ਕਹਾਣੀ :)—- ਤਿੜਕਦੇ ਰਿਸ਼ਤੇ
————————————–
ਦਪਿੰਦਰ ਨੇ ਅਜੇ ਐਮ ਏ ਰਾਜਨੀਤੀ ਸਾਸਤਰ ਦੀ ਕੀਤੀ ਹੀ ਸੀ ਕਿ ਰਿਸਤੇਦਾਰਾਂ ਵਿਚੋਂ ਲਗਦਾ ਚਾਚਾ ਦਪਿੰਦਰ ਲਈ ਇਕ ਰਿਸਤਾ ਲੈ ਕੇ ਆਇਆ।ਉਹਨੇ ਮੁੰਡੇ ਵਾਲਿਆਂ ਦੀਆਂ ਤਾਰੀਫਾਂ ਦੇ ਚੰਗੇ ਪੁਲ ਬੰਨੇ । ਲੜਕਾ ਪੜ ਲਿਖ ਕੇ ਟੀਚਰ ਲਗਾ ਹੋਇਆ ਪਿੰਡ ਵਿਚ ੳਹਨਾਂ ਦਾ ਆਪਣਾ ਘਰ ਹੈ ਜਾਇਦਾਦ ਵੀ ਹੈ ਆਪਣੀ ਧੀ ਸੁਖੀ ਵਸੇਗੀ ।ਦਪਿੰਦਰ ਦੇ ਪਿਤਾ ਗੁਰਮੇਲ ਸਿੰਘ ਕਹਿਣ ਲਗੇ ਧੀ ਤਾਂ ਇਕ ਦਿਨ ਵਿਆਹ ਕੇ ਤੋਰਨੀ ਹੀ ਹੈ।ਉਹਨੇ ਆਪਣੀ ਪਤਨੀ ਸੁਰਜੀਤ ਨਾਲ ਗਲ ਕੀਤੀ । ਗੁਰਮੇਲ ਸਿੰਘ ਨੇ ਕਿਹਾ ਕੇਵਲ ਸਿਆਂ ਆਪਾ ਪਹਿਲਾ ਲੜਕੇ ਤੇ ਝਾਤ ਪਾ ਲਈਏ ਘਰ ਬਾਹਰ ਵੇਖ ਲਈਏ।ਜੇ ਸਭ ਕੁਝ ਠੀਕ ਲਗਾ ਫਿਰ ਆਪਾਂ ਘਰ ਸਦ ਕੇ ਦਪਿੰਦਰ ਨੂੰ ਦਿਖਾ ਦਿਆਗੇ ।ਗੁਰਮੇਲ ਸਿੰਘ ਨੇ ਬਾਹਰੋ ਬਾਹਰ ਲੜਕੇ ਨੂੰ ਵੇਖਿਆ ਲੜਕਾ ਪਸੰਦ ਆ ਗਿਆ । ਕੇਵਲ ਸਿੰਘ ਨੂੰ ਸੁਨੇਹਾ ਲਾਇਆ ਕਿ ਉਹ ਲੜਕੇ ਵਾਲਿਆਂ ਨੂੰ ਨਾਲ ਲੈ ਕੇ ਦਪਿੰਦਰ ਨੂੰ ਆਣ ਕੇ ਨਿਗਾ ਮਾਰ ਜਾਣ ਬਾਕੀ ਜੋ ਵਾਹਿਗੁਰੂ ਨੂੰ ਭਾਵੇ।
ਲੜਕੇ ਵਾਲੇ ਦਪਿੰਦਰ ਨੂੰ ਵੇਖਣ ਆਏ । ਗੁਰਮੇਲ ਸਿੰਘ ਦੀ ਸੁੰਦਰ ਸੁਸ਼ੀਲ ਕੰਨਿਆਂ ਦਪਿੰਦਰ ਨੂੰ ਵੇਖ ਕੇ ਲੜਕੇ ਵਾਲੇ ਨਾਂਹ ਨਾ ਕਰ ਸਕੇ । ਲੈਣ ਦੇਣ ਦੀ ਗਲ ਚਲੀ । ਗੁਰਮੇਲ ਸਿੰਘ ਨੇ ਹਥ ਜੋੜ ਕੇ ਕਿਹਾ ਵੈਸੇ ਹਰ ਮਾ ਬਾਪ ਆਪਣੀ ਧੀ ਲਈ ਸਬ ਕੁਝ ਕਰਦਾ ਬਾਕੀ ਤੁਸੀ ਦਸੋ । ਲੜਕੇ ਨੇ ਕਿਹਾ ਸਾਨੂੰ ਦਾਜ ਦੀ ਲੋੜ ਨਹੀ ਸਾਨੂੰ ਲੜਕੀ ਚਾਹੀਦੀ ।
ਲੜਕੇ ਦੇ ਮਾਂ ਬਾਪ ਕਹਿੰਦੇ ਸਭ ਕੁਝ ਠੀਕ ਠਾਕ ਹੈ ਲੜਕੇ ਨੂੰ ਲੜਕੀ ਪਸੰਦ ਲੜਕੀ ਨੂੰ ਲੜਕਾ ਪਸੰਦ ਪਾਉ ਸਗਨ ਝੋਲੀ ਚ ਕਰਾਉ ਮੂੰਹ ਮਿਠਾ। ਬਜਾਰੋ ਮਠਿਆਈ ਲਿਆਂਦੀ ਲੜਕੇ ਲੜਕੀ ਦੀ ਝੋਲੀ ਸਗਨ ਪਾ ਕੇ ਰੋਕਾ ਕਰ ਦਿਤਾ ਗਿਆ ।ਇਕ ਦੂਜੇ ਨੂੰ ਵਧਾਈਆ ਦਿਤੀਆ ਗਈਆਂ । ਫਰਵਰੀ ਮਹੀਨਾ ਵਿਆਹ ਲਈ ਮੁਕਰਰ ਕਰ ਦਿਤਾ ਗਿਆ।
ਕਹਿੰਦੇ ਹਨ ਜਦੋਂ ਵਿਆਹ ਦਾ ਦਿਨ ਰਖ ਲਿਆ ਜਾਵੇ ਦਿਨ ਭਜੇ ਜਾਂਦੇ ਹਨ।
ਇਕ ਦਿਨ ਵਿਚੋਲਾ ਕੇਵਲ ਸਿੰਘ ਗੁਰਮੇਲ ਸਿੰਘ ਕੋਲ ਆਇਆ ਕਹਿੰਦਾ ਭਰਾਵਾ ਲੜਕੇ ਵਾਲੇ ਨੌਂ ਮਿਲਣੀਆਂ ਮੰਗ ਰਹੇ ਕਹਿੰਦੇ ਸਾਰੀਆਂ ਮਿਲਣੀਆਂ ਮੁੰਦਰੀ ਨਾਲ ਹੋਣੀਆ ਚਾਹੀਦੀਆਂ । ਕੋਲ ਖੜੀ ਦਪਿੰਦਰ ਨੇ ਕਿਹਾ ਭਾਪਾ ਜੀ ਮੈਨੂੰ ਬੰਦੇ ਲਾਲਚੀ ਲਗਦੇ ਰਿਸ਼ਤਾ ਛਡ ਦਿਉ ਡੁਲਿਆਂ ਬੇਰਾਂ ਦਾ ਕੁਝ ਦਾ ਨਹੀ ਵਿਗੜਿਆ ਅਜੇ ਰੋਕਾ ਹੀ ਹੋਇਆ । ਗੁਰਮੇਲ ਸਿੰਘ ਨੇ ਕਿਹਾ ਧੀਏ ਮੈ ਬੈਠਾ ਤੂੰ ਕਿਉ ਚਿੰਤਾ ਕਰਦੀ ਏ। ਤੂੰ ਫਿਕਰ ਨਾ ਕਰ ਸਭ ਰਬ ਦੀ ਦਇਆ ਨਾਲ ਠੀਕ ਹੋ ਜਾਵੇਗਾ।
ਕੇਵਲ ਸਿੰਘ ਗਲ ਕਰ ਕੇ ਚਲਾ ਗਿਆ। ਦਪਿੰਦਰ ਸਾਰੀ ਰਾਤ ਸੋਚਦੀ ਰਹੀ ਕਿ ੳਹ ਆਪਣੇ ਮੰਗੇਤਰ ਰਣਬੀਰ ਨਾਲ ਗਲ ਕਰੇ ਕਿ ਨਾ ਕਰੇ। ਘਰਦਿਆਂ ਵੀ ਦਪਿੰਦਰ ਨੂੰ ਗਲ ਕਰਨ ਤੋਂ ਰੋਕ ਦਿਤਾ ।ਗੁਰਮੇਲ ਸਿੰਘ ਸਾਰੀ ਰਾਤ ਪਤਾ ਨਹੀ ਕਿਹੜੀਆਂ ਸੋਚਾ ਵਿਚ ਡੁਬਿਆ ਰਾਤ ਦੇ ਤਾਰੇ ਗਿਣਦਾ ਰਿਹਾ।
ਵਡੇ ਪੁਤਰ ਦਾ ਵਿਆਹ ਕੀਤਾ ਕਰਜ਼ਾ ਚੁਕ ਕੇ ਗਰੀਸ ਭੇਜਿਆ ਕਿ ਮੇਰਾ ਹਥ ਵੰਡਾਵੇਗਾ ਪਰ ਉਹ ਤਾਂ ਗਰੀਸ ਜਾ ਕੇ ਸਭ ਅਹਿਸਾਨ ਭੁਲ ਗਿਆ। ਗੁਰਮੇਲ ਸਿੰਘ ਨੇ ਕਹਿਣਾ ਪੁਤਰ ਪੈਸਿਆਂ ਦੀ ਲੋੜ ਹੈ ਕਰਜਾ ੳਤਾਰਨਾ ਅਗੋਂ ਘਰ ਦੀਆਂ ਜਰੂਰਤਾਂ ਹਨ ਤੇਰੀ ਭੈਣ ਦਾ ਵਿਆਹ ਕਰਨਾ ਉਹ ਹੁਣ ਮੁਟਿਆਰ ਹੋ ਗਈ ਅਗੋ ਪੁਤਰ ਪਾਲੀ ਨੇ ਕਹਿਣਾ ਭਾਪਾ ਜੀ ਮੇਰੇ ਇਥੇ ਆਪਣੇ ਖਰਚੇ ਪੂਰੇ ਨਹੀ ਹੁੰਦੇ ਤੁਹਾਡੀ ਨੂੰਹ ਠੀਕ ਨਹੀਂ ਰਹਿੰਦੀ ਉਹਦੀ ਬੀਮਾਰੀ ਦਾ ਖਰਚਾ ਘਰ ਦਾ ਕਿਰਾਇਆ ਗਡੀ ਦੇ ਖਰਚੇ ਗਿਣਾ ਕੇ ਪਲਾ ਝਾੜ ਦੇਣਾ। ਗੁਰਮੇਲ ਸਿੰਘ ਨੇ ਗਲਾਂ ਸੁਣ ਕੇ ਫੋਨ ਰਖ ਦੇਣਾ। ਛੋਟਾ ਪੁਤਰ ਆਪਣੀ ਹਵਾ ਚ ਰਹਿੰਦਾ ਸੀ ਉਹਦੀ ਸਾਲੀ ਨੇ ਅਮਰੀਕਾ ਵਿਚ ਆਪਣੀ ਭੈਣ ਤੇ ਜੀਜੇ ਦਾ ਕੇਸ ਲਾਇਆ ਹੋਇਆ ਸੀ ਉਹ ਸੋਚਦਾ ਸੀ ਮੈ ਕਿਹੜਾ ਇਥੇ ਰਹਿਣਾ ਉਹ ਕਿਸੇ ਦੀ ਕੋਈ ਪਰਵਾਹ ਨਹੀ ਸੀ ਕਰਦਾ । ਸੁਰਜੀਤ ਕੌਰ ਨੇ ਵੀ ਆਪਣੇ ਪਤੀ ਗੁਰਮੇਲ ਸਿੰਘ ਨੂੰ ਕਹਿਣਾ ਤੂੰ ਕਿਉ ਸੋਚਦਾ ਰਹਿੰਦਾ ਗੁਰਮੇਲ ਸਿੰਘ ਕਹਿਣਾ ਮੈਨੂੰ ਦਪਿੰਦਰ ਦੀ ਚਿੰਤਾ ਰਹਿੰਦੀ ਕਿ ਸਾਡੇ ਅਖ ਮੀਚਣ ਤੋਂ ਬਾਦ ਇਹ ਆਪਣੀ ਭੈਣ ਨੂੰ ਪੁਛਣਗੇ ਕਿ ਨਹੀ। ਗੁਰਮੇਲ ਸਿੰਘ ਗਲ ਗਲ ਤੇ ਅਖਾਂ ਭਰ ਲੈਦਾ।
ਦਪਿੰਦਰ ਦੇ ਵਿਆਹ ਤੇ ਜਮੀਨ ਗਹਿਣੇ ਰਖ ਕਰਜਾ ਲੈ ਲਿਆ। ਦਪਿੰਦਰ ਦਾ ਵਿਆਹ ਸੋਹਣਾ ਹੋ ਗਿਆ। ਦਪਿੰਦਰ ਦਾ ਪਤੀ ਰਣਬੀਰ ਬੜਾ ਸਾਊ ਤੇ ਨੇਕ ਦਿਲ ਇਨਸਾਨ ਸੀ । ਕੋਈ ਐਬ ਨਹੀ ਸੀ। ਇਕ ਸ਼ੌਕ ਸੀ ਵਧੀਆ ਤੇ ਬਰਾਂਡਿਡ ਕਪੜੇ ਪਾ ਕੇ ਟੌਹਰ ਨਾਲ ਰਹਿਣ ਦਾ। ਉਹਨੇ ਦਪਿੰਦਰ ਨੂੰ ਵੀ ਕਹਿਣਾ ਕਿ ਚਾਰ ਦਿਨ ਦੀ ਜਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਣਾ।
ਦਪਿੰਦਰ ਦੇ ਮਾਪਿਆਂ ਜੋ ਦਾਜ਼ ਦਿਤਾ ਜਾ ਇਹ ਕਹਿ ਲਉ ਜੋ ਦਪਿੰਦਰ ਦਾਜ ਲੈ ਕੇ ਆਈ ਉਸ ਨਾਲ ਉਸ ਦਾ ਸਹੁਰਾ ਪਰਿਵਾਰ ਖੁਸ਼ ਨਹੀ ਸੀ। ਇਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ