ਮੇਰਾ ਜਦ ਨਵਾਂ ਵਿਆਹ ਹੋਇਆ ਤਾਂ ਘਰਵਾਲੇ ਨਾਲ ਮੋਹਾਲੀ ਰਹਿੰਦੇ ਸੀ ਦੋਨੋ ਅਸੀ, ਕਿਰਾਏ ਦੇ ਮਕਾਨ ਚ।ਓਥੇ ਇਕ ਫਲੈਟ ਚ ਜਨਾਨੀ ਸੀ ਉੱਚੀ ਲੰਬੀ,ਮੋਟੀ ,ਸਾਂਵਲੀ ਦੇਖਣ ਨੂੰ ਠੀਕ ਸੀ ਤੇ ਕਿਤੇ ਨੌਕਰੀ ਕਰਦੀ ਸੀ ਫੈਕਟਰੀ ਚ,ਆਵਦਾ ਘਰ ਵਾਲਾ ਛਡ ਆਈ ਸੀ।, ਓਹਦੇ ਘਰ ਓਸ ਨਾਲੋ ਉਮਰ ਚ ਛੋਟਾ ਕੋਈ 32.33ਸਾਲ ਦਾ ਬੰਦਾ ਰਹਿੰਦਾ ਸੀ,ਦੋਨੋ ਸਵੇਰੇ ਸ਼ਾਮ ਹੱਥ ਫੜ ਕੇ ਸੈਰ ਕਰਿਆ ਕਰਨ,ਏਨਾ ਪਿਆਰ ਤਾਂ ਪਤੀ ਪਤਨੀ ਵਿਚਾਲੇ ਨਹੀਂ ਹੁੰਦਾ ਜਿੰਨਾ ਓਨਾ ਦਾ ਸੀ,,ਪਰ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਸ ਔਰਤ ਨੂੰ ਕੋਈ ਪੁੱਛ ਲਵੇ ਕਿ ਤੇਰਾ ਇਹ ਕੀ ਲਗਦਾ ਆ,,ਓਹ ਔਰਤ ਜਦ ਮੈ ਸਵੇਰੇ ਸਕੂਲ ਜਾਣਾ ਤਾਂ ਓਹ ਵੀ ਡਿਊਟੀ ਤੇ ਜਾਂਦੀ ਜਾਂਦੀ ਮੈਨੂੰ ਹਮੇਸ਼ਾ ਬੁਲਾਉਂਦੀ ਸੀ,ਇੱਕੋ ਸੈਕਟਰ ਹੋਣ ਕਰਕੇ ਉਂਝ ਵੀ ਬੁਲਾ ਲੈਂਦੀ ਸੀ ,ਓਹ ਬੁਲਾਉਂਦੀ ਉਂਝ ਨੌਕਰੀ ਵਾਲੀਆਂ ਨੂੰ ਈ ਸੀ ਆਮ ਜਨਾਨੀਆਂ ਨਾਲ ਤਾਂ ਓਹਦਾ ਜੰਗ ਯੁੱਧ ਈ ਛਿੜਿਆ ਰਹਿੰਦਾ ਸੀ।ਸਾਲ ਡੇਢ ਸਾਲ ਹੋ ਗਿਆ ਜਦ ਓਥੇ ਸਾਨੂੰ,ਓਹ ਓਸ ਬੰਦੇ ਨਾਲ ਈ ਰਹਿੰਦੀ ਰਹੀ ,,ਫੇਰ ਇਕ ਦਿਨ ਮੈਨੂੰ ਸਕੂਲੋ ਆਈ ਨੂੰ ਪਤਾ ਲੱਗਾ ਕਿ ਓਹ ਬੰਦਾ ਕਿਤੇ ਆਪਣੇ ਪਿੰਡ ਵੱਲ ਗਿਆ ਸੀ ਓਥੇ ਕਿਤੇ ਐਕਸੀਡੈਂਟ ਹੋ ਗਿਆ ਤੇ ਮਰ ਗਿਆ,, ਏਧਰੋਂ ਓਧਰੋਂ ਪਤਾ ਲਗਦਾ ਸੀ ਕਿ ਓਹਦੀ ਆਪਣੀ ਜਨਾਨੀ ਬੱਚੇ ਵੀ ਸਨ ਪਰ ਰਹਿੰਦਾ ਓਹ ਏਸ ਤੀਵੀਂ ਕੋਲ ਈ ਸੀ,ਕਦੇ ਕਦੇ ਪਿੰਡ ਵਗ ਜਾਂਦਾ ਸੀ,ਹੁਣ ਸੈਕਟਰ ਚ ਹਾਹਾਕਾਰ ਮਚ ਗਈ,ਪਤਾ ਲੱਗਾ ਓਸ ਤੀਵੀਂ ਨੇ ਰੋ ਰੋ ਬੁਰਾ ਹਾਲ ਕੀਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ