ਅੱਜ ਸੁਖਜੀਤ ਦੇ ਭਰਾ ਲਈ ਕੁੜੀ ਵੇਖਣ ਜਾਣੀ ਸੀ । ਸੁਖਜੀਤ ਦਾ ਭਰਾ ਉਸਤੋਂ ਦਸ ਸਾਲ ਛੋਟਾ ਸੀ । ਅਰਦਾਸਾਂ ਕਰ ਕਰ ਲਿਆ ਵੀਰ ਸੁੱਖਾਂ ਸੁੱਖ ਸੁੱਖ ਵੱਡਾ ਕੀਤਾ ਸੀ ਤੇ ਅੱਜ ਉਸ ਲਈ ਕੁੜੀ ਵੇਖਣ ਜਾਣਾ ਸੀ । ਸੁਖਜੀਤ ਲਈ ਤਾਂ ਭਾਗਾਂ ਭਰਿਆ ਦਿਨ ਸੀ ਅੱਜ । ਉਸਨੇ ਇੱਕ ਦਿਨ ਪਹਿਲਾਂ ਸੱਸ ਨੂੰ ਕਿਹਾ, ” ਮੰਮੀ ਜੀ ਅਸੀਂ ਅੱਜ ਹੀ ਚਲੇ ਜਾਨੇ ਆ ਸ਼ਾਮ ਜੇ ਨੂੰ, ਕੱਲ੍ਹ ਨੂੰ ਲੇਟ ਨਾ ਹੋਜੀਏ ।”
” ਨਹੀਂ ਹੁੰਦੇ ਲੇਟ , ਸੰਦੇਹਾਂ ਉੱਠ ਖੜੀ ਇੱਕ ਦਿਨ ”
ਉਹ ਚੁੱਪ ਕਰਕੇ ਕੱਲ੍ਹ ਦੀ ਉਡੀਕ ਕਰਨ ਲੱਗੀ ਤੇ ਅੱਜ ਉਹ ਦਿਨ ਆ ਗਿਆ ਸੀ । ਸਵੇਰੇ ਜਲਦੀ ਉੱਠੀ ਵੀ ਛੇਤੀ ਛੇਤੀ ਕੰਮ ਨਬੇੜ ਕੇ ਜਾਵਾਂਗੇ । ਉਸਦੀ ਸੱਸ ਜਦੋਂ ਉੱਠੀ ਤਾਂ ਸੁਖਜੀਤ ਨੇ ਕਾਫੀ ਕੰਮ ਨਬੇੜ ਲਿਆ ਸੀ । ਜਦੋਂ ਉਹ ਸਬਜ਼ੀ ਨੂੰ ਤੜਕਾ ਲਾਉਣ ਲੱਗੀ ਤਾਂ ਉਸਦੀ ਸੱਸ ਬੋਲੀ, ” ਅਜੇ ਕਿਹੜਾ ਕਿਸੇ ਨੇ ਖਾਣੀ ਏ, ਅਜੇ ਤੜਕਾ ਨਾ ਲਾ। ਪਹਿਲਾਂ ਮੇਰੇ ਸਿਰ ਨੂੰ ਤੇਲ ਲਾ ਦੇ ।”
ਸੁਖਜੀਤ ਨੇ ਤੇਲ ਲਾਇਆ ਤੇ ਰਸੋਈ ਵਿੱਚ ਆਈ , ਜਦੋਂ ਨੂੰ ਪਤੀ ਨੇ ਆਵਾਜ਼ ਲਗਾਈ, “ਓ ਸੁਖਜੀਤ ਮੈਂ ਕਿਹੜੇ ਕੱਪੜੇ ਪਾ ਕੇ ਜਾਣਾ ।”
“ਐਥੇ ਈ ਪੈ ਆ ਪਰੈਸ ਟੇਬਲ ਤੇ”
“ਯਰ ਆ ਨੀ ਮੈਂ ਪਾਉਣੇ , ਹੋਰ ਦੇ ਕੋਈ”
“ਮੇਰੇ ਸੂਟ ਨਾਲ ਮੈਚਿੰਗ ਹੁੰਦੀ ਆ ਇਸਦੀ”
“ਯਰ ਤੂੰ ਵੀ ਹੋਰ ਪਾ ਜਾਈਂ”
“ਹੁਣ ਦੁਬਾਰਾ ਹੋਰ ਪਰੈਸ ਕਰਨੇ ਪੈਣਗੇ”
“ਯਰ ਤੂੰ ਕੀ ਚਰਖਾ ਕੱਤਣਾ , ਵਿਹਲੀ ਆ ਕਰਲੀਂ ਪਰੈਸ, ਹੋਰ ਕੱਪੜੇ ਦੇ ਮੈਂਨੂੰ ਤਾਂ । ਆਪਣੀ ਮੈਚਿੰਗ ਬਾਰੇ ਤੂੰ ਬਾਦ ਚ ਸੋਚੀ”
ਸੁਖਜੀਤ ਨੇ ਹੋਰ ਕੱਪੜੇ ਦਿੱਤੇ ਤੇ ਰਸੋਈ ਚ ਆ ਕੇ ਤੜਕਾ ਲਾਇਆ । ਆਟਾ ਗੁੰਨ ਕੇ ਰੋਟੀ ਲੱਗੀ ਹੀ ਸੀ ਤਾਂ ਬੇਟਾ ਰੋਣ ਲੱਗ ਗਿਆ, ” ਮੈਂ ਨੀ ਜਾਣਾ ਸਕੂਲ, ਆਪ ਤਾਂ ਚੱਲੇ ਆ, ਮੈਂ ਵੀ ਦੇਖਣੀ ਆ ਮਾਮੀ”
ਉਸਦੀ ਦਾਦੀ ਭੜਕ ਪਈ, “ਤੂੰ ਸਕੂਲ ਜਾ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ