ਬਾਹਰਲਾ ਬੂਹਾ ਖੁੱਲ੍ਹਾ ਰਹਿ ਗਿਆ..ਇੱਕ ਮੱਖੀ ਅੰਦਰ ਆਣ ਵੜੀ..ਕਿੰਨੇ ਦਿਨ ਸਾਰਿਆਂ ਨੂੰ ਤੰਗ ਕਰੀ ਰਖਿਆ..ਕਦੀ ਮੂੰਹ ਤੇ ਆਣ ਬੈਠਿਆ ਕਰੇ..ਕਦੀ ਰੋਟੀ ਖਾਦਿਆਂ ਕੋਲ ਤੁਰੀ ਫਿਰਦੀ ਰਿਹਾ ਕਰੇ..ਉਡਾਈਏ ਫੇਰ ਕੋਲ ਆ ਜਾਇਆ ਕਰੇ!
ਅੱਜ ਕੰਪਿਊਟਰ ਤੇ ਕੰਮ ਕਰ ਰਿਹਾ ਸਾਂ..ਕੋਲ ਪਏ ਚਾਹ ਦੇ ਖਾਲੀ ਕੱਪ ਅੰਦਰ ਜਾ ਵੜੀ..ਮੈਂ ਅਛੋਪਲੇ ਜਿਹੇ ਸੱਜੇ ਹੱਥ ਦੀ ਤਲੀ ਨਾਲ ਢੱਕ ਦਿੱਤੀ..ਫੇਰ ਓਸੇ ਤਰਾਂ ਉੱਠ ਕੱਪ ਬਾਹਰ ਲੈ ਗਿਆ..ਰੱਬ ਦਾ ਜੀ ਹੈ ਬਾਹਰ ਖੁੱਲੀ ਹਵਾ ਵਿਚ ਛੱਡ ਦਿੰਨਾ..ਟੱਬਰ ਵੀ ਕਿੰਨੇ ਦਿਨਾਂ ਤੋਂ ਉਡੀਕਦਾ ਹੋਣੇ..!
ਬਾਹਰ ਜਾ ਕੇ ਤਲੀ ਹਟਾਈ ਤਾਂ ਅੰਦਰ ਕੁਝ ਵੀ ਨਹੀਂ ਸੀ..ਮਾੜੀ ਜਿਹੀ ਵਿਰਲ ਥਾਂਣੀ ਪਹਿਲੋਂ ਹੀ ਨਿੱਕਲ ਅੰਦਰ ਹੀ ਕਿਧਰੇ ਅਲੋਪ ਹੋ ਚੁੱਕੀ ਸੀ..ਖੈਰ ਉਸਨੂੰ ਕਿਸਮਤ ਦੇ ਆਸਰੇ ਛੱਡ ਕੰਮ ਤੇ ਲੱਗ ਗਿਆ..!
ਘੜੀ ਕੂ ਮਗਰੋਂ ਨਿੱਕੀ ਧੀ ਨੈਪਕਿਨ ਵਿਚ ਕੁਝ ਲਪੇਟੀ ਬਾਹਰ ਨੂੰ ਜਾ ਰਹੀ ਸੀ..ਪੁੱਛਿਆ ਤਾਂ ਆਖਣ ਲੱਗੀ ਓਹੀ ਮੱਖੀ ਸੀ..ਘੜੀ ਮੁੜੀ ਤੰਗ ਕਰੀ ਜਾ ਰਹੀ ਸੀ..ਅਚਾਨਕ ਗੁੱਸੇ ਵਿੱਚ ਹੱਥ ਮਾਰਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ