ਕਹਾਣੀ ( ਵੇ ਮੈਂ ਹੋਜੂ ਸਾਧਨੀ)
” ਬੇਟੇ ਤੇਰੇ ਮੰਮੀ ਕਿੱਥੇ ਨੇ ?”
” ਡੈਡੀ ਜੀ ਬਾਬਾ ਜੀ ਦੇ ਡੇਰੇ ਗਏ ਨੇ ਉਹ ਗੁਆਂਢਣ ਚਾਚੀ ਨਾਲ ”
” ਹੈਂਅ , ਉਹਨੂੰ ਡੇਰੇ ਜਾਣ ਦਾ ਕੀ ਕਮਲ ਛੁੱਟਿਆ”
” ਹਾਹਾਹਾ , ਡੈਡੀ ਜੀ ਮੰਮੀ ਜਾਣਾ ਨਹੀਂ ਸੀ ਚਾਹੁੰਦੇ, ਚਾਚੀ ਜੀ ਕਿੰਨੇ ਦਿਨਾਂ ਦੇ ਮਗਰ ਪੈ ਸੀ । ਆਖਰ ਮੰਮੀ ਚਲੇ ਗਏ ”
” ਤੇਰੀ ਚਾਚੀ ਦੀ ਸਾਰੀ ਉਮਰ ਲੰਘਗੀ ਬਾਬਿਆਂ ਦੇ ਡੇਰਿਆਂ ਉੱਪਰ , ਨਾ ਘਰ ਦੇ ਹਾਲਾਤ ਸੁਧਰੇ , ਨਾ ਤੁਹਾਡੇ ਚਾਚੇ ਦੀ ਸ਼ਰਾਬ ਬੰਦ ਹੋਈ , ਨਾ ਪੁੱਤ ਦਾ ਚਿੱਟਾ ”
” ਪਤਾ ਨਹੀਂ ਡੈਡੀ ਜੀ ਬਾਬੇ ਕੀ ਘੋਲ ਕੇ ਦਿਮਾਗ ‘ ਚ ਪਾਉਂਦੇ ਆ , ਸਮਝ ਨਹੀਂ ਆਉਂਦੀ ਦੁਨੀਆਂ ਮਗਰ ਕਿਵੇਂ ਲੱਗ ਜਾਂਦੀ ”
” ਬੇਟੇ ਚਾਰੇ ਪਾਸੇ ਤਾਂ ਅੰਧ ਵਿਸ਼ਵਾਸ ਫੈਲਾ ਰੱਖਿਆ ਪਖੰਡੀਆਂ ਨੇ , ਜੋ ਇਹਨਾਂ ‘ ਤੇ ਭਰੋਸਾ ਕਰ ਗਿਆ ਬਸ ਸਮਝੋ ਲੁੱਟਿਆ ਗਿਆ ”
… …. …..
” ਕੌਣ ਲੁੱਟਿਆ ਗਿਆ ?”
” ਓ ਆਜਾ ਆਜਾ ਲੰਘਿਆ , ਬੈਠ ਦੱਸਦੇ ਆ ਕੌਣ ਲੁੱਟਿਆ ਗਿਆ ਤੇ ਕੌਣ ਲੁੱਟਿਆ ਜਾਣ ਵਾਲਾ ਏ , ਰਾਵੀ ਬੇਟੇ ਮੰਮੀ ਨੂੰ ਪਾਣੀ ਫੜਾਓ ਕਿਵੇਂ ਸਾਹ ਚੜ੍ਹਾਇਆ ”
” ਸੱਚੀ ਰਾਵੀ ਬਹੁਤ ਸਾਹ ਚੜ੍ਹ ਗਿਆ ਮੇਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ