ਅਨੋਖਾ ਸਬਰ
1947 ਦੀ ਵੰਡ ਵੇਲੇ ਪਾਖਰ ਤੇ ਇਸਮਾਈਲ ਦੀ ਉਮਰ 7-8ਸਾਲ ਦੀ ਸੀ। ਇਸਮਾਈਲ ਤੇ ਪਾਖਰ ਦਾ ਸਾਰਾ ਪਰਿਵਾਰ ਦੰਗਿਆਂ ਦੀ ਭੇਟ ਚੜ੍ਹ ਗਿਆ। ਇਸਮਾਈਲ ਬਚ ਕੇ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਤੇ ਪਾਖਰ ਓਧਰੋਂ ਬਚ ਕੇ ਹਿੰਦੋਸਤਾਨ ਵਾਲੇ ਪਾਸੇ ਆ ਗਿਆ। ਇਸਮਾਈਲ ਨੂੰ ਵਕਤਾਂ ਦੀ ਮਾਰੀ ਕਿਸੇ ਔਰਤ ਨੇ ਪਾਲ਼ਿਆ ਸ਼ਾਇਦ ਉਹ ਪਾਕਿਸਤਾਨ ਵਾਲੇ ਪਾਸਿਉਂ ਏਧਰ ਨਾ ਆ ਸਕੀ , ਪਰਿਵਾਰ ਵਿੱਚੋਂ ਕੱਲੀ ਹੀ ਬਚ ਗਈ ਹੋਵੇਗੀ। ਇਸਮਾਈਲ ਦੇ ਸਹਾਰੇ ਨਾਲ ਆਪਣਾ ਜੀਵਨ ਜਿਊਣ ਲੱਗ ਗਈ। ਜ਼ਮੀਨ ਨਾ ਮਿਲਣ ਕਰਕੇ ਪਾਖਰ ਤੇ ਇਸਮਾਈਲ ਬਾਡਰ ਕੋਲ ਹੀ ਵਸ ਕੇ ਬੱਕਰੀਆਂ ਪਾਲ਼ ਕੇ ਗੁਜ਼ਾਰਾ ਕਰਨ ਲੱਗੇ।ਬਾਡਰ ਕੋਲ ਬੱਕਰੀਆਂ ਚਾਰਨ ਕਰਕੇ ਦੋਵਾਂ ਦੀ ਦੁਆ ਸਲਾਮ ਹੁੰਦੀ ਰਹਿੰਦੀ।ਕਈ ਵਾਰ ਬੱਕਰੀਆਂ ਬਾਡਰ ਪਾਰ ਕਰਕੇ ਇੱਕ ਦੂਜੇ ਚ ਜਾ ਰਲਦੀਆਂ ।ਪਰ ਉਹ ਬੱਕਰੀਆਂ ਮੋੜਨ ਲਈ ਡਰਦੇ ਬਾਡਰ ਪਾਰ ਨਾ ਕਰਦੇ।ਅਗਲੇ ਦਿਨ ਇੱਕ ਦੂਜੇ ਦੀਆਂ ਬੱਕਰੀਆਂ ਵਾਪਸ ਕਰ ਦਿੰਦੇ। ਸਮਾਂ ਬੀਤਿਆ ਪਾਖਰ ਵਿਆਹਿਆ ਗਿਆ। ਹੁਣ ਪਾਖਰ ਦਾ ਮੁੰਡਾ ਵੀ 6-7ਸਾਲ ਦਾ ਹੋ ਗਿਆ।ਅੱਜ ਪਾਖਰ ਬਾਡਰ ਤੇ ਬੱਕਰੀਆਂ ਚਾਰਨ ਆਪਣੇ ਮੁੰਡੇ ਨੂੰ ਵੀ ਨਾਲ ਲੈ ਗਿਆ।ਇੱਕ ਜੰਗੀ ਜਹਾਜ਼ ਦਾ ਖੜਕਾ ਸੁਣ ਕੇ ਕੁੱਝ ਬੱਕਰੀਆਂ ਡਰ ਕੇ ਪਾਕਿਸਤਾਨ ਵਾਲੇ ਪਾਸੇ ਭੱਜ ਗਈਆਂ।ਪਾਖਰ ਦਾ ਮੁੰਡਾ ਵੀ ਬੱਕਰੀਆਂ ਮੋੜਨ ਲਈ ਪਿੱਛੇ ਭੱਜ ਗਿਆ ,1971 ਦੀ ਜੰਗ ਲੱਗ ਚੁੱਕੀ ਸੀ। ਛੇਤੀ ਛੇਤੀ ਫੌਜਾਂ ਨੇ ਦੋਹੇਂ ਪਾਸੇ ਮੋਰਚੇ ਮੱਲ ਲਏ।ਮਾਯੁਸ ਹੋਏ ਪਾਖਰ ਨੇ ਘਰ ਆ ਕੇ ਆਪਣੀ ਘਰਵਾਲੀ ਨੂੰ ਸਾਰੀ ਵਿਥਿਆ ਦੱਸੀ ਤਾਂ ਉਸਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ।ਉਹ ਬਿਮਾਰ ਰਹਿਣ ਲੱਗੀ। ਰਹਿੰਦੀਆਂ ਖੂੰਹਦੀਆਂ ਬੱਕਰੀਆਂ ਓਹਦੇ ਇਲਾਜ ਚ ਵਿਕ ਗਈਆਂ। ਲੱਗਭਗ ਤਿੰਨ ਮਹੀਨੇ ਦਾ ਸਮਾਂ ਬੀਤ ਚੁੱਕਿਆ ਸੀ।ਜੰਗ ਖਤਮ ਹੋ ਚੁੱਕੀ ਸੀ। ਦੋਵੇਂ ਪਾਸੇ ਫੇਰ ਚਹਿਲ ਪਹਿਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ