ਬਾਈ ਜੀ ਨੂੰ ਸਾਡੇ ਤੋਂ ਦੂਰ ਗਿਆ ਸਤਾਰਾਂ ਸਾਲ ਹੋ ਗਏ, ਦਿਨ ਵੀ ਸ਼ਨੀਵਾਰ ਸੀ ਜਦੋਂ ਮੈਨੂੰ ਕਨੇਡਾ ਵਿੱਚ ਸ਼ਾਮ ਨੂੰ ਫੋਨ ਆਇਆ ਸੀ, ਸਾਢੇ ਸੱਤ ਵਜੇ ਬਾਈ ਜੀ ਦੀ ਮੌਤ… ਐਤਵਾਰ ਇਡੀਆ ਵਿੱਚ ਸਵੇਰੇ ਸਾਢੇ ਤਿੰਨ ਵਜੇ ਦਿਲ ਦੀ ਧੜਕਨ ਰੁਕ ਜਾਣ ਨਾਲ ਹੋਈ ਸੀ ਉਮਰ ਸਿਰਫ ਅਠਵੰਜਾ ਸਾਲ, ਮੇਰੇ ਚਾਚੇ ਨੇ ਮੈਨੂੰ ਫੋਨ ਕੀਤਾ ਅਤੇ ਮੈ ਹੈਲੋ ਕਿਹਾ ਤਾਂ ੳਹ ਕਹਿੰਦਾ ਬਾਈ ਮਰ ਗਿਆ ਮੈਂ ਸੁੰਨ ਹੋ ਗਿਆ ਸੁਣ ਕੇ ਹੈਂਅ ਆ ਕੀ ਕਹੀ ਜਾਂਦਾ ਹੈ ਚਾਚਾ… ਮੇਰੀ ਪਰਸੋਂ ਬਾਈ ਨਾਲ ਗੱਲ ਹੋਈ ਉਹ ਚੰਗਾ ਭਲਾ ਸੀ।। ਇੱਕ ਤੁਰਦਾ ਫਿਰਦਾ ਇਨਸਾਨ ਕਿਵੇਂ ਮਰ ਸਕਦਾ ਹੈ, ਮੈਂ ਆਪਣੀ ਵਾਈਫ ਨੂੰ ਦੱਸਿਆ ਉਹ ਵੀ ਡੋਰ-ਭੌਰ ਜਹੀ ਹੋਈ ਮੇਰਾ ਭਾਵਹੀਣ ਚਿਹਰਾ ਵੇਖ ਰਹੀ ਸੀ …ਉਹ ਚਿੰਤਾ ਵਿੱਚ ਵੀ ਹੋ ਗਈ ਅਤੇ ਮੈਨੂੰ ਝੰਜੋੜ ਕੇ ਕਹਿੰਦੀ, “ਤੁਸੀਂ ਕੁਛ ਬੋਲਦੇ ਕਿਉ ਨਹੀ ਬਾਈ ਜੀ ਚਲੇ ਗਏ।” ਮੇਰਾ ਮਨ ਭਰ ਆਇਆ ਬਾਪ ਬਾਰੇ ਸੋਚ ਕੇ ਕਿ ਵੀ ਕੀ ਸੁੱਖ ਵੇਖਿਆ ਉਸ ਨੇ ਸਾਰੀ ਉਮਰ, ਮਿਹਨਤ ਕੀਤੀ ਹੱਡਭੰਨਵੀ, ਪਰਿਵਾਰ ਲਈ ਬਹੁਤ ਸਾਰੇ ਆਪਣੇ ਚਾਅ ਮਾਰ ਲਏ ਮੈਂ ਵੇਖਦਾ ਰਿਹਾ ਸੀ ਉਸ ਨੂੰ ਮੁਸ਼ਕਲਾਂ ਨਾਲ ਦੋ-ਚਾਰ ਹੁੰਦੇ ਨੂੰ, ਮੈ ਵੇਖਦਾ ਸੀ ਸਿਰ ਚੜ੍ਹੇ ਕਰਜੇ ਦੇ ਬੋਝ ਨੇ ਕਿਵੇਂ ਉਸ ਦੇ ਚਿਹਰੇ ਦੀ ਰੰਗਤ ਫਿੱਕੀ ਪਾ ਦਿੱਤਾ ਸੀ ਪਰ ਉਸ ਸਾਨੂੰ ਮਹਿਸੂਸ ਨਹੀ ਹੋਣ ਦਿੱਤਾ ਸੀ ਬਹੁਤ ਮਜਬੂਤ ਇਨਸਾਨ ਸੀ ਸੱਚੀ।
ਦੋ ਹਜਾਰ ਇੱਕ ਵਿੱਚ ਮੈਂ ਕਨੇਡਾ ਆਇਆ ਤੇ ਆਪਣੇ ਬਾਪ ਨੂੰ ਜਿੰਦਗੀ ਵਿੱਚ ਪਹਿਲੀ ਵਾਰ ਰੋਦਾਂ ਉਸ ਵੇਲੇ ਵੇਖਿਆ ਸੀ ਜਦੋਂ ਉਸ ਨੇ ਮੈਨੂੰ ਤੁਰਨ ਲੱਗੇ ਨੂੰ ਬੁੱਕਲ ਵਿੱਚ ਲੈ ਕੇ ਰੋਇਆ ਸੀ, ਮੈਂ ਏਅਰਪੋਰਟ ਅੰਦਰ ਜਾਂਦਾ ਹੋਇਆ ਉਸ ਵੱਲ ਵੇਖ ਰਿਹਾ ਸੀ…ਉਸ ਦੀ ਸਲੀਕੇ ਨਾਲ ਬੰਨੀ ਹੋਈ ਕਾਲੀ ਚਿੱਟੀ ਦਾਹੜੀ ਹੰਝੂਆ ਨਾਲ ਗਿੱਲੀ ਹੋਈ ਵਾਰ-ਵਾਰ ਅੱਖਾਂ ਅੱਗੇ ਘੁੰਮ ਰਹੀ ਸੀ, ਮੇਰੀ ਉਹਨਾਂ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ