ਘਰਵਾਲਾ ਪਹਿਲੋਂ ਚੱਲ ਵੱਸਿਆ ਸੀ..ਕੱਲਾ ਕੱਲਾ ਪੁੱਤਰ ਵੀ..ਨੂੰਹ ਸਭ ਕੁਝ ਛੱਡ ਕਿਸੇ ਵੱਲ ਬੈਠ ਗਈ..ਫੇਰ ਉਸ ਬੀਜੀ ਹੁਰਾਂ ਕੱਲੀ ਕੱਲੀ ਪੋਤਰੀ ਖੁਦ ਹੀ ਪੜਾਈ ਤੇ ਵਿਆਹੀ ਵੀ ਕੱਲਿਆਂ ਹੀ!
ਅੱਜ ਕੱਲ ਸਾਰਾ ਦਿਨ ਦਫਤਰ ਦੀ ਲਿਫਟ ਕੋਲ ਬੇਂਚ ਤੇ ਬੈਠੀ ਰਹਿੰਦੀ..ਘਰਵਾਲਾ ਕਿਸੇ ਵੇਲੇ ਠੇਕੇ ਤੇ ਚੌਂਕੀਦਾਰ ਜੂ ਸੀ ਇਥੇ..!
ਕੋਈ ਨਿੱਕਾ ਮੋਟਾ ਕੰਮ ਆਖ ਦਿੰਦਾ ਤੇ ਕਰ ਦਿਆ ਕਰਦੀ..ਦਿਨ ਢਲੇ ਕੋਈ ਪੰਜ ਫੜਾ ਜਾਂਦਾ ਤੇ ਕੋਈ ਦਸ..ਅੱਗਿਓਂ ਅਸੀਸਾਂ ਦਿੰਦੀ..ਫੇਰ ਮਿਲੇ ਪੈਸੇ ਮੱਥੇ ਨੂੰ ਲਾ ਦੁਪੱਟੇ ਦੀ ਨੁੱਕਰ ਨਾਲ ਬੰਨ ਘਰ ਨੂੰ ਤੁਰ ਪਿਆ ਕਰਦੀ!
ਮੁਹਾਂਦਰੇ ਤੋਂ ਨਿਰੀ ਪੂਰੀ ਮੇਰੀ ਬਹੁਤ ਪਹਿਲੋਂ ਤੁਰ ਗਈ ਬੀਜੀ ਹੀ ਲੱਗਿਆ ਕਰਦੀ!
ਮੈਂ ਅਕਸਰ ਹੀ ਗੱਲੀ ਲੱਗ ਜਾਇਆ ਕਰਦੀ..ਹਾਲ ਪੁੱਛਦੀ..ਪੋਤਰੀ ਦਾ ਕਦੇ ਸਿਹਤ ਦਾ..ਅੱਗਿਓਂ ਕਿੰਨੀਆਂ ਸਾਰੀਆਂ ਦਵਾਈਆਂ ਵਿਖਾ ਦਿਆ ਕਰਦੀ..ਭਲਾ ਦੱਸ ਖਾ ਕਿਹੜੀ ਜਿਆਦਾ ਅਸਰਦਾਰ..?
ਅੱਗਿਓਂ ਆਖਦੀ ਮੈਂ ਭਲਾ ਕਿਹੜੀ ਡਾਕਟਰ ਹਾਂ..!
ਕਦੀ ਗੱਲਾਂ ਕਰਦੀ ਦਾ ਰੋਣ ਨਿੱਕਲ ਜਾਂਦਾ ਤੇ ਕਦੇ ਆਪ ਮੁਹਾਰੇ ਹੀ ਹੱਸਣ ਲੱਗ ਜਾਇਆ ਕਰਦੀ..ਬੁਢਾਪੇ ਦੇ ਵਲਵਲੇ..ਸੋਚਦੀ ਕਦੀ ਮੇਰੇ ਤੇ ਵੀ ਭਾਰੂ ਹੋਣੇ..!
ਫੇਰ ਮਨ ਹੌਲਾ ਕਰ ਆਖਦੀ ਧੀਏ ਜਾ ਤੈਨੂੰ ਕੁਵੇਲਾ ਨਾ ਹੋ ਜਾਵੇ..ਇਸ ਬੁਢੜੀ ਦੀਆਂ ਗੱਲਾਂ ਤੇ ਕਦੀ ਨਹੀਂ ਮੁੱਕਣੀਆਂ..ਤੁਰਨ ਲੱਗਿਆ ਫੇਰ ਮੈਂ ਵੀ ਧੱਕੇ ਨਾਲ ਪੰਜ ਦਸ ਫੜਾ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ