ਇੱਕ ਕਹਾਣੀ
ਕਤੂਰੇ
*****
ਕਤੂਰੇ ਯਾਨੀ ਡੌਗੀ ਦੇ ਪੱਪੀਜ ।ਕੰਮੋ ਦਾ ਪੋਤਾ ਲਾਡੀ ਇੱਕ ਕਤੂਰਾ ਪਿੱਛੇ ਨੂੰ ਲੁਕੋ ਕੇ ਲੌਬੀ ਵਿੱਚ ਦੀ ਹੁੰਦਾ ਹੋਇਆ ਅਪਣੇ ਬੈਡਰੂਮ ਵਿੱਚ ਜਾਣ ਲਈ ਲੰਘਿਆ ਤਾਂ ਕੰਮੋ ਅਪਣਾ ਬੀਤਿਆ ਵਕਤ ਯਾਦ ਕਰਨ ਲੱਗੀ ।
ਗਲੀ ਵਿੱਚ ਘੁੰਮਦੇ ਕਤੂਰਿਆਂ ਦੇ ਮਗਰ ਮਗਰ ਜਾਣਾ, ਉਨ੍ਹਾਂ ਦੀ ਮਾਂ ਨੂੰ ਧੋਖਾ ਦੇਕੇ ਇੱਕ ਕਤੂਰਾ ਚੁੱਕ ਲਿਆਉਣਾ, ਕਤੂਰੇ ਦੀ ਮਾਂ ਨੇ ਆਕੇ ਭੌਂਕਣਾ ਤਾਂ ਕੰਮੋ ਦੀ ਮਾਂ ਨੇ ਉਸਨੂੰ ਦੁੱਧ ਪਿਆ ਕੇ ਚੁੱਪ ਕਰਾ ਦੇਣਾ,ਕੰਮੋ ਨੂੰ ਬੜਾ ਚੰਗਾ ਲਗਦਾ ਹੁੰਦਾ ਸੀ।ਇਹ ਕਤੂਰੇ ਵੱਢੇ ਹੋਕੇ ਇੱਧਰ ਉੱਧਰ ਗਲੀ ਵਿੱਚ ਹੀ ਸ਼ੇਰ ਬਣ ਕੇ ਘੁੰਮਦੇ। ਕੰਮੋ ਨੂੰ ਲੱਗਣਾ ਕਿ ਇਨ੍ਹਾਂ ਕਤੂਰਿਆਂ ਦੀਆਂ ਮੌਜਾਂ, ਕੋਈ ਝੰਜਟ ਨਹੀਂ ਕੋਈ ਕਤੂਰਾ ਜਾਂ ਕਤੂਰੀ,ਸਾਰੇ ਆਜ਼ਾਦੀ ਨਾਲ ਘੁੰਮਦੇ ਘੁੰਮਦੇ ਹੀ ਵੱਡੇ ਹੋ ਜਾਂਦੇ ਹਨ।ੳਹ ਦੇਖਦੀ ਕਿ ਉਨ੍ਹਾਂ ਦੀ ਮਾਂ ਇਨ੍ਹਾਂ ਕਤੂਰਿਆਂ ਦੇ ਜਨਮ ਲੈਣ ਤੇ ਕਿਸੇ ਨੂੰ ਇਨ੍ਹਾਂ ਦੇ ਨੇੜੇ ਨਹੀਂ ਲੱਗਣ ਦਿੰਦੀ।ਤਾਂ ਹੀ ਤਾਂ ਲੜਾਕੇ ਬੰਦੇ ਨੂੰ ਵੇਖ ਕੇ ਲੋਕੀ ਝੱਟ ਕਹਿ ਦਿੰਦੇ ਹਨ “ਦੇਖ ਕਿਵੇਂ ਪੈਂਦਾ ਸੂਈ ਕੁੱਤੀ ਵਾਂਗ।
ਇੱਦਾਂ ਹੀ ਕਤੂਰਿਆਂ ਨਾਲ ਖੇਡਦੀ ਕੰਮੋ ਵੱਡੀ ਹੋ ਗਈ।ਪੰਜਵੀਂ ਪਾਸ ਕਰਕੇ ਅਠਵੀਂ ਵੀ ਕਰ ਲਈ। ਹੁਣ ਉਸਦਾ ਵੱਡਾ ਭਰਾ ਵੀ ਦਸਵੀਂ ਪਾਸ ਕਰਕੇ ਕਾਲਜ ਦਾਖਲ ਹੋ ਗਿਆ ਤੇ ਉਸ ਉੱਤੇ ਰੋਬ ਪਾਉਣ ਲੱਗ ਪਿਆ। ਉਸੇ ਘਰ ਵਿੱਚ ਕੰਮੋ ਨੂੰ ਮੁੰਡੇ ਕੁੜੀ ਦਾ ਫਰਕ ਸਮਝ ਆਉਣ ਲਗ ਪਿਆ। ਕੰਮੋ ਨੂੰ ਦਸਵੀਂ ਕਰਨੀ ਔਖੀ ਹੋ ਗਈ।ਪੜਾਈ ਵਿੱਚ ਹੋਸ਼ਿਆਰ ਸੀ ,ਚੰਗੇ ਨੰਬਰ ਲੈ ਗਈ ।ਕੰਮੋ ਦਾ ਭਰਾ ਮਾਂ ਦੇ ਕੰਨ ਭਰਦਾ, ਇਨੂੰ ਸਲਾਈ ਕਢਾਈ ਸਿਖਾ ਦੋ ,ਅਗੋਂ ਪੜਾਉਣ ਦੀ ਕੋਈ ਜ਼ਰੂਰਤ ਨਹੀਂ ਤੇ ਮੈਂ ਹੋਸਟਲ ਵਿੱਚ ਰਹਿ ਕੇ ਪੜਾਈ ਕਰਨੀ।
ਕੰਮੋ ਦੀ ਮਾਂ ਪੁਤਰ ਮੋਹ ਵਿੱਚ ਫਸੀ ਕੰਮੋ ਦਾ ਦੁੱਖ ਸਮਝ ਨਹੀਂ ਸੀ ਪਾਉਂਦੀ ਤੇ ਅਕਸਰ ਕਹਿ ਦਿੰਦੀ ਕਿ ਉਹ ਤਾਂ ਮੁੰਡਾ ਹੈ।
ਕੰਮੋ ਦਾ ਬਾਪੂ ਕੰਮੋ ਨੂੰ ਬਹੁਤ ਪਿਆਰ ਕਰਦਾ ਸੀ।ਪਰ ੳਸਨੂੰ ਘਰ ਵਿੱਚ ਚਲ ਰਹੀਆਂ ਚਾਲਾਂ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ