“ਮੇਰੀ ਝੂਠੀ ਫੈਮਿਲੀ “
ਮੰਮਾ ਤੁਸੀ ਸਾਰੇ ਝੂਠ ਬੋਲਦੇ ਹੋ (ਯੂ ਆਰ ਐਲ ਲਾਇਰ )ਆਖ ਮੀਨਾ ਆਪਣਾ ਸਕੂਲ ਬੈਗ ਰੱਖਦੀ ਹੋਈ ਆਖ ਸਾਰਿਆਂ ਤੋਂ ਦੂਰੀ ਬਣਾ ਕੇ ਦੋਹਾ ਬਾਂਹਾਂ ਨੂੰ ਕੱਛਾ ਵਿੱਚ ਲੈ ਬੈਠ ਜਾਂਦੀ ਏ ॥ਮੇਰੀ ਸਾਰੀ ਫੈਮਿਲੀ ਝੂਠੀ ਏ ,ਮੈ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ ਹੂੰ ਹੂੰ …..
ਆਪਣੇ ਛੇ ਕੁ ਸਾਲਾ ਦੀ ਬੱਚੀ ਵੱਲੋਂ ਆਖੇ ਗਏ ਬੋਲਾ ਨੂੰ ਪਹਿਲਾ ਤਾ ਸਾਰੇ ਹਾਸੇ ਵਿੱਚ ਲੈ ਲੈੰਦੇ ਹਨ ।ਪਰ ਮੀਨਾ ਦੀ ਮਾਂ ਦੀਆਂ ਅੱਖਾ ਪੜ ਲੈੰਦੀਆਂ ਹਨ ਕਿ ਧੀ ਆਪਣੀ ਉਮਰ ਤੋਂ ਕੋਈ ਵੱਡੀ ਗੱਲ ਕਹਿਣਾ ਚਾਹੁੰਦੀ ਏ “ਕੀ ਗੱਲ ਬੇਟਾ ਜੀ ਕਿੳ ਤੁਸੀ ਸਾਰਿਆਂ ਨੂੰ ਏਦਾ ਬੋਲ ਰਹੇ ਹੋ ਅੱਜ ਤਾਂ ਤੁਸੀ ਪੰਜਾਬੀ ਕਲਾਸ ਲਗਾ ਕੇ ਆਏ ਹੋ “ਆਪਣੇ ਦਾਦਾ ਦਾਦੀ ਜੀ ਨੂੰ ਦੱਸੋ ਅੱਜ ਕੀ ਸਿੱਖਿਆ ਸਾਡੀ ਲਾਡੋ ਰਾਣੀ ਨੇ ਮੀਨਾ ਦੀ ਮੰਮੀ ਆਖਦੀ ਏ “ਪਰ ਮੀਨਾ ਦਾ ਇਸ ਗੱਲ ਤੇ ਕੋਈ ਧਿਆਨ ਨਹੀਂ ਹੁੰਦਾ ਉਹ ਉਸੇ ਤਰਾਂ ਉਦਾਸ ਹੋ ਕੇ ਬੈਠੀ ਏ ॥ਮੀਨਾ ਦਾ ਪਾਪਾ ,ਦਾਦਾ ਦਾਦੀ ਸਾਰੇ ਕੋਲ ਬੈਠ ਕੇ ਪੁੱਛਦੇ ਨੇ ਪਰ ਉਹ ਕੁਝ ਨਹੀਂ ਬੋਲਦੀ ।ਮੀਨਾ ਮੇਰੇ ਬੱਚੇ ਦੱਸੋ ਕੀ ਗੱਲ ਆਪਾ ਘੁੰਮੀ ਘੁੰਮੀ ਕਰਨ ਜਾਣਾ ਏ ਲੇਟ ਹੋ ਰਹੇ ,ਦੇਖੋ ਸਾਰੇ ਰੈਡੀ ਨੇ ਬੱਸ ਤੇਰੀ ਵੇਟ ਕਰ ਰਹੇ ਸੀ ।ਚੱਲ ਬੱਚੇ ਕੁਝ ਖਾ ਪੀ ਲੳ ਤੇ ਫੇਰ ਚੱਲੀਏ ਮੀਨਾ ਦੀ ਮੰਮੀ ਆਖਦੀ ਏ ,”ਨਹੀਂ ਮੈ ਕਿਤੇ ਨਹੀਂ ਜਾਣਾ ਤੁਹਾਡੇ ਨਾਲ “ਮੀਨਾ ਕੀ ਗੱਲ ਏ ਏਦਾਂ
ਨਹੀਂ ਕਰੀਦਾ ,ਯਾਰ ਸਮਝਾਂ ਇਹਨੂੰ ਪੰਜ ਦਿਨ ਸਿਫਟਾਂ ਨਾਲ ਮੱਥੇ ਮਾਰੋ ਤੇ ਛੁੱਟੀ ਵਾਲੇ ਦਿਨ ਬੱਚਿਆਂ ਨਾਲ ਮੀਨਾ ਦੇ ਪਾਪਾ ਵੱਲੋਂ ਆਪਣੀ ਪਤਨੀ ਨੂੰ ਆਖਿਆ ਜਾਂਦਾ ਏ “ਚੱਲ ਪੁੱਤ ਉੱਠ ਤਹਾਨੂੰ ਤਾ ਏਨਾ ਕੁਝ ਮਿਲਦਾ ਏਥੇ ਤਾ ਹੀ ਨਖ਼ਰੇ ਕਰਦੇ ਹੋ ਇੰਡੀਆਂ ਵਿੱਚ ਆ ਕੇ ਦੇਖ ਬੱਚੇ ਕਿਵੇ ਤਰਸਦੇ ਹਾਂ ਆਹ ਚੀਜ਼ਾਂ ਲਈ ਜਿਹਦੇ ਨਾਲ ਤੇਰਾ ਕਮਰਾ ਭਰਿਆ ਪਿਆ ਏ ,ਨਾਲੇ ਵੰਨ ਸਵੰਨੇ ਖਾਣੇ ਮਿਲਦੇ ਰਹਿੰਦੇ ਹਾਂ ।ਮੀਨਾ ਦੀ ਦਾਦੀ ਆਖਦੀ ਏ “ਨੌਂ ਮੀਨਸ ਨੌਂ NO ਮੀਨਾ ਇਹ ਆਖ ਹੋਰ ਮੂੰਹ ਘੁੰਮਾਂ ਲੈੰਦੀ ਏ ॥ਸਾਰਾ ਪਰਿਵਾਰ ਹੁਣ ਪਰੇਸ਼ਾਨ ਹੋ ਜਾਂਦਾ ਏ ॥ਚਲੋ ਜੇ ਨਹੀਂ ਮੰਨਦੀ ਤਾਂ ਆਪਾ ਸਾਰੇ ਚੱਲਦੇ ਹਾਂ ,ਇਹਨੂੰ ਛੱਡ ਦਿੳ ਘਰ ਆਪੇ ਇਕੱਲੀ ਰਹੂ ਸਭ ਪਤਾ ਲੱਗਜੂ ॥ਕੀ ਤਮਾਸ਼ਾ ਲਾਇਆ ਹੋਇਆ ਏ “ਮੀਨਾ ਦੇ ਪਾਪਾ ਵੱਲੋਂ ਜਦ ਏਹ ਆਖਿਆ ਜਾਂਦਾ ਏ ਤਾਂ ਮੀਨਾ ਸੋਫ਼ੇ ਤੋਂ ਉੱਠ ਇਕਦਮ ਚੀਕਦਿਆਂ ਹੋਇਆ ਆਖਦੀ ਏ ॥”ਪਾਪਾ ਛੱਡ ਦਿੳ ਮੈਨੂੰ ਇਕੱਲੀ ਅੱਜ ਵੈਸੇ ਹੋ ਵੀ ਮੈ ਇਕੱਲੀ ਹੀ ਹੁੰਦੀ ਹਾਂ ਤੁਹਾਡੇ ਸਾਰਿਆਂ ਵਿੱਚ ਰਹਿੰਦਿਆਂ ਹੋਇਆ ਵੀ ਮੈ ਤਹਾਨੂੰ ਸਾਰਿਆਂ ਨੂੰ ਲੱਭਦੀ ਰਹਿੰਦੀ ਹਾਂ ॥ਏਨਾ ਆਖ ਮੀਨਾ ਰੋਣ ਲੱਗ ਪੈਂਦੀ ਏ ।ਮੀਨਾ ਦੇ ਵੱਲੋਂ ਆਖੇ ਬੋਲ ਉਸਦੇ ਮਾਤਾ -ਪਿਤਾ ਤੇ ਦਾਦੀ ਦਾਦੇ ਦਾ ਧਿਆਨ ਆਪਣੇ ਵੱਲ ਖਿੱਚ ਲੈੰਦੇ ਹਨ । ਮੀਨਾ ਬੇਟੀ ਕੀ ਬੋਲ ਰਹੀ ਏ ਸਾਰੀ ਫੈਮਿਲੀ ਦੇ ਹੁੰਦਿਆਂ ਹੋਇਆ ਤੂੰ ਆਪਣੇ ਆਪ ਨੂੰ ਇਕੱਲੀ ਕਿੳ ਸਮਝਦੀ ਏ ,ਆਖ ਮੀਨਾ ਦੀ ਮੰਮੀ ਉਸਨੂੰ ਗੱਲਵੱਕੜੀ ਵਿੱਚ ਲੈੰਦੀ ਏ ,ਯਾਰ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਉਹ ਤਾਂ ਬੱਚੀ ਏ ਤੂੰ ਵੀ ਇਹਦੇ ਮਗਰ ਲੱਗ ਬੈਠ ਗਈ ਚਲੋ ਯਾਰ ਫਿਲਮ ਤੋਂ ਲੇਟ ਹੋ ਰਹੇ ਹਾਂ ਸਾਰੇ ਫ਼ਰੈਡਜ ਉਡੀਕ ਰਹੇ ਹਨ ਕਿੰਨੇ ਫ਼ੋਨ ਆ ਰਹੇ ਹਨ ।ਮੀਨਾ ਦਾ ਪਿਤਾ ਉਸਦੀ ਮੰਮੀ ਨੂੰ ਗ਼ੁੱਸੇ ਨਾਲ ਆਖਦਾ ਏ ,ਨਾਲੇ ਜਦੋਂ ਮੈ ਇਸਨੂੰ ਪੰਜਾਬੀ ਸਕੂਲ ਤੋ ਚੁੱਕਿਆ ਸੀ ਤਾਂ ਮੀਨਾ ਵੱਲੋਂ ਮੈਨੂੰ ਦੱਸਿਆ ਗਿਆ ਦੀ ਕਿ ਅੱਜ ਸਕੂਲ ਵਿੱਚ ਇਹਨਾਂ ਨੂੰ ਕੋਈ ਫਿਲਮ ਦਿਖਾਈ ਗਈ ਹੈ ।ਕਹਿੰਦੀ ਸੀ ਕਿ ਘਰ ਜਾ ਕੇ ਦੱਸਾਂਗੀ ਮੈਨੂੰ ਲੱਗਦਾ ਕੋਈ ਐਕਟਿੰਗ ਕਰ ਰਹੀ ਆ ਹੈ ਨਾ ਬੱਚੇ “ਨਹੀ ਪਾਪਾ ਮੈ ਕੋਈ ਐਕਟਿੰਗ ਨਹੀ ਕਰ ਰਹੀ “ਚੱਲ ਦੱਸ ਬੱਚੇ ਕੀ ਗੱਲ ਏ ਮੀਨਾ ਦੀ ਮੰਮੀ ਵੱਲੋਂ ਪੁੱਛਿਆ ਜਾਂਦਾ ਤੇ ਨਾਲੇ ਮੀਨਾ ਦੇ ਮਾਸੂਮ ਚਿਹਰੇ ਤੇ ਆ ਰਹੇ ਭਾਵਾਂ ਨੂੰ ਦੇਖ ਉਸਦੀ ਮੰਮੀ ਸਾਰਿਆ ਨੂੰ ਆਖਦੀ ਏ ਕਿ ਅਸੀ ਅੱਜ ਕਿਤੇ ਨਹੀ ਜਾ ਰਹੇ ਬੱਸ ਘਰ ਹੀ ਰਹਾਂਗੇ ਤੇ ਜਿਵੇਂ ਮੀਨਾ ਕਹੇਗੀ ਉਵੇ ਕਰਾਂਗੇ ।ਕਰੋ ਸਾਰਿਆ ਦੀ ਛੁੱਟੀ ਖਰਾਬ ਆਖ ਮੀਨਾ ਦਾ ਪਾਪਾ ਵੀ ਸੋਫ਼ੇ ਤੇ ਬੈਠ ਜਾਂਦਾ ।ਦਾਦਾ ਦਾਦੀ ਵੀ ਕੋਲ ਬੈਠੇ ਹੋਏ ਨੇ ਤਾਂ ਸਾਰਿਆਂ ਵੱਲ ਵੇਖ ਮੀਨਾ ਆਖਦੀ ਏ “ਅੱਜ ਮੇਰੀ ਪੰਜਾਬੀ ਕਲਾਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ