“ਚੀਨ ਮਨੀਸਟਰ”-ਜਸਵਿੰਦਰ ਪੰਜਾਬੀ
ਮਿੱਠੂ ਨਾਂ ਸੀ ਉਸਦਾ। ਸਾਡੇ ਸਕੂਲ ਦਾ ਨੈਸ਼ਨਲ ਕਬੱਡੀ ਦਾ ਵਧੀਆ ਖਿਡਾਰੀ ਸੀ। ਨੇੜਲੇ ਪਿੰਡ ਤੋਂ ਆਉਂਦਾ ਹੁੰਦਾ ਸੀ ਓਹ,ਹੋਰਨਾਂ ਵਿਦਿਆਰਥੀਆਂ ਨਾਲ਼। ਕਬੱਡੀ ਖਿਡਾਰੀ ਹੋਣ ਕਾਰਨ,ਓਹਨੂੰ ਮਾਸਟਰ ਘੂਰਦੇ ਘੱਟ ਈ ਸਨ। ਦੂਸਰੀ ਗੱਲ ਓਹ ਪੀ ਟੀ ਟੀਚਰ ਦਾ ਬਾਅਲਾ ਚਹੇਤਾ ਸੀ,….ਤੇ ਪੀ ਟੀ ਟੀਚਰ ਅੱਗੇ ਕੋਈ ਕੁਸਕਦਾ ਨਹੀਂ ਸੀ। ਪੀ ਟੀ ਟੀਚਰ ਚੰਗੀ ਭੁੱਕੀ ਛਕਦਾ ਸੀ ਤੇ ਅਧਿਆਪਕਾਂ ਨੂੰ ਚਾਰੇ ਖੁਰ ਚੁੱਕ ਕੇ ਪੈ ਜਾਂਦਾ ਸੀ।
ਅੱਠਵੀਂ ਕਲਾਸ ਦਾ ਪੀਰਡ ਸੀ,ਜਦੋਂ ਅੰਗਰੇਜੀ ਵਾਲ਼ੇ ਮਾਸਟਰ ਨੇ ਓਹਨੂੰ ਸਮਝਾਉਣ ਦੇ ਲਹਿਜ਼ੇ ਨਾਲ਼ ਕਿਹਾ,”ਮਿੱਠੂ,ਪੜ੍ਹਾਈ ਪਹਿਲਾਂ,ਖੇਡਾਂ ਬਾਅਦ ‘ਚ ਨੇ। ਬੋਰਡ ਦੀ ਕਲਾਸ ਆ,ਮਾੜਾ ਮੋਟਾ ਪੜ੍ਹ ਲਿਆ ਕਰ। ਨਹੀਂ ਇਸ ਕਲਾਸ ‘ਚ ਲੱਗੀਆਂ ਬਰੇਕਾਂ ਮੁੜ ਕੇ ਖੁੱਲ੍ਹਦੀਆਂ ਨਹੀਂ।”
“ਮਾਸਟਰ ਜੀ,ਮੇਰਾ ਬਾਪੂ ਕਹਾ,ਮਾੜਾ ਮੋਟਾ ਲਿਖਣੇ ਪੜ੍ਹਨੇ ਕਾ ਕੰਮ ਸਿੱਖ ਲਾ। ਡੀ ਸੀ ਤੋ ਕਿਸੀ ਨੇ ਤੈਨੂੰ ਲਾਣਾ ਨ੍ਹੀਂ। ਸਾਰਾ ਕੋੜਮਾ ਅਨਪੜ੍ਹਾਂ ਕਾ ਆ,…ਸਾਲ਼ਾ ਆੜ੍ਹਤੀਆ ਹੇਰਾ-ਫੇਰੀ ਕਰ ਜਾਹਾ। ਤੌਂ ਬਸ ਸਾਬ੍ਹ ਕਤਾਬ ਸਾ ਜਾਨਣ ਜੋਕਰਾ ਹੋ ਜਾਹ।” ਮਿੱਠੂ ਨੇ ਕਿਹਾ ਤੇ ਮਾਸਟਰ ਸਮੇਤ ਪੂਰੀ ਕਲਾਸ ਹੱਸ ਪਈ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ