ਇੱਕ ਸੱਚੀ ਘਟਨਾ ਤੇ ਅਧਾਰਿਤ (ਨਾਮ ਕਾਲਪਨਿਕ)
ਮਿੰਨੀ ਕਹਾਣੀ – ਮਾਂ
ਰਾਹੁਲ ਜੋ ਕਿ 5 ਕੁ ਸਾਲ ਦਾ ਬੱਚਾ ਹੈ ਆਪਣੀ ਗਰਭਵਤੀ ਮਾਂ ਦੇ ਢਿੱਡ ਨੂੰ ਹੱਥ ਲਾ ਕੇ ਗੱਲਾਂ ਕਰ ਰਿਹਾ ਹੈ “ਮੰਮੀ ਮੰਮੀ ਛੋਟਾ ਕਾਕਾ ਕਦੋਂ ਆਊਗਾ ?” ਬਹੁਤ ਛੇਤੀ ਪੁੱਤਰ ਜੀ “ਮਾਂ ਨੇ ਹੱਸ ਕੇ ਜਵਾਬ ਦਿੱਤਾ” ਰਾਹੁਲ ਛੋਟੇ ਕਾਕੇ ਨਾਲ ਖੇਡਣ ਦੇ ਸੁਪਨੇ ਲੈਂਦਾ ਕਦੋਂ ਸੌਂ ਗਿਆ ਉਸਨੂੰ ਪਤਾ ਹੀ ਨਾ ਲੱਗਾ |
ਰਾਹੁਲ ਦੀ ਮਾਂ ਪੇਸ਼ੇ ਵਜੋਂ ਅਧਿਆਪਕਾ ਸੀ ਤੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਉਸ ਉੱਪਰ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਦਾ ਕਾਫੀ ਬੋਝ ਸੀ ਇਸ ਲਈ ਮਹਾਂਮਾਰੀ ਦੇ ਸਮੇਂ ਵਿੱਚ ਵੀ ਉਹ ਸਕੂਲ ਸਟਾਫ ਸਮੇਤ ਘਰ ਘਰ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸ ਦੱਸ ਕੇ ਨਵੇਂ ਦਾਖ਼ਲੇ ਕਰ ਰਹੀ ਸੀ ਪਰ ਇਸੇ ਸਮੇਂ ਦੌਰਾਨ covid ਦੀ ਨਾ ਮੁਰਾਦ ਬਿਮਾਰੀ ਉਸ ਨੂੰ ਚਿੰਬੜ ਗਈ |
ਰਾਹੁਲ ਦੀ ਮਾਂ ਨੂੰ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ , ਰਾਹੁਲ ਆਪਣੀ ਮਾਂ ਕੋਲ਼ ਜਾਣ ਲਈ ਬਿਲਕਦਾ ਰਹਿੰਦਾ ਪਰ ਉਸ ਦੀ ਸੁਰੱਖਿਆ ਲਈ ਉਸ ਨੂੰ ਅਲੱਗ ਰੱਖਿਆ ਗਿਆ | ਬਿਮਾਰੀ ਦੀ ਤਾਬ ਨਾ ਝੱਲਦਿਆਂ ਰਾਹੁਲ ਦੀ ਮਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ | ਘਰ ਵਿੱਚ ਮਾਤਮ ਛਾ ਗਿਆ ਕਿਉਂਕਿ ਦੋ ਜ਼ਿੰਦਗੀਆਂ ਮੁੱਕ ਗਈਆਂ ਸੀ |
ਬਾਲ ਮਨ ਅਨਭੋਲ ਤੇ ਚੰਚਲ ਹੁੰਦਾ ਹੈ, ਰਾਹੁਲ ਨੂੰ ਵੀ ਜੀਵਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ