ਮਿੰਨੀ ਕਹਾਣੀ
ਉਡੀਕ
ਬੱਸ ਤੇਜ਼ੀ ਨਾਲ ਸੜਕ ‘ਤੇ ਦੌੜ ਰਹੀ ਸੀ, ਪਰ ਅਰਚਨਾ ਨੂੰ ਲੱਗ ਰਿਹਾ ਸੀ ਬੱਸ ਹੌਲੀ ਤੇ ਹੋਰ ਹੌਲੀ ਹੋਈ ਜਾ ਰਹੀ ਹੈ। ਚਾਹੇ ਉਸ ਦਾ ਅੱਜ ਆਖਰੀ ਪੇਪਰ ਵੀ ਚੰਗਾ ਨਹੀਂ ਸੀ ਹੋਇਆ ਪਰ ਰਾਕੇਸ਼ ਨੂੰ ਨੀਅਤ ਥਾਂ ‘ਤੇ ਮਿਲਣ ਦੀ ਖੁਸ਼ੀ ‘ਚ ਉਹ ਬਾਵਰੀ ਹੋਈ ਪਈ ਸੀ ।
ਅੱਜ ਤੋਂ ਤਾਂ ਉਸ ਨੇ ਸਦਾ ਲਈ ਰਾਕੇਸ਼ ਦੀ ਹੋ ਜਾਣਾ ਸੀ। ਆਪਣਾ ਪਿਆਰ ਪ੍ਰਾਪਤ ਕਰਨ ਲਈ ਘਰ- ਬਾਰ ਜੋ ਛੱਡ ਆਈ ਸੀ ਉਹ ਕਿਉਂਕਿ ਉਸ ਦੇ ਘਰ ਦੇ ਸ਼ਾਇਦ ਉਨ੍ਹਾਂ ਨੂੰ ਕਦੇ ਮਿਲਣ ਨਾ ਦਿੰਦੇ ।
ਤਦੇ ਇੱਕ ਦਮ ਬੱਸ ਰੁਕ ਗਈ। ਪਤਾ ਲੱਗਾ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਹੈ ।ਅਰਚਨਾ ਨੇ ਖਿੜਕੀ ਤੋਂ ਬਾਹਰ ਝਾਤੀ ਮਾਰੀ । ਇੱਕ ਔਰਤ ਲਹੂ – ਲੁਹਾਣ ਹੋਈ ਪਈ ਸੀ ਤੇ ਆਪਣੇ ਮਰੇ ਮੁੰਡੇ ਦੀ ਲਾਸ਼ ਨਾਲ ਚੰਬੜੀ ਉੱਚੀ- ਉੱਚੀ ਰੋ ਰਹੀ ਸੀ। ਇਸ ਦ੍ਰਿਸ਼ ਨੇ ਅਰਚਨਾ ਦੇ ਦਿਮਾਗ ‘ਚ ਖਲਬਲੀ ਮਚਾ ਦਿੱਤੀ ।
ਉਹਦੇ ਦੋਵੇਂ ਵੱਡੇ ਵੀਰ ਵੀ ਤਾਂ ਇਵੇਂ ਹੀ ਇੱਕ ਦਿਨ ਇਕੱਠੇ ਇੱਕ ਸੜਕ ਹਾਦਸੇ ‘ਚ ਗੁਜ਼ਰ ਗਏ ਸੀ ।”ਹਾਏ ! ਕਿੰਨਾ ਦੁੱਖ ਸਹਾਰਿਆ ਸੀ ਅਸਾਂ
ਉਦੋਂ ।”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ