ਫੋਟੋ ਤਕਰੀਬਨ ਪੈਂਤੀ ਸਾਲ ਪੂਰਾਣੀ ਏ..ਮਾਸੀ ਦੇ ਮੁੰਡੇ ਦੇ ਵਿਆਹ ਵੇਲੇ ਦੀ..ਕਾਦੀਆਂ ਹਰਚੋਵਾਲ ਤੋਂ ਅੱਗੇ ਨਵੀਂ ਕੀੜੀ ਅਤੇ ਪੂਰਾਣੀ ਕੀੜੀ ਪਿੰਡਾਂ ਦੇ ਵਿਚਕਾਰਲੇ ਇਲਾਕੇ ਵਿਚ ਬਣਿਆ ਫਾਰਮ ਹਾਊਸ ਸੀ..ਗਲ਼ ਪਾਈ ਬੁਸ਼ਰ੍ਟ ਅਮ੍ਰਿਤਸਰ ਲੰਡੇ ਬਜਾਰੋਂ ਲਈ ਸੀ..ਸ਼ਾਇਦ ਪੰਜ ਰੁਪਈਆਂ ਦੀ..ਹੇਠਾਂ ਪਾਈ ਪੇਂਟ ਵੀ ਬਾਪੂ ਹੁਰਾਂ ਦੀ ਹੀ ਛੋਟੀ ਕੀਤੀ ਸੀ..ਫਿਰੋਜੀ ਰੰਗ ਦੀ ਪੱਗ ਅਜੇ ਵੀ ਮੇਰਾ ਮਨਪਸੰਦ ਰੰਗ ਏ..!
ਪੰਗਤ ਵਿੱਚ ਬੈਠੀ ਸੰਗਤ ਲਾਗੇ ਦੇ ਡੇਰਿਆਂ ਤੋਂ ਸੀ..ਹਰ ਕੋਈ ਮੈਨੂੰ ਮੇਰੀ ਮਾਂ ਦੇ ਨਾਮ ਤੋਂ ਜਾਣਦਾ ਸੀ..ਸਣਟੱਬਰੇ ਰੋਟੀ ਵਰਜੀ ਸੀ..ਝੋਨੇ ਦੀ ਵਾਢੀ ਮਗਰੋਂ ਖੁੱਲੇ ਖੇਤਾਂ ਵਿੱਚ ਮੰਜੇ ਡੱਠੇ ਹੁੰਦੇ..ਦੇਰ ਰਾਤ ਤੀਕਰ ਗੱਲਾਂ ਚੱਲਦੀਆਂ ਰਹਿੰਦੀਆਂ..ਖੁੱਲੀ ਸ਼ਰਾਬ ਵਰਜਿਤ ਸੀ ਪਰ ਅੰਦਰੋਂ ਅੰਦਰ ਕਈ ਝੁੱਟੀ ਲਾ ਹੀ ਆਇਆ ਕਰਦੇ..ਬਾਬੇ ਤੂਫ਼ਾਨ ਸਿੰਘ ਦਾ ਇਲਾਕਾ ਅਤੇ ਬੋਲਬਾਲਾ..ਕਿਸੇ ਨੂੰ ਕੋਈ ਨਜਾਇਜ ਤੰਗ ਪ੍ਰੇਸ਼ਾਨ ਨਹੀਂ..ਇੱਕ ਰਾਤ ਉਹ ਵੀ ਪ੍ਰਛਾਦਾ ਸ਼ਕ ਕੇ ਗਏ ਸਨ..!
ਅਗਲੇ ਦਿਨ ਇੱਕ ਅੰਬੈਸਡਰ ਅਤੇ ਇੱਕ ਮਿੰਨੀ ਬੱਸ ਵਿੱਚ ਬਰਾਤ ਗਈ ਸੀ..ਐਨ ਬਾਡਰ ਤੇ..ਉਸ ਸਾਲ ਸਾਉਣ ਭਾਦਰੋਂ ਕਾਫੀ ਹੜ ਆਏ ਸਨ..ਦੱਸਦੇ ਭਾਖੜਾ ਦਾ ਪਾਣੀ ਪਹਿਲੋਂ ਜਾਣ ਬੁੱਝ ਕੇ ਇੱਕਠਾ ਕੀਤਾ ਗਿਆ ਫੇਰ ਅਚਾਨਕ ਬਿਨਾ ਕਿਸੇ ਚੇਤਾਵਨੀ ਦੇ ਛੱਡਿਆ..ਮਾਝੇ ਦੀ ਬੈਲਟ ਨੂੰ ਸਬਕ ਸਿਖਾਉਣ ਲਈ..ਬੜਾ ਨੁਕਸਾਨ ਹੋਇਆ..ਡੰਗਰ ਵੱਛਾ ਦਾਣੇ ਫਸਲ ਸਬ ਕੁਝ ਬਰਬਾਦ..!
ਜੰਝ ਹਰਚੋਵਾਲ ਥਾਣੀਂ ਗੁਰਦਾਸਪੁਰ ਤੇ ਫੇਰ ਓਥੋਂ ਬਾਡਰ ਤੇ ਵੱਸੇ ਪਿੰਡ ਸ਼ਹੂਰ ਵਿੱਚ..ਰਾਹ ਵਿੱਚ ਅਜੇ ਵੀ ਪੰਦਰਾਂ ਪੰਦਰਾਂ ਫੁੱਟ ਪਾਣੀ ਦੇ ਨਿਸ਼ਾਨ..ਸਾਮਣੇ ਪਾਕਿਸਤਾਨ ਦਿਸਦਾ ਸੀ..ਕੰਡਿਆਲੀ ਵਾੜ ਨਹੀਂ ਸੀ ਲੱਗੀ..ਮਾਸੜ ਬਿਜਲੀ ਬੋਰਡ ਦੀ ਪੁਲਸ ਵਿੱਚ ਛੋਟਾ ਥਾਣੇਦਾਰ..ਸਾਫ ਦਿਲ ਇਨਸਾਨ..ਬੜੇ ਵਧੀਆ ਦਿਨ ਸਨ..ਮੁੱਠੀ ਵਿਚੋਂ ਰੇਤ ਵਾਂਗ਼ਰ ਕਿਰ ਗਏ..ਜੇ ਮੈਂ ਜਾਣਦੀ ਜੱਗੇ ਮਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ