ਪਿੰਡ ਵਿੱਚ ਵੱਡਾ ਸਾਰਾ ਘਰ,ਖੁੱਲਾ ਵਿਹੜਾ, ਡੰਗਰਾਂ ਵਾਲਾ ਵਾੜਾ ਵੀ ਬੜਾ ਵੱਡਾ। ਖੁੱਲੀਆਂ ਪੈਲੀਆਂ, ਜਿੱਥੇ ਦਿਨ ਵਿੱਚ ਦੋ ਵਾਰ ਜ਼ਰੂਰੀ ਜਾਣਾ ਪੈਂਦਾ, ਸਵੇਰੇ ਛਾਹ ਵੇਲੇ ਦੀ ਰੋਟੀ ਲੈ ਕੇ, ਫਿਰ ਸ਼ਾਮ ਨੂੰ ਚਾਹ ਵੀ ਦੇ ਕੇ ਆਉਣੀ।ਭਾਦਰੋਂ ਦੇ ਮਹੀਨੇ ਕਪਾਹ ਚੁੱਗਣ ਵਾਲੀਆਂ ਚੋਣੀਆਂ ਨੂੰ ਚੁਮਾਸੇ ਦੀ ਗਰਮੀ ਵਿੱਚ ਦੁਪਹਿਰ ਦੀ ਰੋਟੀ ਤੇ ਫਿਰ ਸ਼ਾਮ ਨੂੰ ਚਾਹ ਦੇ ਕੇ ਆਉਣੀ।ਆਉਣ ਲੱਗਿਆ,ਪੱਕੇ ਚਿੱਬੜਾਂ ਨਾਲ ਰੋਟੀਆਂ ਵਾਲੇ ਖਾਲੀ ਪੋਣੇ ਵਿੱਚ ਬੰਨ ਲਿਆਉਣੇ, ਪਹਿਲਾਂ ਉੱਥੇ ਚੋਣੀਆਂ ਕੋਲ ਬੈਠ ਕੇ ਰੱਜ ਕੇ ਖਾ ਵੀ ਲੈਣੇ ਤੇ ਬਚਦੇ ਹੋਏ ਘਰ ਲੈ ਆਉਣੇ।
ਐਤਵਾਰ ਛੁੱਟੀ ਵਾਲੇ ਦਿਨ ਸਾਰੇ ਪਿੰਡ ਦੀਆਂ ਜਨਾਨੀਆਂ ਸੂਏ,(ਕੱਚੀ ਨਹਿਰ,,) ਤੇ ਕੱਪੜੇ ਧੋਣ ਜਾਣਾ। ਮਾਵਾਂ ਨੇ ਛੋਟੇ ਨਿਆਣਿਆ ਨੂੰ ਵੀ ਲੈ ਜਾਣਾ,ਸੂਏ ਦੀ ਸਾਰੀ ਪੱਟੜੀ ਜਨਾਨੀਆਂ ਨਾਲ ਭਰ ਜਾਣੀ। ਹਫ਼ਤੇ ਭਰ ਦੇ ਕੱਪੜੇ ਹੋਣ ਕਰਕੇ ਦੁਪਹਿਰ ਵੀ ਹੋ ਜਾਣੀ। ਘਰੋਂ ਕਿਸੇ ਨੇ ਰੋਟੀ ਵੀ ਘੱਲ ਦੇਣੀ, ਸਬਜ਼ੀ ਘੱਟ ਤੇ ਅਚਾਰ ਜ਼ਿਆਦਾ ਹੋਣਾ।ਸਭ ਨੇ ਮਿਲ ਕੇ ਰੋਟੀ ਖਾ ਲੈਣੀ,ਕਿਸੇ ਦੇ ਘਰੋਂ ਲੱਸੀ ਦਾ ਵੱਡਾ ਸਾਰਾ ਡੋਲੂ ਭਰ ਕੇ ਆ ਜਾਣਾ।ਇਹ ਸ਼ਹਿਰੀਆਂ ਵਾਲੀ ਪਿਕਨਿਕ ਦਾ ਨਜ਼ਾਰਾ ਲੈ ਆਉਂਦਾ।
ਕੱਪੜੇ ਧੋਣ ਤੋਂ ਬਾਅਦ ਮਾਵਾਂ ਨੇ ਨਿਆਣਿਆਂ ਨੂੰ ਜੁੰਡਿਆਂ ਤੋਂ ਫੜ ਕੇ,ਧੂਹ ਕੇ ਕੇਸੀ ਨਹਾਉਣਾ, ਗਿੱਟਿਆਂ ਨੂੰ ਛੋਟੇ ਵੱਟੇ ਨਾਲ ਰਗੜਨਾ,ਚੀਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ