—————-ਨਰੜ੍ਹ (ਕਹਾਣੀ)—————
ਜਦੋਂ ਹੀ ਘਰੇ ਵੜ੍ਹੀ ਤਾਂ ਪਿਉ ਅਤੇ ਵੀਰ ਦੀਆਂ ਲਾਲ ਹੋਈਆਂ ਅੱਖਾਂ ਕਿਸੇ ਅਣਹੋਣੀ ਦੀ ਬਾਤ ਪਾ ਰਹੀਆਂ ਸਨ। ਮਾਂ ਦੀਆਂ ਅੱਖਾਂ ਵਿੱਚ ਗ਼ੁੱਸਾ ਅਤੇ ਪਾਣੀ ਦੋਵੇਂ ਤੈਰ ਰਹੇ ਸਨ। ਇਸਤੋਂ ਪਹਿਲਾਂ ਕਿ ਉਹ ਕੁੱਝ ਪੁੱਛਣ ਲਈ ਆਪਣਾ ਮੂੰਹ ਖੋਲੇ, ਮਾਂ ਨੇ ਅੱਗੇ ਵੱਧ ਉਸਦੇ ਮੂੰਹ ਉੱਤੇ ਤਿੰਨ-ਚਾਰ ਚਪੇੜਾਂ ਜੜ ਦਿੱਤੀਆਂ। ਉਹ ਡੌਰ-ਭੌਰ ਹੋਈ ਖੜ੍ਹੀ ਸੀ। ਮਾਂ ਨੇ ਤਾਂ ਕਦੇ ਉਸਨੂੰ ਕਦੇ ਝਿੜਕ ਕੇ ਵੀ ਨਾ ਦੇਖਿਆ ਸੀ, ਸੀ ਪਰ ਅੱਜ ਇਸ ਦੀ ਉਮੀਦ ਤਾਂ ਉਸਨੇ ਕਦੇ ਵੀ ਨਹੀ ਕੀਤੀ ਸੀ।
ਅੱਖਾਂ ਦੇ ਨਾਲ ਨਾਲ ਉਸਦਾ ਦਿਲ ਵੀ ਰੋ ਰਿਹਾ ਸੀ। ਘਰ ਦਾ ਮਾਹੌਲ ਬਦਲ ਗਿਆ। ਹੱਸਦੇ-ਖੇਡਦੇ ਸਭ ਦੇ ਚਿਹਰਿਆਂ ਉੱਤੇ ਚੁੱਪ ਪਸਰ ਗਈ ਸੀ। ਅਗਲੇ ਦਿਨ ਉਸਨੂੰ ਨੌਕਰੀ ਉੱਤੇ ਵੀ ਨਾ ਜਾਣ ਦਿੱਤਾ। ਜਾਣ ਵੀ ਕਿਵੇਂ ਦਿੰਦੇ? ਕੱਲ ਨਿੱਕੇ ਦੇ ਕਿਸੇ ਦੋਸਤ ਨੇ ਉਸਨੂੰ ਮੁੰਡੇ ਨਾਲ ਫਿਲਮ ਦੇਖਦੇ ਸਿਨੇਮਾ ਵਿੱਚ ਦੇਖ ਲਿਆ ਸੀ। ਉਸਨੇ ਜਦੋਂ ਉਸ ਮੁੰਡੇ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਸਾਫ ਜਵਾਬ ਦੇ ਗਿਆ ਕਿ ਅਜੇ ਉਸਨੇ ਦੋ-ਤਿੰਨ ਸਾਲ ਵਿਆਹ ਕਰਵਾਉਣਾ ਹੀ ਨਹੀ ਹੈ। ਇਸ ਸਭ ਜਾਣ ਮਾਂ-ਪਿਉ ਹੋਰ ਸਦਮੇ ਵਿੱਚ ਆ ਗਏ ਅਤੇ ਭਰਾ ਦਾ ਪਾਰਾ ਸਤਵੇਂ ਆਸਮਾਨ ਉੱਤੇ ਸੀ। ਦਿਨਾਂ ਵਿੱਚ ਹੀ ਉਸਦੇ ਲਈ ਰਿਸ਼ਤੇ ਦੀ ਭਾਲ ਹੋਣ ਲੱਗੀ ਅਤੇ ਘਰਾਂ ਵਿੱਚੋਂ ਲੱਗਦੀ ਇੱਕ ਭੂਆ ਦੀ ਰਿਸ਼ਤੇਦਾਰੀ ਵਿੱਚ ਰਿਸ਼ਤਾ ਪੱਕਾ ਕਰ ਦਿੱਤਾ।
ਮੁੰਡੇ ਦਾ ਪਿਉ ਨਹੀ ਸੀ। ਘਰ ਭਾਂਵੇ ਹੌਲਾ ਹੀ ਸੀ ਪਰ ਮੁੰਡਾ ਪੜ੍ਹਿਆ ਲਿਖਿਆ ਸੀ ਅਤੇ ਵਾਹੀ ਦੇ ਨਾਲ ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਸੀ। ਵੀਹ ਦਿਨਾਂ ਵਿੱਚ ਬਿਨ੍ਹਾਂ ਕਿਸੇ ਰੌਲੇ-ਰੱਪੇ ਤੋਂ ਉਹ ਸਹੁਰੀ ਪਹੁੰਚ ਗਈ ਸੀ। ਕਿੱਥੇ ਉਸਦੇ ਪੇਕਿਆਂ ਦੀ ਸ਼ਹਿਰ ਵਿੱਚ ਸ਼ਾਨਦਾਰ ਕੋਠੀ ਅਤੇ ਕਿੱਥੇ ਇਹ ਸਾਧਾਰਨ ਜਿਹਾ ਘਰ। ਉਸਦੇ ਦਿਲ ਦਾ ਹਾਲ ਬੱਸ ਉਹ ਹੀ ਜਾਣਦੀ ਸੀ। “ਮਨ ਵਿੱਚ ਆਇਆ ਕਿ ਸੱਚੀ ਜੌੜੀਆਂ ਜੱਗ ਥੌੜੀਆਂ, ਨਰੜ੍ਹ ਬਥੇਰੇ”। ਪਹਿਲਾਂ ਉਸਨੂੰ ਲੱਗਿਆ ਕਿ ਇਹ ਰਿਸ਼ਤਾ ਉਹਨਾਂ ਨੇ ਦਾਜ ਦੇ ਲਾਲਚ ਵਿੱਚ ਲਿਆ ਹੋਊ ਪਰ ਜਦੋਂ ਮੁੰਡੇ ਨੇ ਲੀੜਾ-ਕੱਪੜਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਤਾਂ ਉਸਦਾ ਇਹ ਭਰਮ ਤਾਂ ਟੁੱਟ ਗਿਆ ਸੀ। ਪਰ ਉਸਨੂੰ ਹਰ ਹਾਲ ਵਿੱਚ ਇਹ ਰਿਸ਼ਤਾ ਪਸੰਦ ਨਹੀ ਸੀ। ਉਸਨੇ ਆਪਣੇ ਘਰਵਾਲੇ ਕੋਲੋ ਹਰ ਸੰਭਵ ਦੂਰੀ ਬਣਾ ਕੇ ਰੱਖੀ ਹੋਈ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ