਡ ਤੋਂ ਵੀਹ ਕੁ ਮੀਲ ‘ਤੇ ਸੀ ਸੋ ਅਸੀਂ ਬੁੱਚੜਖਾਨੇ ਵੱਲ ਹੱਕੀਆਂ ਜਾ ਰਹੀਆਂ ਭੁੱਖੀਆਂ-ਧਿਆਈਆਂ ਗਾਈਆਂ ਵਾਂਗ ਸਹਿਮੇ ਤ੍ਰਕਾਲ਼ਾਂ ਤਾਈਂ ਹੱਦ ‘ਤੇ ਪਹੁੰਚ ਗਏ। ਹੱਦ ਨੇੜੇ ਆਉਂਦੀ ਦੇਖਕੇ ਸਾਡੇ ਥੱਲੜੇ ਸਾਹ ਥੱਲੇ ਤੇ ਉਤਲ਼ੇ ਉੱਤੇ ਰਹਿ ਗਏ। “ਪਤਾ ਨਈਂ ਅੱਗੇ ਕੀ ਬਣੂੰਗਾ?” ਕੁੜੀਆਂ ਦੇ ਕੰਨ ਵਿੰਨ੍ਹੀਂਦੇ ਦੇਖੇ ਸੀ, ਅੱਜ ਪਿੰਡੇ ‘ਚੋਂ ਲੰਘਦੇ ਬਰਛੇ ਤੇ ਧੌਣਾਂ ਲਾਹੁੰਦੀਆਂ ਕਿਰਪਾਨਾਂ ਦੇਖਣੀਆਂ ਸੀ। ਉਹਨਾਂ ਨੇ ਸਾਨੂੰ ਇੱਕ ਲੁਕਵੀਂ ਜਗ੍ਹਾ ਖੜ੍ਹਾ ਲਿਆ ਤੇ ਬਿੱਕਰ ਜੋ ਸਾਰੇ ਰਾਹ ਇੱਕ ਅੱਖਰ ਨਈਂ ਬੁੱਕਿਆ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ