ਤਿੱਤਰ ਪ੍ਰੇਮੀ ਸ਼ਿਕਾਰੀ ਕੋਲ ਗਿਆ..ਅੱਗੋਂ ਕਿੰਨੇ ਸਾਰੇ ਤਿੱਤਰ ਇੱਕ ਆਲੇ ਵਿੱਚ ਡੱਕੇ ਹੋਏ..ਰੇਟ ਪੁੱਛਿਆ ਤਾਂ ਆਖਣ ਲੱਗਾ ਆਲੇ ਵਿੱਚ ਡੱਕਿਆ ਹਰੇਕ ਦਸਾਂ ਦਸਾਂ ਦਾ ਅਤੇ ਉਹ ਵੱਖਰੇ ਆਲੇ ਵਿੱਚ ਡੱਕਿਆ ਕੱਲਾ ਪੰਜ ਸੌ ਦਾ..!
ਪ੍ਰੇਮੀਂ ਪੁੱਛਣ ਲੱਗਾ ਏਨਾ ਫਰਕ ਕਿਓਂ?
ਸ਼ਿਕਾਰੀ ਆਖਣ ਲੱਗਾ ਆਹ ਕੱਲਾ ਡੱਕਿਆ ਬੜਾ ਸਕੀਮੀਂ ਏ..ਇਹ ਬਾਕੀ ਤਿੱਤਰ ਘੇਰ ਕੇ ਲਿਆ ਮੇਰੇ ਜਾਲ ਵਿੱਚ ਫਸਾਉਂਦਾ ਏ..ਤਾਂ ਹੀ ਮਹਿੰਗੇ ਮੁੱਲ ਦਾ ਏ!
ਤਿੱਤਰ ਪ੍ਰੇਮੀ ਦੇ ਅੰਦਰ ਦਾ ਇਨਸਾਨ ਜਾਗ ਪਿਆ ਤੇ ਉਸਨੇ ਸਾਰੇ ਪੈਸੇ ਦੇ ਕੇ ਉਹ ਕੱਲਾ ਡੱਕਿਆ ਮੁੱਲ ਲੈ ਲਿਆ ਅਤੇ ਸ਼ਿਕਰੀ ਦੇ ਸਾਮਣੇ ਉਸਦੀ ਧੌਣ ਮਰੋੜ ਦਿੱਤੀ..ਅਖ਼ੇ ਮੈਂ ਇਹੋ ਜਿਹੇ ਜਾਨਵਰਾਂ ਦਾ ਪ੍ਰੇਮੀ ਨਹੀਂ ਜਿਹੜੇ ਨਾਲਦਿਆਂ ਨੂੰ ਧੋਖੇ ਨਾਲ ਫੜਾ ਕੇ ਆਪਣਾ ਮੁੱਲ ਪਵਾਉਂਦੇ ਹੋਣ!
ਸੰਘਰਸ਼ ਦੇ ਦਿਨਾਂ ਵੇਲੇ ਦੇ ਭਾਈ ਈਸੀ ਦੱਸਦੇ ਕੇ ਜਦੋਂ ਕਿਸੇ ਨਾਲਦੇ ਮਿੱਤਰ ਪਿਆਰੇ ਨੂੰ ਛਡਾਉਣਾ ਹੁੰਦਾ ਤਾਂ ਅਕਸਰ ਹੀ ਕਿਸੇ ਪੁਲਸ ਵਾਲੇ ਦੇ ਰਿਸ਼ਤੇਦਾਰ ਨੂੰ ਚੁੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ