ਇੱਕ ਚੁਟਕੀ ਜਹਿਰ ਰੋਜਾਨਾ
ਜਲੰਧਰ ਵਿੱਚ ਰਹਿੰਦੀ ਮਨਪ੍ਰੀਤ ਦਾ ਵਿਆਹ ਅਮ੍ਰਿਤਸਰ ਦੇ ਗਗਨਦੀਪ ਨਾਲ ਹੋ ਗਿਆ।ਸਮਾ ਸਹੀ ਲੰਘ ਰਿਹਾ ਸੀ ਪਰ ਆਖਰ ਵਿੱਚ ਸੱਸ ਨੂੰਹ ਵਾਲਾ ਕਲੇਸ਼ ਸ਼ੁਰੂ ਹੋ ਗਿਆ। ਮਨਪ੍ਰੀਤ ਨੂੰ ਅਹਿਸਾਸ ਹੋਇਆ ਉਸ ਦੀ ਆਪਣੀ ਸੱਸ ਨਾਲ ਨਹੀ ਨਿਭਣੀ। ਸੱਸ ਪੁਰਾਣੇ ਖਿਆਲ ਵਾਲੀ ਸੀ ਤੇ ਮਨਪ੍ਰੀਤ ਨਵੇ ਵਿਚਾਰਾਂ ਵਾਲੀ। ਮਨਪ੍ਰੀਤ ਤੇ ਉਸਦੀ ਸੱਸ ਦੇ ਝਗੜੇ ਆਏ ਦਿਨ ਵੱਧ ਰਹੇ ਸਨ। ਦਿਨ ਬੀਤੇ ਮਹੀਨੇ ਬੀਤੇ ਸਾਲ ਬੀਤੇ ਨਾ ਤਾ ਸੱਸ ਮਨਪ੍ਰੀਤ ਦੇ ਹਰ ਕੰਮ ਵਿੱਚ ਟਿਪਣੀ ਕਰਨੋ ਹੱਟਦੀ ਤੇ ਨਾ ਮਨਪ੍ਰੀਤ ਸਿਧੇ ਮੂੰਹ ਜਵਾਬ ਦੇਣੋ ਹੱਟਦੀ। ਹਾਲਾਤਾਂ ਬਦ ਤੋਂ ਬਦਤਰ ਹੋ ਗਏ। ਮਨਪ੍ਰੀਤ ਨੂੰ ਆਪਣੀ ਸੱਸ ਨਾਲ ਪੂਰੀ ਨਫਰਤ ਹੋ ਗਈ ਸੀ। ਮਨਪ੍ਰੀਤ ਨੂੰ ਉਹ ਘੜੀ ਬਹੁਤ ਬੁਰੀ ਲੱਗਦੀ ਜਦੋ ਉਸਨੂੰ ਸਾਰਿਆਂ ਸਾਹਮਣੇ ਆਪਣੀ ਸੱਸ ਦਾ ਆਦਰ ਸਤਿਕਾਰ ਕਰਨਾ ਪੈਂਦਾ। ਉਹ ਹੁਣ ਕਿਸੇ ਤਰ੍ਹਾਂ ਵੀ ਆਪਣੀ ਸੱਸ ਤੋ ਪਿਛਾ ਛਡਾਉਣ ਲਈ ਸੋਚਦੀ ਰਹਿੰਦੀ। ਇੱਕ ਦਿਨ ਜਦੋ ਫਿਰ ਦੋਵਾਂ ਦਾ ਝਗੜਾ ਹੋਇਆ ਤਾ ਮਨਪ੍ਰੀਤ ਦੇ ਘਰਵਾਲੇ ਗਗਨ ਨੇ ਵੀ ਆਪਣੀ ਮਾਂ ਦਾ ਪੱਖ ਲਿਆ ਤਾ ਮਨਪ੍ਰੀਤ ਗੁੱਸੇ ਵਿੱਚ ਆ ਕੇ ਆਪਣੇ ਪੇਕੇ ਜਲੰਧਰ ਆਪਣੇ ਡੈਡੀ ਕੋਲ ਆ ਗਈ।ਮਨਪ੍ਰੀਤ ਦੇ ਪਿਤਾ ਅਫਸਰ ਰਿਟਾਇਰ ਸਨ ਤੇ ਸ਼ੌਕ ਨਾਲ ਹਕੀਮੀ ਕਰਦੇ ਸਨ। ਮਨਪ੍ਰੀਤ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ ਰੋ ਰੋ ਕੇ । ਤੇ ਪਿਤਾ ਨੂੰ ਕਿਹਾ ਮੈਨੂੰ ਜਹਿਰੀਲੀ ਦਵਾਈ ਦਿਉ ਕੋਈ ਮੈ ਉਸ ਨੂੰ ਮਾਰ ਦੇਣਾ ਨਹੀ ਤਾ ਮੈ ਮਰ ਜਾਣਾ। ਪਿਤਾ ਕੋਲੋ ਲਾਡਾ ਨਾਲ ਪਾਲੀ ਆਪਣੀ ਧੀ ਦਾ ਦੁੱਖ ਸਹਿ ਨਹੀ ਹੋਇਆ। ਪਿਤਾ ਨੇ ਕਿਹਾ ਕਿ ਬਸ ਇਹਨੀ ਗੱਲ ਪਿਛੇ ਮੇਰਾ ਪੁੱਤ ਰੋ ਰੋ ਕਮਲਾ ਹੋਇਆ। ਪਰ ਪੁੱਤ ਜੇ ਤੂੰ ਆਪਣੀ ਸੱਸ ਨੂੰ ਜਹਿਰ ਦੇ ਕੇ ਮਾਰ ਤਾ ਤੈਨੂੰ ਪੁਲਸ ਫੜ ਕੇ ਲੈ ਜਾਵੇਗੀ ਤੇ ਮੈਨੂੰ ਵੀ ਕਿਉਂਕਿ ਜਹਿਰ ਤਾ ਮੈ ਦਿਤਾ ਹੈ। ਏਦਾ ਕਰਨਾ ਸਹੀ ਨਹੀ। ਪਰ ਮਨਪ੍ਰੀਤ ਜਿਦ ਤੇ ਅੜੀ ਰਹੀ ਮੈਨੂੰ ਜਹਿਰ ਦੇਉ। ਮੈ ਕਿਸੇ ਵੀ ਕੀਮਤ ਤੇ ਉਸ ਦਾ ਮੂੰਹ ਨਹੀ ਦੇਖਣਾ।ਪਿਤਾ ਨੇ ਕਿਹਾ ਠੀਕ ਹੈ ਇਹ ਮੇਰਾ ਚੁਟਕੀ ਦਾ ਕੰਮ ਆ ਮੈ ਤੈਨੂੰ ਜੇਲ ਵੀ ਨਹੀ ਜਾਣ ਦੇਣਾ। ਇਹ ਸੁਣ ਕੇ ਮਨਪ੍ਰੀਤ ਦੀਆ ਅੱਖਾਂ ਵਿੱਚ ਚਮਕ ਆ ਗਈ ਤੇ ਹੈਰਾਨ ਹੋ ਕੇ ਪੁੱਛਣ ਲੱਗ ਗਈ ਇਹ ਕਿਦਾ ਹੋਵੇਗਾ ਮੈ ਆਪਣੀ ਸੱਸ ਨੂੰ ਮਾਰ ਦੇਵਾ ਤੇ ਪੁਲਸ ਤੋ ਵੀ ਬੱਚ ਜਾਵਾਂ । ਪਿਤਾ ਨੇ ਕਿਹਾ ਪੁੱਤ ਮੈ ਜੋ ਕਹਾਂਗਾ ਉਹ ਤੈਨੂੰ ਕਰਨਾ ਪੈਣਾ ਤੇ ਇਸ ਮੁਸੀਬਤ ਤੋ ਛੁਟਕਾਰਾ ਮਿਲ ਜਾਵੇਗਾ। ਮਨਪ੍ਰੀਤ ਨੇ ਕਿਹਾ ਪਾਪਾ ਜੋ ਤੁਸੀ ਕਹੋਗੇ ਮੈ ਕਰਾਗੀ। ਮੈਨੂੰ ਬਸ ਸੱਸ ਤੋ ਛੁਟਕਾਰਾ ਚਾਹੀਦਾ ਹੈ। ਉਸ ਦੇ ਪਿਤਾ ਅੰਦਰ ਗਏ ਤੇ ਇੱਕ ਜਹਿਰ ਦੀ ਪੁੜੀ ਲੈ ਆਏ ਤੇ ਮਨਪ੍ਰੀਤ ਦੇ ਹੱਥ ਤੇ ਰੱਖ ਦਿੱਤੀ ਤੇ ਕਿਹਾ ਪੁੱਤ ਇਸ ਵਿਚੋ ਰੋਜ ਇੱਕ ਚੁਟਕੀ ਆਪਣੀ ਸੱਸ ਨੂੰ ਰੋਟੀ ਜਾ ਚਾਹ ਵਿੱਚ ਮਿਲਾ ਕੇ ਦੇ ਦਵੀ। ਜਹਿਰ ਦੀ ਮਾਤਰਾ ਘੱਟ ਹੋਣ ਨਾਲ ਹੋਲੀ ਹੋਲੀ 6 ਮਹੀਨੇ ਅੰਦਰ ਮਰ ਜਾਵੇਗੀ ਤੇ ਲੋਕ ਸਮਝਣਗੇ ਕੁਦਰਤੀ ਮੌਤ ਹੋ ਗਈ। ਪਰ ਪੁੱਤ ਤੈਨੂੰ ਬਹੁਤ ਸਾਵਧਾਨੀ ਵਰਤਣੀ ਪੈਣੀ ਤੇਰੇ ਘਰਵਾਲੇ ਨੂੰ ਸ਼ੱਕ ਨਾ ਹੋਵੇ ਨਹੀ ਤਾ ਆਪਾ ਦੋਵਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ