ਦਾਦਾ ਜੀ ਦਾ ਪੈਂਤੜਾ
ਮੈਂ ਓਦੋਂ ਚਾਰ ਯ ਪੰਜ ਕ਼ੁ ਸਾਲ ਦਾ ਹੋਵਾਂਗਾ। 1965 ਤੋਂ ਸ਼ਾਇਦ ਪਹਿਲਾਂ ਦੀ ਗੱਲ ਹੈ ਕਿਸੇ ਗੱਲ ਨੂੰ ਲੈਕੇ ਮੇਰੇ ਦਾਦਾ ਜੀ ਤੇ ਪਾਪਾ ਜੀ ਦੀ ਆਪਸ ਵਿੱਚ ਗਰਮਾ ਗਰਮੀ ਹੋ ਗਈ। ਮੇਰੇ ਪਾਪਾ ਜੀ ਅੱਗੋਂ ਬੋਲਣੋਂ ਨਾ ਹਟੇ। ਦਾਦਾ ਜੀ ਨੇ ਗਾਲਾਂ ਦੀ ਹਨੇਰੀ ਲਿਆ ਦਿੱਤੀ। ਮਾਵਾਂ ਭੈਣਾਂ ਤੋਂ ਲੈ ਕੇ ਕੰਜਰਾਂ ਤੱਕ ਸਭ ਗਾਲਾਂ ਸ਼ਰਧਾ ਨਾਲ ਭੇਂਟ ਕੀਤੀਆਂ। ਉਸ ਸਮੇ ਵੱਡੇ ਗਾਲਾਂ ਦਾ ਪ੍ਰਸ਼ਾਦ ਆਮ ਹੀ ਵਰਤਾਉਂਦੇ ਸਨ। ਘੱਟ ਪਾਪਾ ਜੀ ਵੀ ਨਹੀਂ ਸਨ। ਉਹ ਵੀ ਅੱਗੋਂ ਬੋਲਣੋਂ ਨਾ ਰੁਕੇ। ਪਰ ਮੇਰੀ ਮਾਂ ਚੁੱਪ ਰਹੀ। ਫਿਰ ਗੁੱਸੇ ਵਿੱਚ ਆਏ ਪਾਪਾ ਜੀ ਨੇ ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਸਾਈਕਲ ਤੇ ਬਿਠਾ ਲਿਆ। ਤੇ ਮੰਡੀ ਡੱਬਵਾਲੀ ਨੂੰ ਚੱਲ ਪਏ। ਮੈਨੂੰ ਸਾਈਕਲ ਦੇ ਅਗਲੇ ਡੰਡੇ ਤੇ ਬਿਠਾਇਆ ਤੇ ਭੈਣ ਨੂੰ ਪਿਛਲੇ ਕੈਰੀਅਰ ਤੇ। ਛੋਟੇ ਨੂੰ ਮੇਰੀ ਮਾਂ ਨੇ ਕੁੱਛੜ ਚੁੱਕ ਲਿਆ। ਅਸੀਂ ਉਦੋਂ ਅਲੱਗ ਨਹੀਂ ਸੀ ਹੋਏ। ਸਾਰਾ ਪਿੰਡ ਪਾਰ ਕਰਕੇ ਅਸੀਂ ਬਿਰਾਨੀ ਛੱਪੜ ਵਾਲੇ ਪਾਸੇ ਅਖੌਤੀ ਅੱਡੇ ਤੇ ਆ ਗਏ। ਮੇਰੇ ਯਾਦ ਨਹੀਂ ਉਸ ਸਮੇਂ ਤੱਕ ਸੜਕ ਬਣੀ ਸੀ ਯ ਨਹੀਂ। ਪਰ ਇੰਨਾ ਯਾਦ ਹੈ ਕਿ ਕਿਸੇ ਰਾਹ ਦੇ ਨੇੜੇ ਕਿਸੇ ਦੇ ਖੇਤ ਵਿਚ ਵੱਡੀ ਟਾਹਲੀ ਥੱਲੇ ਸਾਰੇ ਰੁਕਦੇ ਸੀ ਤੇ ਓਥੋਂ ਹੀ ਟਾਂਗੇ ਚਲਦੇ ਸੀ। ਬਹੁਤੇ ਵਾਰੀ ਟਾਂਗੇ ਦਾ ਤੇ ਫਿਰ ਸਵਾਰੀਆਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਸਾਡੇ ਘਰੋਂ ਚੱਲਣ ਦੇ ਨਾਲ ਹੀ ਹਨੇਰੀ ਦਾ ਮਾਹੌਲ ਬਣ ਗਿਆ। ਕਾਲੀਆਂ ਬੋਲੀਆਂ ਹਨੇਰੀਆਂ ਆਮ ਆਉਂਦੀਆਂ ਸਨ। ਫਿਰ ਹੱਥ ਨੂੰ ਹੱਥ ਵਿਖਾਈ ਨਹੀਂ ਸੀ ਦਿੰਦਾ। ਗਲੀਆਂ ਵਿਚ ਹਨੇਰਾ ਹੋ ਜਾਂਦਾ ਸੀ। ਵੱਡੇ ਤੇ ਪੁਰਾਣੇ ਦਰਖਤ ਡਿੱਗ ਪੈਂਦੇ। ਪਿੰਡ ਘੁਮਿਆਰੇ ਦੇ ਨੇੜੇ ਹੀ ਰਾਜਸਥਾਨ ਦੀ ਹੱਦ ਲਗਦੀ ਸੀ ਤੇ ਰੇਤੇ ਨਾਲ ਭਰਪੂਰ ਹਨੇਰੀ ਬੰਦੇ ਨੂੰ ਅੰਨਾ ਕਰ ਦਿੰਦੀ ਸੀ। ਪਾਣੀ ਦੀ ਵੀ ਕਿੱਲਤ ਹੋਣ ਕਰਕੇ ਬਹੁਤਾ ਇਲਾਕਾ ਬਰਾਨੀ ਹੁੰਦਾ ਸੀ। ਹਨੇਰੀ ਨੂੰ ਵੇਖਕੇ ਮੇਰੇ ਦਾਦਾ ਜੀ ਵੀ ਡਰ ਗਏ। ਪਰ ਉਹਨਾਂ ਵਿਚਲੀ ਪਿਓ ਵਾਲੀ ਹਉਮੈ ਤੇ ਆਕੜ ਉਹਨਾਂ ਦੇ ਝੁਕਣ ਵਿਚ ਮੁੱਖ ਅੜਿੱਕਾ ਸੀ। ਪਾਪਾ ਜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ