ਬੈਂਕ
ਸੁਰਜੀਤ ਸਿੰਘ ਤੇ ਉਸਦੇ ਛੋਟੇ ਭਰਾ ਦਾ ਵਿਆਹ ਇੱਕ ਦਿਨ ਦੇ ਫ਼ਰਕ ਨਾਲ ਹੋਇਆ । ਦੋਨਾਂ ਨੂੰਹਾਂ ਦੀਆਂ ਸਾਰੀਆਂ ਰਸਮਾਂ ਇਕੱਠੇ ਹੀ ਕੀਤੀਆਂ ਗਈਆਂ। ਸੁਰਜੀਤ ਦੀ ਪਤਨੀ ਸਿਮਰਨ ਬਹੁਤ ਹੀ ਸਮਝਦਾਰ, ਪੜ੍ਹੀ ਲਿਖੀ ,ਸਿਲਾਈ ਕਢਾਈ ਵਿੱਚ ਨਿਪੁੰਨ ਤੇ ਘਰ ਦੇ ਸਾਰੇ ਕੰਮ ਬੜੇ ਸੁਚੱਜੇ ਢੰਗ ਨਾਲ ਕਰਨਾ ਜਾਣਦੀ ਸੀ। ਉਸਦੀ ਦਰਾਣੀ ਇੱਕ ਵੱਡੇ ਘਰ ਦੀ ਧੀ ਸੀ। ਨਵੇਂ ਰਿਸ਼ਤੇਦਾਰਾਂ ਦੇ ਔਂਤਕ ਜਾਂਤਕ ਸ਼ੁਰੂ ਹੋਈ ਤਾਂ ਸਿਮਰਨ ਨੂੰ ਇਹ ਅਹਿਸਾਸ ਹੋਇਆ ਕਿ ਉਸਦੇ ਸੱਸ ਸਹੁਰਾ ਉਸਦੇ ਪੇਕੇ ਵਾਲਿਆਂ ਤੇ ਦਰਾਣੀ ਦੇ ਪੇਕਿਆਂ ਵਾਲਿਆਂ ਦੀ ਖ਼ਾਤਰਦਾਰੀ ਵਿੱਚ ਬਹੁਤ ਫ਼ਰਕ ਕਰਦੇ ਸੀ । ਸਿਮਰਨ ਤੇ ਸੁਰਜੀਤ ਕੁੱਝ ਨਾ ਬੋਲਦੇ ਸਗੋਂ ਪਿਆਰ ਵਿੱਚ ਗੜੁੱਚ ਜੋੜੀ ਸੱਭ ਕੁੱਝ ਦੇਖ ਕੇ ਵੀ ਅਣਦੇਖਾ ਕਰ ਜਾਂਦੇ ।ਸਿਮਰਨ ਦੀ ਦਰਾਣੀ ਤੇ ਦਿਓਰ ਕਨੇਡਾ ਚਲੇ ਗਏ। ਸਿਮਰਨ ਦੀ ਸੱਸ ਉਸਦੇ ਹਰ ਕੰਮ ਵਿੱਚ ਨਘੋਚਾਂ ਕੱਢਦੀ ਰਹਿੰਦੀ । ਸਿਮਰਨ ਦੇ ਸੱਸ ਸਹੁਰਾ ਤੇ ਨਣਾਨ ਤਿੱਕੜੀ ਦੀਆਂ ਨਜ਼ਰਾਂ ਉਸਤੇ ਹੀ ਲੱਗੀਆਂ ਰਹਿੰਦੀਆ । ਸਿਮਰਨ ਭਾਵੇਂ ਸੁਰਜੀਤ ਨੂੰ ਕੁੱਝ ਨਾ ਦੱਸਦੀ ਪਰ ਉਹ ਸੱਭ ਕੁੱਝ ਸਮਝਦਾ ਸੀ ਤੇ ਖਾਸ ਕਰ ਆਪਣੇ ਮਾਂ ਪਿਓ ਦੇ ਸੁਭਾਅ ਨੂੰ । ਪਰ ਸੁਰਜੀਤ ਤੇ ਸਿਮਰਨ ਦਾ ਆਪਸੀ ਪਿਆਰ ਪਰਿਵਾਰ ਦੀਆਂ ਵਧੀਕੀਆਂ ਤੇ ਪਾਣੀ ਫੇਰ ਦਿੰਦਾ । ਦੋਨੋਂ ਇੱਕ ਦੂਜੇ ਦਾ ਬੜਾ ਖ਼ਿਆਲ ਰੱਖਦੇ ।ਇੱਕ ਸਿਮਰਨ ਦੀ ਦਿਨ ਸੱਸ ਨੇ ਕਿਹਾ ਕਿ ,”ਆਪਣੇ ਸਾਰੇ ਗਹਿਣੇ ਮੈਨੂੰ ਦੇ ਦੇਅ।ਬੈਂਕ ਦੇ ਲਾਕਰ ਵਿੱਚ ਰੱਖ ਦਈਏ।ਗਹਿਣੇ ਘਰ ਰੱਖਣ ਦਾ ਜ਼ਮਾਨਾ ਨਹੀਂ। ਉਦੋਂ ਸਿਮਰਨ ਨੂੰ ਆਪਣੀ ਸੱਸ ਦੀ ਮਨਸ਼ਾ ਦਾ ਪਤਾ ਨਹੀਂ ਸੀ ਕਿ ਇਹ ਗਹਿਣੇ ਹੁਣ ਉਸਨੂੰ ਕਦੇ ਵੀ ਨਹੀਂ ਮਿਲਣੇ । ਸੱਸ ਨੇ ਸੁਰਜੀਤ ਦੇ ਪੇਕਿਆਂ ਵੱਲ ਦੇ ਗਹਿਣਿਆਂ ਵਿੱਚੋਂ ਵੀ ਉਸਨੂੰ ਇੱਕ ਗਹਿਣਾ ਵੀ ਰੱਖਣ ਨਾ ਦਿੱਤਾ । ਸੱਸ ਨੇ ਗਹਿਣੇ ਆਪਣੇ ਕੋਲ਼ ਰੱਖ ਲਏ ਜਾਂ ਬੈਂਕ ‘ਚ ਸਿਮਰਨ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ।ਜਦੋਂ ਸੁਰਜੀਤ ਸ਼ਾਮੀਂ ਘਰ ਆਇਆ ਤਾਂ ਸੁਰਜੀਤ ਨੇ ਪਾਣੀ ਦਾ ਗਿਲਾਸ ਫੜਾਇਆ ਤਾਂ ਸੁਰਜੀਤ ਦੀ ਨਜ਼ਰ ਸਿਮਰਨ ਦੇ ਹੱਥਾਂ ਤੇ ਪਈ ਤਾਂ ਉਸਨੇ ਪਾਣੀ ਇੱਕ ਪਾਸੇ ਰੱਖ ਕੇ ਕਿਹਾ ,”ਸਿਮਰਨ ਤੇਰੇ ਗਹਿਣੇ ਕਿੱਥੇ ਨੇ ? ਸਿਮਰਨ ਨੇ ਸਾਰੀ ਗੱਲ ਦੱਸ ਦਿੱਤੀ।ਸੁਰਜੀਤ ਸਿਮਰਨ ਨੂੰ ਗੁੱਸੇ ਹੋਇਆ ਕਿ ਮੈਨੂੰ ਬਿਨਾਂ ਪੁੱਛੇ ਤੂੰ ਗਹਿਣੇ ਕਿਉਂ ਦਿੱਤੇ ਤਾਂ ਸਿਮਰਨ ਨੇ ਕਿਹਾ ,”ਮੇਰਾ ਅਸਲੀ ਗਹਿਣਾ ਤਾਂ ਤੁਸੀਂ ਹੋ।” ਪਰ ਸਿਮਰਨ ਤੂੰ ਗਹਿਣੇ ਪਾ ਕੇ ਬਾਹਰ ਜਾਂਦੀ ਨਹੀਂ ਫ਼ੇਰ ਕੀ ਜ਼ਰੂਰਤ ਸੀ ਗਹਿਣੇ ਬੈਂਕ ‘ ਚ ਰੱਖਣ ਦੀ।ਪਰ ਕਿਸੇ ਵੀ ਖੁਸ਼ੀ ਦੇ ਮੌਕੇ ਸਿਮਰਨ ਉਹ ਗਹਿਣੇ ਕਦੇ ਵਾਪਸ ਨਾ ਮਿਲੇ।ਕਦੇ ਕਦੇ ਜਦੋਂ ਸਿਮਰਨ ਤਿਆਰ ਹੋਣ ਲੱਗਦੀ ਤਾਂ ਉਹ ਆਪਣੇ ਨਕਲੀ ਗਹਿਣਿਆਂ ਨੂੰ ਦੇਖ ਕੇ ਹਉਕਾ ਭਰ ਕੇ ਆਪਣੇ ਆਪ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ