ਬੱਸ ਦਾ ਇੰਤਜ਼ਾਰ ਕਰਨ ਦਾ ਵੀ ਆਪਣਾ ਹੀ ਸੁਆਦ ਹੁੰਦਾ ਹੈ ।
ਬੱਸ ਸਟੈਂਡ ਜੇ ਵੱਡਾ ਹੋਵੇ ਤਾਂ ਕਿਸੇ ਨੂੰ ਵੀ ਤੁਹਾਡੇ ਬੈਠੇ ਦਾ ਜ਼ਿਆਦਾ ਫ਼ਰਕ ਨਹੀਂ ਪੈਂਦਾ । ਕਿਉਂਕਿ , ਹਰ ਕੋਈ ਆਪਣੀ ਬੱਸ ਫੜਨ ਲਈ ਪਲੇਟਫਾਰਮ ਵੱਲ ਭੱਜ ਨੱਠ ਕਰ ਰਿਹਾ ਹੁੰਦਾ ਹੈ । ਕੰਡਕਟਰਾਂ ਦੀਆਂ ਆਵਾਜ਼ਾਂ ਦਾ ਸ਼ੋਰ ਜਾਂ ਫਿਰ ਕੋਈ ਬੱਚਾ ਜਾਂ ਬਜ਼ੁਰਗ ਮੰਗਣ ਵਾਲਾ ਤੁਹਾਡੇ ਅੱਗੇ ਚੁੱਪ ਕਰਕੇ ਆ ਹੱਥ ਖੜ੍ਹਾ ਕਰਕੇ ਖਲੋ ਜਾਂਦਾ ਹੈ । ਜਾਂ ਜ਼ਿਆਦਾ ਸਵਾਰੀਆਂ ਦੀਆਂ ਦੂਰ ਦੁਰਾਡੇ ਤੋਂ ਆਈਆਂ ਹੁੰਦੀਆਂ । ਦੂਰ ਦੁਰਾਡੇ ਹੀ ਵਾਪਸ ਜਾਣਾ ਹੁੰਦਾ ਹੈ ।ਉਹ ਬੱਸ ਸਟੈਂਡ ਅੰਦਰ ਬਣੇ ਛੋਟੇ ਛੋਟੇ ਢਾਬੇ , ਚਾਹ ਦੀਆਂ ਦੁਕਾਨਾਂ ਵਿੱਚ ਤੁਹਾਨੂੰ ਖਾਂਦੇ ਪੀਂਦੇ ਨਜ਼ਰੀਂ ਆ ਜਾਣਗੇ । ਜਾਂ ਕੁਛ ਨਾ ਕੁਛ ਸਾਮਾਨ ਵੇਚਣ ਵਾਲੇ ਤੁਹਾਡੀ ਬਿਰਤੀ ਨੂੰ ਭੰਗ ਕਰ ਜਾਣਗੇ । ਵੈਸੇ ਤਾਂ , ਇਹ ਸਾਮਾਨ ਵੇਚਣ ਵਾਲਿਆਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ! ਕਿ ਉਹ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਹੀ ,ਜਾ ਕੇ ਸਾਮਾਨ ਵੇਚਣਾ ਜ਼ਿਆਦਾ ਪਸੰਦ ਕਰਦੇ ਹਨ ।
ਜੇਕਰ ਆਪਾਂ ਕਿਸੇ ਕਸਬੇ ਜਾਂ ਕਿਸੇ ਪਿੰਡ ਦੇ ਬੱਸ ਅੱਡੇ ਤੇ ਖੜ੍ਹ ਕੇ ਬੱਸ ਦਾ ਇੰਤਜ਼ਾਰ ਕਰੀਏ ਤਾਂ , ਉਹਦਾ ਲੁਤਫ਼ ਵੀ ਬੜਾ ਹੀ ਪਿਆਰਾ ਹੁੰਦਾ ਹੈ । ਇਕ ਤਾਂ ਉੱਥੋਂ ਦੇ ਲੋਕ ਓਪਰੇ ਬੰਦੇ ਨੂੰ ਝੱਟ ਪਛਾਣ ਲੈਂਦੇ ਹਨ । ਫਿਰ ਤਫ਼ਤੀਸ਼ ਵੀ ਬੜੇ ਪਿਆਰ ਨਾਲ ਸ਼ੁਰੂ ਕਰਦੇ ਹਨ ।
ਇਹ ਮੇਰਾ ਜ਼ਾਤੀ ਤਜਰਬਾ ਹੈ । ਵੈਸੇ ਤਾਂ ਕਈ ਘਟਨਾਵਾਂ ਨੇ , ਸਫਰ ਦੌਰਾਨ ਜੁਡ਼ੀਆਂ ਹੋਈਆਂ । ਜਿਵੇਂ ਕਿ ,ਇੱਕ ਵਾਰ ਮੈਂ ਆਨੰਦਪੁਰ ਸਾਹਿਬ ਤੋਂ ਗਡ਼੍ਹਸ਼ੰਕਰ ਵਾਲੀ ਰੋਡ ਦੇ ਉੱਤੇ ਇਕ ਸਡ਼ੋਆ ਪਿੰਡ ਦੇ ਅੱਡੇ ਤੇ ਖੜ੍ਹਾ ਸਾਂ । ਪੰਜ ਕੁ ਮਿੰਟ ਮੈਨੂੰ ਖੜ੍ਹੇ ਨੂੰ ਹੋ ਗਏ ਸਨ । ਇੰਨੀ ਦੇਰ ਨੂੰ ਇਕ ਅੱਧਖੜ੍ਹ ਜਿਹੀ ਉਮਰ ਦਾ ਵੀਰ ਮੇਰੇ ਕੋਲ ਆਣ ਖੜ੍ਹਾ ਹੋਇਆ । ਉਸ ਨੇ ਮੈਨੂੰ ਸਰਸਰੀ ਸਤਿ ਸ੍ਰੀ ਅਕਾਲ ਬੁਲਾ ਕੇ ,ਉਹੀਓ ਤਫਤੀਸ਼ ਸ਼ੁਰੂ ਕਰ ਦਿੱਤੀ । ਜਿਸ ਵਿੱਚੋਂ ਮੈਂ ਕਈ ਵਾਰ ਪਹਿਲਾਂ ਵੀ ਨਿਕਲਿਆ ਹੋਇਆ ਹਾਂ । ” ਹਾਂ ਜੀ ਬਾਈ ਜੀ ਕਿੱਧਰ ਜਾਣਾ” ? ਵੀਰ ,”ਮੈਂ ਫਗਵਾੜੇ ਜਾਣਾ ਸੀ ” ਕੋਈ ਗੜ੍ਹਸ਼ੰਕਰ ਤੱਕ ਦਾ ਹੀ ਸਾਧਨ ਮਿਲ ਜਾਵੇ । “ਆਉਣ ਵਾਲੀ ਐ ਪ੍ਰਿੰਸ ਬੱਸ ਜੇ ਪ੍ਰਿੰਸ ਨਾ ਆਈ ਇਸਦੇ ਮਗਰੋਂ ਸਤਲੁਜ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ