ਇਕ ਮੁਸਲਮਾਨ ਔਰਤ ਹੋਈ ਹੈ ਜਿਸਦਾ ਨਾਮ ਇਤਿਹਾਸ ਵਿੱਚ ਰਾਬੀਆ ਜਾ ਰਹਿਬਾ ਕਰਕੇ ਆਉਦਾ ਹੈ ਇਸ ਦੀ ਬਹੁਤ ਪਿਆਰੀ ਤੇ ਮਿਠੀ ਅਵਾਜ ਸੀ । ਇਹ ਆਪਣੇ ਘਰ ਕੁਰਾਨ ਸਰੀਫ ਦੀਆਂ ਆਇਤਾ ਪੜਿਆ ਕਰਦੀ ਸੀ । ਇਸ ਦੀ ਅਵਾਜ ਏਨੀ ਜਿਆਦਾ ਸੁਰੀਲੀ ਸੀ ਜੋ ਵੀ ਇਸ ਦੀ ਅਵਾਜ ਸੁਣਦਾ ਇਸ ਵੱਲ ਖਿਚਿਆ ਆਉਦਾ ਸੀ । ਜਦੋ ਸੰਗਤ ਬਹੁਤ ਜਿਆਦਾ ਆਉਣ ਲੱਗ ਪਈ ਤਾ ਰਹਿਬਾ ਨੇ ਸਾਂਮ ਦੇ ਵੇਲੇ ਦਾ ਟਾਈਮ ਰੱਖ ਲਿਆ ਜਦੋ ਕੁਰਾਨ ਸਰੀਫ ਪੜਿਆ ਜਾਵੇ । ਰਹਿਬਾ ਹਰ ਰੋਜ ਸਾਮ ਨੂੰ ਕੁਰਾਨ ਸਰੀਫ ਦੀਆਂ ਆਇਤਾ ਬਹੁਤ ਸੁਰੀਲੀ ਅਵਾਜ ਵਿੱਚ ਪੜਨ ਲੱਗ ਪਈ । ਇਕ ਦਿਨ ਸਾਮ ਨੂੰ ਜਦੋ ਕੁਰਾਨ ਸਰੀਫ ਪੜਨ ਦਾ ਟਾਈਮ ਹੋਇਆ ਤਾ ਰਹਿਬਾ ਕੋਈ ਚੀਜ ਘਰ ਦੇ ਵਿਹੜੇ ਵਿੱਚ ਲੱਭਣ ਲੱਗੀ । ਜਦੋ ਕੁਝ ਸੰਗਤ ਆਈ ਤਾ ੳਹਨਾਂ ਨੇ ਰਹਿਬਾ ਨੂੰ ਪੁੱਛਿਆ ਕੀ ਗਵਾਚ ਗਿਆ , ਤਾ ਰਹਿਬਾ ਕਹਿਣ ਲੱਗੀ ਸੂਈ ਗਵਾਚ ਗਈ ਹੈ ਸਾਰੇ ਉਸ ਦੇ ਨਾਲ ਸੂਈ ਲੱਭਣ ਲੱਗ ਪਏ। ਹੋਰ ਵੀ ਸੰਗਤ ਆ ਗਈ ਜਦੋ ਵਿਹੜਾ ਭਰ ਗਿਆ ਸਾਰਿਆ ਨੂੰ ਪਤਾ ਲੱਗਾ ਤਾ ਵਿੱਚੋ ਕੁਝ ਸਿਆਣੇ ਬੰਦਿਆ ਨੇ ਪੁੱਛਿਆ ਰਹਿਬਾ ਏਦਾ ਤਾ ਸੂਈ ਨਹੀ ਲੱਭਣੀ । ਤੂ ਇਹ ਦੱਸ ਸੂਈ ਡਿੱਗੀ ਕਿਥੇ ਹੈ ਤਾ ਰਹਿਬਾ ਕਹਿਣ ਲੱਗੀ ਸੂਈ ਅੰਦਰ ਡਿੱਗੀ ਹੈ । ਇਹ ਸੁਣ ਕੇ ਸਾਰੇ ਹੱਸਣ ਲੱਗ ਪਏ ਕਹਿਣ ਲੱਗੇ ਸੂਈ ਅੰਦਰ ਡਿੱਗੀ ਹੈ ਸਾਰਿਆ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ