ਪੰਜਾਬ ਰੋਡਵੇਜ਼ ਦੀ ਬੱਸ ਦਾ ਵਿਲੱਖਣ ਨਜ਼ਾਰਾ ਦੇਖੋ ਕਿਵੇਂ ਬਿਨਾਂ ਰੂਟ ਪ੍ਰਮਿਟ ਤੋਂ ਹੀ ਬੱਸ ਚੱਲਦੀ ਗਈ !
ਸਨ ਅੱਸੀ ਇਕਿਆਸੀ ਦੇ ਕਰੀਬ ਸਾਡੇ ਪਿੰਡਾਂ ਵਲੋਂ ਬੱਸਾਂ ਦਾ ਲੁਧਿਆਣੇ ਵਲ ਨੂੰ ਕੋਈ ਸਿੱਧਾ ਰੂਟ ਨਹੀਂ ਸੀ । ਦੋ ਤਿੰਨ ਕਿਲੋਮੀਟਰ ਤੋਂ ਜਾ ਕੇ ਹੀ ਦੂਜੇ ਪਿੰਡ ਤੋਂ ਬੱਸਾਂ ‘ਤੇ ਚੜ੍ਹਿਆ ਉੱਤਰਿਆ ਜਾਂਦਾ ਸੀ । ਲੁਧਿਆਣਾ ਸਾਡੇ ਪਿੰਡ ਤੋਂ ਪੱਚੀ ਤੀਹ ਕਿਲੋਮੀਟਰ ਦੂਰ ਹੈ ।
ਇਕੇਰਾਂ ਸਾਡੇ ਨਾਲ ਦੇ ਪਿੰਡ ਦੇ ਚਾਰ ਜਾਣੇ ਕਿਸੇ ਕੰਮ ਲਈ ਲੁਧਿਆਣੇ ਸ਼ਹਿਰ ਵਿੱਚ ਗਏ । ਉਨ੍ਹਾਂ ਨੂੰ ਉੱਥੇ ਫਿਰਦੇ ਤੁਰਦਿਆਂ ਹੋਇਆਂ ਨੂੰ ਕੁੱਝ ਕੁਵੇਲਾ ਜਿਹਾ ਹੋ ਗਿਆ । ਜਦ ਉਹ ਬੱਸ ਅੱਡੇ ਆਏ ਤਾਂ ਪਿੰਡਾਂ ਵਲ ਨੂੰ ਜਾਣ ਵਾਲੀ ਆਖਰੀ ਬੱਸ ਦਾ ਟਾਈਮ ਵੀ ਨਿੱਕਲ ਚੁੱਕਿਆ ਸੀ । ਫਿਰ ਉਨ੍ਹਾਂ ਦਾ ਇਰਾਦਾ ਬਣਿਆ ਕਿ ਕਿਉਂ ਨਾ ਇੱਥੇ ਹੀ ਕਿਸੇ ਬੱਸ ਵਿੱਚ ਪੈ ਕੇ ਰਾਤ ਕੱਟ ਲਈ ਜਾਵੇ ਕਿਉਂਕਿ ਹਨ੍ਹੇਰਾ ਵੀ ਹੋ ਚੁੱਕਿਆ ਸੀ । ਉਨ੍ਹਾਂ ਨੂੰ ਫਿਰਦੇ ਫਿਰਦੇ ਅੱਡੇ ਵਿੱਚ ਇੱਕ ਨਿਵੇਕਲੀ ਜਿਹੀ ਖੜ੍ਹੀ ਰੋਡਵੇਜ਼ ਦੀ ਬੜੀ ਬੱਸ ਨਜ਼ਰ ਪਈ ਜਿਸ ਦੀ ਡਰਾਈਵਰ ਸੀਟ ਵਾਲੀ ਟਾਕੀ ਵੀ ਖੁੱਲ੍ਹੀ ਸੀ ਤੇ ਚਾਬੀ ਵੀ ਵਿੱਚ ਹੀ ਸੀ । ਉਹ ਚਾਰੇ ਜਾਣੇ ਬੱਸ ਵਿੱਚ ਚੜ੍ਹ ਗਏ । ਓਹ ਗੱਲ ਹੋਈ ‘ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬੇ ਰੱਖ’ !
ਉਸ ਵੇਲੇ ਕੁੱਝ ਡਰਾਈਵਰ ਕੰਡਕਟਰ ਪਿੰਡਾਂ ਨੂੰ ਚਲੇ ਜਾਂਦੇ ਹਨ ਤੇ ਕੁੱਝ ਕੁ ਦਾਰੂ ਸਿੱਕੇ ‘ਚ ਉਲਝ ਜਾਂਦੇ ਹਨ ।
ਉਨ੍ਹਾਂ ਵਿੱਚੋਂ ਇੱਕ ਜਾਣਾ ਥੋੜੀ ਬਹੁਤੀ ਡਰਾਇਵਰੀ ਵੀ ਜਾਣਦਾ ਸੀ । ਉਨ੍ਹਾਂ ਸਲਾਹ ਕੀਤੀ ਕਿ ਕਿਉਂ ਨਾ ਇਸ ਬੱਸ ਨੂੰ ਹੀ ਪਿੰਡ ਨੂੰ ਲੈ ਚੱਲੀਏ ! ਇੱਕ ਜਾਣਾ ਡਰਾਈਵਰ ਸੀਟ ‘ਤੇ ਬੈਠਿਆ ਤੇ ਬੱਸ ਸਟਾਰਟ ਕਰਕੇ ਅੱਡੇ ਤੋਂ ਬਾਹਰ ਵਲ ਨੂੰ ਤੋਰ ਲਈ । ਫਿਰ ਹੌਲੀ-ਹੌਲੀ ਸ਼ਹਿਰ ਵਿੱਚੋਂ ਪਾਰ ਕਰਕੇ ਸਿੱਧੀ ਪਿੰਡ ਵਲ ਨੂੰ ਕਰ ਲਈ ।
ਜਿੰਨ੍ਹਾਂ ਪਿੰਡਾਂ ਵਿੱਚ ਦੀ ਬੱਸ ਲੈਕੇ ਗਏ ਉਹ ਪਿੰਡ ਵਾਲੇ ਵੀ ਹੈਰਾਨ ਰਹਿ ਗਏ ਹੋਣਗੇ ਬਈ ਕੀ ਇਹ ਰੋਡਵੇਜ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ