ਉਮਰ ਨੱਬੇ ਸਾਲ..ਬਾਬਾ ਸੁਰਜੀਤ ਸਿੰਘ ਜੀ..ਗੁਰੂ ਰਾਮ ਦਾਸ ਜੀ ਦੀ ਵਰਸੋਈ ਧਰਤੀ..ਸੂਰਜ ਚੰਦਾ ਤਾਰਾ ਸਿਨੇਮੇ ਦੇ ਸਾਮਣੇ ਬੱਸ ਅੱਡੇ ਵਾਲੇ ਪਾਸੇ..ਪੰਜਾਹ ਪਚਵੰਜਾ ਸਾਲ ਤੋਂ ਕੁਲਚੇ ਛੋਲਿਆਂ ਦੀ ਰੇਹੜੀ..!
ਪੁੱਛਿਆ ਇੱਕ ਕਿੰਨੇ ਦਾ ਦਿੰਨੇ ਓ?
ਆਖਣ ਲੱਗੇ ਵੀਹਾਂ ਦਾ ਵੀ..ਪੰਜੀਆਂ ਦਾ ਵੀ ਤੇ ਮੁਫ਼ਤ ਵੀ..!
ਹੈਂ ਮੁਫ਼ਤ ਵੀ..ਕੀ ਮਤਲਬ ਤੁਹਾਡਾ?
ਆਖਣ ਲੱਗੇ ਕਿਸੇ ਕੋਲ ਪੈਸੇ ਨਾ ਵੀ ਹੋਵਣ ਤਾਂ ਵੀ ਖੁਵਾ ਦੇਈਦਾ..ਤਾਂ ਵੀ ਹਮੇਸ਼ਾਂ ਬਰਕਤ ਬਣੀ ਰਹਿੰਦੀ..ਸੱਤ ਧੀਆਂ ਇਥੋਂ ਹੀ ਵਿਆਹੀਆਂ..ਹਾੜ ਸਾਉਣ ਦੇ ਚੁਮਾਸੇ ਅਤੇ ਪੋਹ ਮਾਘ ਦੇ ਠੱਕੇ..ਰੋਜ ਸੱਤ ਵਜੇ ਡਟ ਜਾਈਦਾ..ਫੇਰ ਚੱਲ ਸੋ ਚੱਲ..!
ਪੁੱਛਿਆ ਥੱਕਦੇ ਨਹੀਂ..ਆਖਣ ਲੱਗੇ ਬੁਢੇਪਾ ਦਿਮਾਗ ਵਿਚ ਹੁੰਦਾ ਸਰੀਰ ਵਿਚ ਨਹੀਂ..!
ਸੱਜੀ ਅੱਖ ਵਿੱਚ ਨੁਕਸ ਪੈ ਗਿਆ..ਘੱਟ ਦਿਸਦਾ ਪਰ ਫੇਰ ਤੰਦੂਰ ਵਿੱਚ ਹੱਥ ਪਾ ਕੇ ਵੇਖ ਲਈਦਾ..ਕੁਲਚਾ ਪੱਕਿਆ ਕੇ ਨਹੀਂ..ਪੋਟੇ ਜਰੂਰ ਸੜ ਜਾਂਦੇ ਪਰ ਜਮੀਰ ਠੰਡੀ ਠਾਰ ਰਹਿੰਦੀ..ਖੁਸ਼ੀ ਹੁੰਦੀ ਏ ਸੇਵਾ ਕਰਕੇ..ਉਹ ਵਾਹਿਗੁਰੂ ਨੇ ਕਦੀ ਘਾਟਾ ਨਹੀਂ ਪਾਇਆ..ਗੁਜਰ ਬਸਰ ਇੰਝ ਹੀ ਚੱਲੀ ਜਾਂਦਾ..ਸਿਰ ਢੱਕਣ ਲਈ ਛੱਤ ਵੀ ਦਿੱਤੀ ਉਸ ਮਹਾਰਾਜ ਨੇ..!
ਕੋਲ ਹੀ ਲੱਕੜ ਦੇ ਬੈਂਚ ਤੇ ਬੈਠੇ ਲੋਕ..ਅਤੇ ਓਹਨਾ ਦੀਆਂ ਪਲੇਟਾਂ ਵਿੱਚ ਹੋਰ ਛੋਲੇ ਪਾਈ ਜਾਂਦੇ ਬਾਬੇ ਹੁਰੀਂ..ਹਰ ਕੋਈ ਰੱਜ ਕੇ ਜਾਂਦਾ..ਸੋਢੀ ਪਾਤਸ਼ਾਹ ਦੀ ਨਗਰੀ..ਰੱਜੀਆਂ ਆਤਮਾਵਾਂ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ