ਅੱਜ ਭਾਨੇ ਦੇ ਫੁੱਲ ਚੁਗਣ ਮਗਰੋਂ ਉਸਦੇ ਦੋਵੇਂ ਪੁੱਤਰਾਂ ਨੇ ਭੋਗ ਤੇ ਰੋਟੀ ਪਾਣੀ ਸੰਬੰਧੀ ਤੇ ਗੁਰਦੁਆਰੇ ਨੂੰ ਦਾਨ ਦੇਣ ਸੰਬੰਧੀ ਯੋਜਨਾ ਬਣਾਉਣੀ ਸ਼ੁਰੂ ਕੀਤੀ। ਵੱਡਾ ਜੋ ਕਿ ਸ਼ਹਿਰ ਸਰਕਾਰੀ ਨੌਕਰੀ ਕਰਦਾ ਸੀ ਤੇ ਉਥੇ ਹੀ ਰਹਿੰਦਾ ਸੀ ਤੇ ਛੋਟਾ ਪਿੰਡ ਹੀ ਖੇਤੀਬਾੜੀ ਕਰਦਾ ਸੀ। ਭਾਨੇ ਨੂੰ ਬੁਢਾਪੇ ਵਿੱਚ ਬਹੁਤਾ ਕੋਈ ਮਾਣ ਸਤਿਕਾਰ ਨਹੀ ਮਿਲਿਆ ਸੀ ਤੇ ਬਸ ਦੁੱਖ ਦਾ ਮਾਰਿਆ ਦਿਨ ਕੱਟੀਆਂ ਹੀ ਕਰ ਰਿਹਾ ਸੀ। ਦੋਵੇਂ ਪੁੱਤ ਉਸਨੂੰ ਆਪਣੇ ਨਾਲ ਰੱਖ ਕੇ ਰਾਜੀ ਨਹੀ ਸੀ ਕਿਉਂਕਿ ਉਸਨੇ ਪਹਿਲਾਂ ਹੀ ਆਪਣੀ ਜਮੀਨ ਪੁੱਤਾਂ ਦੇ ਨਾਂ ਲੁਆ ਦਿੱਤੀ ਸੀ। ਪੁੱਤਰਾਂ ਨਹੁੰਆਂ ਦੇ ਭੈੜੇ ਰਵੱਈਏ ਕਰਕੇ ਹੀ ਪਹਿਲਾਂ ਉਸਦੀ ਪਤਨੀ ਚੱਲ ਵਸੀ ਸੀਂ। ਭਾਨਾ ਜਿਆਦਾਤਰਾ ਆਪਣੇ ਦੋਸਤ ਮੇਹਰ ਸਿੰਘ ਕੋਲ ਹੀ ਰਹਿੰਦਾ ਸੀ ਤੇ ਕਦੇ ਕਦਾਈ ਰਿਸਤੇਦਾਰੀਆਂ ਵਿੱਚ ਵੀ ਚਲਾ ਜਾਂਦਾ ਸੀ। ਭਾਨੇ ਨੇ ਮੇਹਰ ਸਿੰਘ ਨੂੰ ਪੁੱਤਰਾਂ ਨੂੰ ਸਮਝਾਉਣ ਲਈ ਕਈ ਵਾਰ ਭੇਜਿਆ ਸੀ ਪਰ ਉਹ ਤੀਵੀਆਂ ਦੇ ਆਖੇ ਲੱਗ ਕੇ ਉਸਦੀ ਇਕ ਵੀ ਨਹੀਂ ਸੁਣਦੇ ਸਨ। ਆਪਣੇ ਪੁੱਤਰਾਂ ਤੇ ਨਹੁੰਆਂ ਦੀ ਬੇਰੁਖੀ ਕਾਰਨ ਉਸਨੇ ਇਸੇ ਦੁੱਖ ਵਿੱਚ ਪ੍ਰਾਣ ਤਿਆਗ ਦਿੱਤੇ ਸਨ। ਹੁਣ ਭੋਗ ਤੇ ਵੱਡੇ ਦਾ ਖਿਆਲ ਸੀ ਕਿ ਗੁਲਾਬ ਜਾਮਣਾ ਤੇ ਪਨੀਰ ਪਕੌੜੇ ਖੁਆਏ ਜਾਣ ਤੇ ਛੋਟੇ ਦਾ ਖਿਆਲ ਸੀ ਕਿ ਦੇਸੀ ਘਿਓ ਦੀਆਂ ਜਲੇਬੀਆਂ ਤੇ ਪਕੌੜੇ ਖੁਆਏ ਜਾਣ। ਗੁਰਦੁਆਰੇ ਨੂੰ ਦਾਨ ਦੇਣ ਸੰਬੰਧੀ ਵੀ ਦੋਹਾਂ ਦੀ ਸਹਿਮਤੀ ਨਹੀਂ ਬਣ ਰਹੀ ਸੀ। ਵੱਡਾ ਕਹਿੰਦਾ ਇੱਕ ਲੱਖ ਰੁਪਿਆ ਦੇਣਾ ਹੈ ਤੇ ਛੋਟਾ ਕਹਿੰਦਾ ਪੰਜਾਹ ਹਜਾਰ ਦੇਣਾ ਹੈ। ਉਹਨਾਂ ਨੇ ਇਸ ਸੰਬੰਧ ਵਿੱਚ ਆਪਣੇ ਪਿਤਾ ਦੇ ਦੋਸਤ ਮੇਹਰ ਸਿੰਘ ਤੋਂ ਸਲਾਹ ਲੈਣੀ ਵਾਜਿਬ ਸਮਝੀ ਕਿਉਂਕਿ ਉਹ ਉਸਦਾ ਪੱਕਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ