ਪਸਰੂਰ ਤੋਂ ਡੇਰਾ ਬਾਬਾ ਨਾਨਕ
1947 ਵਿੱਚ ਜਦੋਂ ਹਿੰਦੋਸਤਾਨ ਪਾਕਿਸਤਾਨ ਦੀ ਵੰਡ ਹੋਈ ਤਾਂ ਬਹੁਤ ਲੋਕਾਂ ਨੂੰ ਉੱਧਰੋਂ ਇੱਧਰ ਤੇ ਇੱਧਰੋਂ ਉੱਧਰ ਜਾਣਾ ਪਿਆ। ਬਹੁਤ ਲੋਕਾਂ ਨੂੰ ਰੇਲ ਰਾਹੀਂ ਵੀ ਭੇਜਿਆ ਗਿਆ। ਪਾਕਿਸਤਾਨ ਦੇ ਏਰੀਆ ਪਸਰੂਰ ਵਿੱਚ ਵੀ ਬਹੁਤ ਸਾਰੇ ਸ਼ਰਨਾਰਥੀ ਕੈਂਪ ਲਗਾਏ ਗਏ ਸਨ ਜਿੱਥੋਂ ਲੋਕ ਰੇਲ ਤੇ ਸਵਾਰ ਹੋ ਕੇ ਆਪਣੀ ਮਿੱਟੀ ਨੂੰ ਸਦਾ ਲਈ ਛੱਡ ਕੇ ਹਿੰਦੋਸਤਾਨ ਵਿਖੇ ਡੇਰਾ ਬਾਬਾ ਨਾਨਕ ਪੁਹੰਚੇ। ਪਸਰੂਰ ਤੋਂ ਚੱਲ ਕੇ ਰੇਲ ਜਿਵੇਂ ਜਿਵੇਂ ਅੱਗੇ ਵਾਲੇ ਸਟੇਸ਼ਨਾਂ ਤੇ ਪਹੁੰਚ ਦੀ ਤਾਂ ਘਰਾਂ ਤੋਂ ਉੱਜੜ ਚੁੱਕੇ ਲੋਕਾਂ ਨੂੰ ਜਿੱਥੇ ਥਾਂ ਮਿਲਦੀ ਉੱਥੇ ਬੈਠ ਜਾਂਦੇ। ਕਿਉਂਕਿ ਇਹ ਸਾਰੇ ਏਰੀਏ ਵਿੱਚ ਬਹੁਤ ਗਿਣਤੀ ਵਿੱਚ ਹਿੰਦੂ ਅਤੇ ਸਿੱਖ ਵੱਸਦੇ ਸਨ। ਪਸਰੂਰ ਤੋਂ ਗੱਡੀ ਚੱਲ ਕੇ ਜਦੋਂ ਗੱਡੀ ਅਗਲੇ ਸਟੇਸ਼ਨ ਵੱਲ ਵੱਧਦੀ ਹੈ ਤਾਂ ਪਸਰੂਰ ਲੰਘ ਕੇ ਅੱਗੇ ਨਾਲਾ ਡੇਕ ਆਉੰਦਾ ਜਿਸਦਾ ਕਾਫੀ ਵੱਡਾ ਰੇਲਵੇ ਪੁਲ ਹੈ। ਨਾਲਾ ਡੇਕ ਲੰਘ ਕੇ ਅਗਲਾ ਛੋਟਾ ਸਟੇਸ਼ਨ ਆਉੰਦਾ ਹੈ ਕਿਲ੍ਹਾ ਸੋਬਾ ਸਿੰਘ। ਕਿਲ੍ਹਾ ਸੋਬਾ ਸਿੰਘ ਤੋਂ ਅਗਲਾ ਸਟੇਸ਼ਨ ਆਉੰਦਾ ਹੈ ਅਲੀਪੁਰ ਸੈਂਦਾ। ਅਲੀਪੁਰ ਸੈਂਦਾ ਦੇ ਸਟੇਸ਼ਨ ਤੇ ਸੰਤਾਲੀ ਵੇਲੇ ਸਿੱਖਾਂ ਅਤੇ ਹਿੰਦੂਆਂ ਉੱਤੇ ਬਹੁਤ ਜੁਲਮ ਹੋਇਆ ਸੀ। ਅਲੀਪੁਰ ਸੈਂਦਾ ਦੀ ਇਮਾਰਤ ਅੱਜ ਵੀ ਮੌਜੂਦ ਹੈ ਪਰ ਇੱਥੇ ਸਟੇਸ਼ਨ ਬੰਦ ਹੋ ਚੁੱਕਾ ਹੈ। ਅਲੀਪੁਰ ਸੈਂਦਾ ਤੋਂ ਅਗਲਾ ਸਟੇਸ਼ਨ ਹੈ ਦੋਮਾਲਾ ਸਟੇਸ਼ਨ ਇਸ ਸਟੇਸ਼ਨ ਤੋਂ ਵੀ ਬਹੁਤ ਹਿੰਦੂ ਤੇ ਸਿੱਖ ਆਏ ਸਨ। ਇਹ ਛੋਟਾ ਸਟੇਸ਼ਨ ਹੈ ਲੋਕਲ ਰੇਲਗੱਡੀ ਇੱਥੇ ਰੁਕਦੀਆਂ ਹਨ। ਇਸ ਸਟੇਸ਼ਨ ਦਾ ਕੁੱਝ ਨਵੀਨੀਕਰਨ ਹੋਇਆ ਹੈ। ਇਸ ਤੋਂ ਅਗਲਾ ਸਟੇਸ਼ਨ ਹੈ ਨਾਰੋਵਾਲ। ਨਾਰੋਵਾਲ ਇੱਕ ਵੱਡਾ ਸਟੇਸ਼ਨ ਹੈ ਜਿੱਥੋਂ ਵੱਡੇ ਕਾਫਲੇ ਹਿਜਰਤ ਕਰਕੇ ਹਿੰਦੋਸਤਾਨ ਆਏ ਅਤੇ ਹਿੰਦੋਸਤਾਨ ਤੋਂ ਲੋਕ ਨਾਰੋਵਾਲ ਗਏ। ਨਾਰੋਵਾਲ ਦਾ ਸਟੇਸ਼ਨ ਹੁਣ ਨਵਾਂ ਬਣ ਗਿਆ ਹੈ। ਵੈਸੇ ਵੀ ਨਾਰੋਵਾਲ ਹੁਣ ਜਿਲ੍ਹਾ ਬਣ ਚੁੱਕਾ ਹੈ। ਪਸਰੂਰ ਤੋਂ ਆਉਣ ਵਾਲੀ ਰੇਲਵੇ ਲਾਈਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ