ਮਿਨੀ ਕਹਾਣੀ
ਮਾਂ ਦਾ ਦੁੱਧ
” ਕੀ ਗੱਲ ,ਅੱਜ ਫੇਰ ਮੁੰਡਾ ਬੀਮਾਰ ਹੋ ਗਿਆ ?” ਸਰਬਜੀਤ ਨੇ ਆਪਣੇ ਗੁਆਂਢੀ ਨਵਜੋਤ ਤੇ ਉਸਦੀ ਪਤਨੀ ਨੂੰ ਆਪਣੇ ਤਿੰਨ ਕੁ ਮਹੀਨੇ ਦੇ ਬੱਚੇ ਨਾਲ ਕਾਰ ‘ਚੋਂ ਉਤਰਦਿਆਂ ਦੇਖ ਪੁੱਛਿਆ।
“ਆਹੋ ਰਾਤ ਦਾ ਢਿੱਲਾ ਏ । ਫਿਰ ਟੱਟੀਆਂ ਲੱਗ ਗਈਆਂ।” “ਓਏ ਹੋਏ ! ਪਰ ਯਾਰ ਇਹ ਦੂਜੇ ਈ ਦਿਨ ਬੀਮਾਰ ਹੋਇਆ ਰਹਿੰਦਾ । ਗੱਲ ਕੀ ਐ ? ਡਾਕਟਰ ਕੀ ਕਹਿੰਦੇ ਨੇ?” ਸਰਬਜੀਤ ਨੇ ਚਿੰਤਤ ਹੁੰਦੇ ਪੁੱਛਿਆ ।
“ਯਾਰ ਕਈ ਦੁੱਧ ਬਦਲ ਕੇ ਦੇਖ ਚੁੱਕੇ ਆ। ਇਹਨੂੰ ਬਸ ਦੁੱਧ ਨ੍ਹੀਂ ਪਚਦਾ। ਤਾਂ ਕਰਕੇ ਪੇਟ ਖ਼ਰਾਬ ਹੋਣ ਕਾਰਨ ਢਿੱਲਾ ਹੋ ਜਾਂਦਾ ਏ ।”
” ਕਿਉਂ ਕੀ ਗੱਲ? ਭਾਬੀ ਆਪਣਾ ਦੁੱਧ ਨ੍ਹੀਂ ਪਿਆਉਂਦੀ ਮੁੰਡੇ ਨੂੰ ?” ਸਰਬਜੀਤ ਹੈਰਾਨ ਹੋਇਆ ਬੋਲਿਆ।
“ਨਈਂ ਕਿੱਥੇ ” ਕਹਿੰਦਿਆਂ ਨਵਜੋਤ ਨੇ ਗੁੱਸੇ ‘ਚ ਆਪਣੀ ਪਤਨੀ ਵੱਲ ਦੇਖਿਆ ਤਾਂ ਉਹ ਜਲਦੀ ਨਾਲ ਬੱਚੇ ਨੂੰ ਲੈ ਕੇ ਘਰ ਅੰਦਰ ਵੜ ਗਈ ।
“ਚੱਲ ਤੂੰ ਦੱਸ ਤੇਰੇ ਮੁੰਡੇ ਦਾ ਕੀ ਹਾਲ ਐ ? ਆਪਣੇ ਦੋਵਾਂ ਦੇ ਜੁਆਕ ਇਕੱਠੇ ਹੀ ਤਾਂ ਹੋਏ।”
“ਰੱਬ ਦੀ ਮਿਹਰ ਨਾਲ ਮੇਰਾ ਸ਼ੇਰ ਪੁੱਤ ਦਾ ਤਕੜਾ ਹੈ। ਰੱਬ ਸੁੱਖ ਰੱਖੇ ਜਦ ਦਾ ਇਹਦਾ ਜਨਮ ਹੋਇਆ , ਉਸ ਤੋਂ ਬਾਅਦ ਅਸੀਂ ਇੱਕ ਵਾਰ ਵੀ ਹਸਪਤਾਲ ਦਾ ਮੂੰਹ ਨਹੀਂ ਦੇਖਿਆ । ਪਰ ਨਾਲ ਦੀ ਮੁੰਡੇ ਨੂੰ ਸਿਰਫ ਆਪਣਾ ਦੁੱਧ ਹੀ ਪਿਆਉਂਦੀ ਹੈ। ਉਹ ਵੀ ਪੂਰੀ ਤਰ੍ਹਾਂ ਸਿਹਤਮੰਦ ਅਤੇ ਜੁਆਕ ਵੀ।”
“ਪਰ ਤੂੰ ਮੈਨੂੰ ਦੱਸਿਆ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ