ਪਿਆਸਾ ਕਾਂ
ਇੱਕ ਵਾਰ ਇੱਕ ਕਾਂ ਨੂੰ ਬਹੁਤ ਪਿਆਸ ਲੱਗੀ ਸੀ।ਪਾਣੀ ਦੀ ਭਾਲ ਵਿੱਚ ਭਟਕਦੇ ਦੇ ਨਜ਼ਰੀਂ ਅਚਾਨਕ ਇੱਕ ਘੜਾ ਆਇਆ। ਕਾਂ ਨੂੰ ਝੱਟ ਆਪਣੇ ਦਾਦੇ ਪੜਦਾਦੇ ਆਲੀ ਕੰਕਰ ਸੁੱਟ ਕੇ ਪਾਣੀ ਉੱਪਰ ਲਿਆਉਣ ਆਲੀ ਜੁਗਤ ਯਾਦ ਆਈ ਪਰ ,ਘੜਾ ਵਿੱਚੋਂ ਬਿਲਕੁਲ ਸੁੱਕਾ ਸੀ। ਕਾਂ ਬਹੁਤ ਨਿਰਾਸ਼ ਹੋਇਆ।ਉੱਡਦਾ ਉੱਡਦਾ ਓਹ ਕਿਸੇ ਦਰਿਆ ਕਿਨਾਰੇ ਪਹੁੰਚ ਗਿਆ।ਅਜੇ ਚੁੰਝ ਹੀ ਡੁਬੋਈ ਸੀ ਕਿ ਕਾਂ ਨੂੰ ਉਲਟੀ ਆ ਗਈ। ਫੈਕਟਰੀਆਂ ਦਾ ਗੰਦਾ ਪਾਣੀ ਦਰਿਆ ਵਿੱਚ ਪੈਣ ਕਰਕੇ ਪਾਣੀ ਬਹੁਤ ਤੇਜ਼ਾਬੀ ਸੀ। ਉੱਥੋਂ ਉੱਡਿਆ ਤਾਂ ਰਾਹ ਵਿੱਚ ਇੱਕ ਖੇਤ ਚ ਪਾਣੀ ਖੜਾ ਦਿਸਿਆ।ਅਜੇ ਇੱਕ ਘੁੱਟ ਹੀ ਭਰੀ ਸੀ ਕਿ ਕਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ।ਪਾਣੀ ਵਿੱਚ ਰੇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ