ਪੀੜ੍ਹੀ
ਇਕ ਘਰ ਵਿਚ ਚਾਰ ਔਰਤਾਂ ਅਤੇ ਇੱਕ ਮਰਦ ਰਹਿੰਦੇ ਸਨ। ਉਨ੍ਹਾਂ ਦਾ, ਗੁਰੂ ਘਰ ਤੇ ਅਟੁੱਟ ਵਿਸ਼ਵਾਸ ਸੀ। ਇਸ ਲਈ ਉਹ ਆਪਣੇ ਘਰ ਵਿਚ ਨਿੱਤਨੇਮ, ਪੰਜ ਬਾਣੀਆਂ ਦਾ ਪਾਠ ਕਰਦੀਆਂ, ਗੁਰੂ ਘਰ ਵੀ ਜਾਂਦੀਆਂ ਤੇ ਸੇਵਾ ਕਰਦੀਆਂ। ਨਿੱਤ ਦਿਨ ਇਹ ਅਰਦਾਸ ਕਰਦੀਆਂ, ਵਾਹਿਗੁਰੂ ਸਾਡੇ ਘਰ ਦੀ ਪੀੜ੍ਹੀਆਂ ਤੋਂ ਤੁਰੀ ਆ ਰਹੀ ਲੀਹ ਤੋੜ, ਤੇ ਸਾਡੇ ਘਰ ਵਿੱਚ ਖੁਸ਼ੀਆਂ ਪਰਤ ਆਉਣ।
ਉਨ੍ਹਾਂ ਦੇ ਘਰ ਦੀ ਲੀਹ ਪੈ ਚੁੱਕੀ ਸੀ ਕਿ, ਜਦੋਂ ਲੜਕੇ ਦਾ ਵਿਆਹ ਹੁੰਦਾ, ਉਸ ਘਰ ਬੱਚਾ ਹੋਣ ਤੋਂ ਪਹਿਲਾਂ, ਉਸ ਲੜਕੇ ਦੀ ਮੌਤ ਹੋ ਜਾਂਦੀ। ਇਹ ਲਗਾਤਾਰ ਕਈ ਪੀੜ੍ਹੀਆਂ ਤੋਂ ਚਲਦਾ ਆ ਰਿਹਾ ਸੀ।
ਹੁਣ ਜਿਹੜਾ ਘਰ ਵਿੱਚ ਮਰਦ ਸੀ, ਉਸ ਨੂੰ ਘਰ ਦੀਆਂ ਔਰਤਾਂ ਨੇ ਸਲਾਹ ਕਰਕੇ ਫੌਜ ਵਿੱਚ ਭਰਤੀ ਕਰਵਾ ਦਿੱਤਾ, ਤਾਂ ਕਿ ਪਹਿਲਾਂ ਦੀ ਤਰ੍ਹਾਂ ਸਾਨੂੰ ਰੁਲਨਾ ਨਾ ਪਵੇ, ਚਲੋ ਪੈਨਸ਼ਨ ਤਾਂ ਮਿਲਦੀ ਰਹੇਗੀ। ਉਹ ਛੁੱਟੀ ਕਟ ਕੇ ਗਿਆ, ਉਧਰ ਉਸ ਦੀ ਪਤਨੀ ਦੀ ਕੁੱਖ ਵਿਚ ਬੱਚਾ ਵੀ ਸੀ।
ਉਹ ਸਾਰੀਆਂ, ਮਾਂ, ਦਾਦੀ, ਪੜਦਾਦੀ ਅਤੇ ਪਤਨੀ ਬੜੀ ਚਿੰਤਾ ਵਿਚ ਸਨ ਕਿ ਰੱਬ ਖੈਰ ਕਰੇ, ਇਸ ਦਾ ਸਮਾਂ ਵੀ ਸਿਰ ਆਣ ਪਹੁੰਚਿਆ ਹੈ। ਖ਼ਬਰਾਂ ਵਿਚ ਪਤਾ ਲੱਗਾ ਕਿ ਬਾਡਰ ਤੇ ਲੜਾਈ ਲੱਗ ਚੁੱਕੀ ਹੈ, ਜਿਸ ਬਟਾਲੀਅਨ ਵਿਚ ਉਹ ਨੌਕਰੀ ਕਰਦਾ ਸੀ, ਉਹ ਵੀ ਉਥੇ ਪਹੁੰਚ ਚੁੱਕੀ ਹੈ।
ਵੱਡੀ ਮਾਤਾ ਰੱਬ ਦਾ ਨਾਮ ਲੈ ਕੇ, ਬਾਡਰ ਤੇ ਜਾ ਪਹੁੰਚੀ। ਉਸ ਨੇ ਆਪਣੇ ਪੜਪੋਤੇ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਤਿੰਨ ਦਿਨ ਪਹਿਲਾਂ ਦਾ ਸ਼ਹੀਦ ਹੋ ਚੁੱਕਾ ਹੈ, ਉਸ ਦੇ ਮੋਰਚੇ ਤੇ ਬੰਬ ਡਿੱਗਣ ਕਾਰਨ ਉਹ ਮੋਰਚਾ ਢਹਿ ਚੁੱਕਾ ਹੈ।
ਮਾਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ