ਘੁਮਿਆਰੇ ਪਿੰਡ ਸਾਡੇ ਸਕੂਲ ਦੇ ਹੈਡ ਮਾਸਟਰ ਹੁੰਦੇ ਸੀ ਸ੍ਰੀ ਹਰਬੰਸ ਸਿੰਘ ਸੇਖੋਂ। ਬਹੁਤ ਹੀ ਮਿਹਨਤੀ ਅਧਿਆਪਕ ਸਨ। ਪੜ੍ਹਾਉਣ ਲਗਦੇ ਤਾਂ ਬਸ ਕਲਾਸ ਚ ਹੀ ਮਸਤ ਹੋ ਜਾਂਦੇ। ਤਿੰਨ ਤਿੰਨ ਚਾਰ ਚਾਰ ਪੀਰੀਅਡ ਇੱਕਠੇ ਹੀ ਪੜ੍ਹਾਉਂਦੇ। ਪਿਛਲੀ ਕਸਰ ਵੀ ਪੂਰੀ ਕਰ ਦਿੰਦੇ। ਅੰਗ੍ਰੇਜੀ ਤੇ ਟੈੰਸ, ਗਰਾਮਰ, ਟ੍ਰਾਂਸਲੇਸ਼ਨ ਬਹੁਤ ਯਾਦ ਕਰਵਾਉਂਦੇ। ਸਮਝਾਉਣ ਦੀ ਕੋਈ ਕਸਰ ਨਾ ਛੱਡਦੇ। ਬਹੁਤ ਖੂਬੀਆਂ ਸਨ ਉਹਨਾਂ ਵਿੱਚ। ਬਸ ਇੱਕ ਖੂਬ ਥੋੜੀ ਜਿਹੀ ਅਜੀਬ ਸੀ। ਓਹ ਕਿਸੇ ਅਧਿਆਪਕ ਨੂੰ ਮਾਸਟਰਜੀ ਨਹੀ ਸੀ ਆਖਣ ਦਿੰਦੇ। ‘ਸਰ’ ਆਖੋ। ਇੱਕਲਾ ਸਰ ਕਹਿਣਾ ਸਾਨੂੰ ਮੁਸ਼ਕਿਲ ਲਗਦਾ ਤੇ ਅਸੀਂ ਸਰਜੀ ਆਖਦੇ। ਬਾਕੀ ਮਾਸਟਰ ਜੀਆਂ ਨੂੰ। ਤੇ ਨਾਲ ਹੀ ਓਹ ਕਿਸੇ ਕੋਲੋ ਖੁਦ ਲਈ ਮਾਸਟਰ ਅਖਵਾਕੇ ਰਾਜੀ ਨਹੀ ਸਨ । ਅਖੇ ਮੈਨੂੰ ਹੱਡ ਮਾਸਟਰ ਆਖੋ। ਓਹ ਹੈਡ ਦੀ ਜਗ੍ਹਾ ਹੱਡ ਬੋਲਦੇ। ਹੱਡ ਮਾਹਟਰ ਸਾਹਿਬ ਆਖੋ ਮੈਨੂੰ।
“ਆਹ ਕੀ ਰਿਕਸ਼ਾ ਮਾਸਟਰ, ਰੇਹੜੀ ਮਾਸਟਰ, ਟੇਲਰ ਮਾਸਟਰ ਬੈਂਡ ਮਾਸਟਰ। ਤੇ ਸਕੂਲ ਮਾਸਟਰ। ਸਾਰੇ ਇੱਕੋ ਇਵੇਂ?” ਜੇ ਕੋਈ ਓਹਨਾ ਨੂੰ ਮਾਸਟਰ ਜੀ ਕਹਿ ਵੀ ਦਿੰਦਾ ਚਾਹੇ ਗਲਤੀ ਨਾਲ ਹੀ ਸਹੀ, ਫੇਰ ਸਮਝੋ ਅਗਲੇ ਦੀ ਸ਼ਾਮਤ ਆਗੀ।
ਇੱਕ ਦਿਨ ਮੇਰੀ ਇੱਕ ਮੁੰਡੇ ਨਾਲ ਲੜਾਈ ਹੋ ਗਈ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ