8 ਸਤੰਬਰ ਗੁਰਗੱਦੀ ਦਿਹਾੜਾ (1574ਈ:)
ਧੰਨ ਗੁਰੂ ਰਾਮਦਾਸ ਜੀ ਮਹਾਰਾਜ
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਦ ਗੁਰੂ ਗੱਦੀ ਦੇ ਲਈ ਚਾਰ ਮੁਖ ਦਾਅਵੇਦਾਰ ਸੀ ਦੋ ਗੁਰੂ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੋ ਸਤਿਗੁਰਾਂ ਦੇ ਜਵਾਈ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਜਦੋਂ ਪਹਿਲੇ ਤੇ ਦੂਸਰੇ ਸਤਿਗੁਰਾਂ ਦੀ ਤਰ੍ਹਾਂ ਅੰਤਰਜਾਮੀ ਧੰਨ ਗੁਰੂ ਅਮਰਦਾਸ ਜੀ ਨੇ ਪਰਖ ਕੀਤੀ ਤਾਂ ਭਾਈ ਜੇਠਾ ਜੀ ਹੀ ਖਰੇ_ਉੱਤਰੇ ਪੁੱਤ ਤੇ ਪਇਲਾ ਪਰਖ ਲਏ ਸੀ ਦੋਵਾਂ ਜਵਾਈਅਾਂ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਪਰਖਣ ਦੀ ਵਿਧੀ ਸੂਰਜ ਪ੍ਰਕਾਸ਼ ਚ ਬੜੀ ਸੋਹਣੀ ਬਿਅਾਨੀਅਾ ਭਾਈ ਸੰਤੋਖ ਸਿੰਘ ਜੀ ਲਿਖਦੇ ਅਾ
ਇੱਕ ਦਿਨ ਸਤਿਗੁਰੂ ਜੀ ਨੇ ਦੋਵਾਂ ਨੂੰ ਕੋਲ ਬਲਾਇਆ ਤੇ ਭਾਈ ਰਾਮਾ ਜੀ ਨੂੰ ਕਿਅਾ ਹਾਡੇ ਬੈਠਣ ਲਈ ਸੋਣਾ ਜਿਅਾ ਥੜਾ ਬਣਾਓ ਅਾਪ ਬਉਲੀ ਨੇੜੇ ਜਾ ਲਕੀਰ ਖਿੱਚ ਕੇ ਸਮਝਾਇਆ ਦੂਜੇ ਪਾਸੇ ਜਾਕੇ ਭਾਈ ਜੇਠਾ ਜੀ ਕਿਅਾ ਏਥੇ ਤੂੰ ਥੜ੍ਹਾ ਬਣਾ ਲਕੀਰ ਵਾਹਕੇ ਸਭ ਸਮਝਾਇਆ ਆਪ ਵਾਪਸ ਆ ਗਏ ਅਗਲੇ ਦਿਨ ਦੋਵਾਂ ਨੇ ਵੱਖ ਵੱਖ ਥਡ਼੍ਹੇ ਬਣਾਏ ਸ਼ਾਮ ਦੇ ਸਮੇਂ ਸਤਿਗੁਰੂ ਵੇਖਣ ਅਾਏ ਭਾਈ ਰਾਮੇ ਦਾ ਥੜਾ ਵੇਖ ਕਿਹਾ ਪੁੱਤ ਸਹੀ ਨਈਂ ਬਣਾਇਆ ਡਾਹ ਦੇ ਦਬਾਰਾ ਬਣਾਓ ਭਾਈ ਰਾਮੇ ਦੇ ਮਨ ਨੂੰ ਬੜੀ ਸੱਟ ਵੱਜੀ ਪਰ ਢਾਹ ਤਾ ਫੇਰ ਭਾਈ ਜੇਠਾ ਜੀ ਕੋਲ ਗਏ ਵੇਖ ਕੇ ਕਿਅਾ ਨਹੀ ਤੂੰ ਵੀ ਸਹੀ ਨੀ ਬਣਾਇਆ ਢਾਹ ਦੇ ਭਾਈ ਜੇਠੇ ਨੇ ਹੱਥ ਜੋੜ ਕੇ ਮੁਆਫੀ ਮੰਗੀ ਤੇ ਢਾਹ ਦਿੱਤਾ ਅਗਲੇ ਦਿਨ ਫਿਰ ਬਣਾਏ ਵੇਖੇ ਕਿਅਾ ਨਹੀ ਕੰਧਾਂ ਟੇਢੀਅਾਂ ਢਾਹ ਦਉ
ਤਬ ਸਤਿਗੁਰ ਨੇ ਦਈ ਢਹਾਇ।
ਕਰੀ ਕਾਰ ਪੁਨ ਭਲੇ ਬਤਾਇ।
ਇਸ ਪ੍ਰਕਾਰ ਕੀਜੈ ਸ਼ੁਭ ਥਰੀ।
ਸੁਰਤਿ ਸੰਭਾਰਹੁ ਉਰ ਮਤਿ ਧਰੀ। ( ਸੂਰਜ ਪ੍ਰਕਾਸ਼)
ਅੈਈ 3/4 ਦਿਨ ਨੰਘੇ ਹਾਰ ਕੇ ਭਾਈ ਰਾਮੇ ਨੇ ਕਹਿ ਈ ਦਿੱਤਾ ਮਹਾਰਾਜ ਏਤੋ ਵਧੀਆ ਮੈ ਨੀ ਬਣਾ ਸਕਦਾ ਜਿਵੇਂ ਤੁਸੀਂ ਕਹਿ ਕੇ ਜਾਂਦੇ ਹੋ ਲਕੀਰ ਖਿੱਚਦੇ ਹੋ ਮੈ ਓਦਾਂ ਈ ਬਣਾਉਦਾ ਪਰ ਤਾਡੀ ਉਮਰ ਵਡੇਰੀ ਹੋਗੀ ਚੇਤਾ ਭੁੱਲ ਜਾਂਦਾ ਮੇਰਾ ਕੋਈ ਕਸੂਰ ਨਹੀ ਫਿਰ ਜਦੋਂ ਭਾਈ ਜੇਠੇ ਕੋਲ ਗਏ ਨਪਸੰਦ ਕਹਿ ਕੇ ਢਉਣ ਦਾ ਹੁਕਮ ਕੀਤਾ ਤਾਂ ਪਹਿਲਾਂ ਵਾਂਗ ਅਜ ਵੀ ਗੱਲ ਪੱਲਾ ਪਾਕੇ ਮਾਫੀ ਮੰਗੀ ਪਾਤਸ਼ਾਹ ਮੈ ਵਾਰ ਵਾਰ ਭੁਲ ਜਾਂਨਾ ਮੇਰੀ ਮਤਿ ਥੋੜ੍ਹੀ ਅਾ ਤੁਸੀਂ ਬਖਸ਼ਹਾਰ ਹੋ ਮਿਹਰ ਕਰੋ ਖਤਾ ਬਖਸ਼ ਦਿਉ ਸੁਮਤਿ ਬਖਸ਼ੋ ਜੇਠਾ ਜੀ ਨੇ ਕਦੇ ਕੋਈ ਗਿਲਾ ਨਹੀਂ ਕੀਤਾ ਸਤਿਗੁਰੂ ਸੁਣ ਪ੍ਰਸੰਨ ਹੋਏ ਕਿਅਾ ਬਸ ਜੇਠਿਅਾ ਜਿਸ ਥੜੇ ਤੇ ਅਹੀ ਬੈਣਾ ਉ ਤਿਅਾਰ ਹੋ ਗਿਅਾ
ਅੈ ਪਰਖ ਹੋਈ ਸਮਾਂ ਵੇਖ ਧੰਨ ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਕੱਤਰ ਕੀਤਾ ਭਰੇ ਦਰਬਾਰ ਚ ਭਾਈ ਜੇਠੇ ਨੂੰ ਆਪਣੇ ਤਖ਼ਤ ਤੇ ਬਠਾਇਆ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ